ਕੀ ''ਮਿਰਜ਼ਾਪੁਰ'' ''ਚ ਪੰਕਜ ਤ੍ਰਿਪਾਠੀ ਦਾ ਕਿਰਦਾਰ ਜੌਨਪੁਰ ਦੇ ਐੱਮ. ਪੀ. ਧਨੰਜਯ ਸਿੰਘ ਤੋਂ ਪ੍ਰੇਰਿਤ ਹੈ?

11/15/2018 3:56:53 PM

ਜਲੰਧਰ (ਬਿਊਰੋ)— ਅਮੇਜ਼ਾਨ ਪ੍ਰਾਈਮ ਵੀਡੀਓ ਤੇ ਐਕਸੈੱਲ ਐਂਟਰਟੇਨਮੈਂਟ ਦੀ ਆਗਾਮੀ ਵੈੱਬ ਸੀਰੀਜ਼ 'ਮਿਰਜ਼ਾਪੁਰ' ਦਿਲ ਦਹਿਲਾ ਦੇਣ ਵਾਲੇ ਐਕਸ਼ਨ ਸੀਨਜ਼ ਨਾਲ ਭਰਪੂਰ ਇਕ ਕਾਨੂੰਨਹੀਣ ਭੂਮੀ ਹੈ, ਜਿਥੇ ਨਿਯਮ ਕਾਲੀਨ ਭਈਆ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ ਹਨ।

'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ ਦਾ ਕਿਰਦਾਰ ਸ਼ਕਤੀ, ਡਰ, ਜ਼ੁਲਮ, ਵਫਾਦਾਰੀ, ਨੈਤਿਕਤਾ ਤੇ ਕਾਮੇਡੀ ਨਾਲ ਭਰਪੂਰ ਹੋਵੇਗਾ। ਅਜਿਹਾ ਹੀ ਵਿਅਕਤੀਤਵ ਜੌਨਪੁਰ ਦੇ ਐੱਮ. ਪੀ. ਧਨੰਜਯ ਸਿੰਘ ਦਾ ਸੀ, ਜਿਨ੍ਹਾਂ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ ਤੇ ਇਕ ਸਮੇਂ ਸੀ ਜਦੋਂ ਉਨ੍ਹਾਂ 'ਤੇ 50 ਹਜ਼ਾਰ ਦਾ ਇਨਾਮ ਰੱਖਿਆ ਗਿਆ ਸੀ। ਧਨੰਜਯ ਸਿੰਘ ਇਕ ਅਜਿਹੇ ਸ਼ਖਸ ਸਨ, ਜੋ ਅਕਸਰ ਗੈਰ-ਕਾਨੂੰਨੀ ਹਰਕਤਾਂ ਦੀ ਵਜ੍ਹਾ ਕਾਰਨ ਚਰਚਾ 'ਚ ਬਣੇ ਰਹਿੰਦੇ ਸਨ।

PunjabKesari

ਅਜਿਹੇ 'ਚ ਸਵਾਲ ਇਹ ਉਠਦਾ ਹੈ ਕਿ ਕੀ ਅਮੇਜ਼ਾਨ ਪ੍ਰਾਈਮ ਵੀਡੀਓ ਦੀ ਆਗਾਮੀ ਸੀਰੀਜ਼ 'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ ਦਾ ਕਿਰਦਾਰ ਜੌਨਪੁਰ ਦੇ ਐੱਮ. ਪੀ. ਧਨੰਜਯ ਸਿੰਘ ਤੋਂ ਪ੍ਰੇਰਿਤ ਹੈ? ਪਿਛਲੇ ਕੁਝ ਸਾਲਾਂ 'ਚ ਪੰਕਜ ਤ੍ਰਿਪਾਠੀ ਆਪਣੀ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆਏ ਹਨ। 'ਮਿਰਜ਼ਾਪੁਰ' 'ਚ ਵੀ ਪੰਕਜ ਆਪਣੇ ਗੰਭੀਰ ਕਿਰਦਾਰ 'ਚ ਹਲਕੀ-ਫੁਲਕੀ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News