''ਮਦਰਸ ਡੇਅ'' ਮੌਕੇ ਮਿਸ ਪੂਜਾ ਨੇ ਆਪਣੀ ਮਾਂ ਨਾਲ ਸ਼ੇਅਰ ਕੀਤੀ ਇਹ ਤਸਵੀਰ

Monday, May 15, 2017 6:10 PM
''ਮਦਰਸ ਡੇਅ'' ਮੌਕੇ ਮਿਸ ਪੂਜਾ ਨੇ ਆਪਣੀ ਮਾਂ ਨਾਲ ਸ਼ੇਅਰ ਕੀਤੀ ਇਹ ਤਸਵੀਰ

ਜਲੰਧਰ— ''ਮਦਰਸ ਡੇਅ'' ਦੇ ਮੌਕੇ ''ਤੇ ਕਈ ਬਾਲੀਵੁੱਡ ਅਤੇ ਪਾਲੀਵੁੱਡ ਸਟਾਰ ਨੇ ਇਸ ਖਾਸ ਦਿਨ ਨੂੰ ਆਪਣੇ ਹੀ ਅੰਦਾਜ਼ ''ਚ ਸੈਲੀਬ੍ਰੇਟ ਕੀਤਾ ਹੈ। ਇਸ ਮਦਰਸ ਡੇਅ ਦੇ ਖਾਸ ਦਿਨ ''ਤੇ ਹਰ ਕੋਈ ਆਪਣੀ ਮਾਂ ਨੂੰ ਸਲਾਮ ਕਰ ਰਿਹਾ ਹੈ। ਹਾਲ ਹੀ ''ਚ ਪੰਜਾਬੀ ਗੀਤਾਂ ਅਤੇ ਪਾਲੀਵੁੱਡ ਫਿਲਮਾਂ ਨਾਲ ਖਾਸ ਪਹਿਚਾਣ ਬਣਾਉਣ ਵਾਲੀ ਗਾਇਕਾ ਮਿਸ ਪੂਜਾ ਨੇ ਵੀ ਆਪਣੇ ਹੀ ਅੰਦਾਜ਼ ''ਚ ਇਹ ਖਾਸ ਦਿਨ ਮਨਾਇਆ ਹੈ। ਪੂਜਾ ਨੇ ਆਪਣੇ ਟਵੀਟਰ ਅਕਾਊਂਟ ''ਤੇ ਆਪਣੀ ਮਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ''''।''''

ਜ਼ਿਕਰਯੋਗ ਹੈ ਕਿ ਮਿਸ ਪੂਜਾ ਆਪਣੀ ਆਵਾਜ਼ ਅਤੇ ਅਦਾਕਾਰੀ ਨਾਲ ਇਕ ਵੱਖਰੀ ਪਛਾਣ ਬਣਾ ਚੁੱਕੀ ਹੈ। ਬੀਤੇ ਦਿਨੀਂ ਵੀ ਇਨ੍ਹਾਂ ਦਾ ਇਕ ਨਵਾਂ ਗੀਤ ''ਸੋਹਣਿਆ'' ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ ''ਤੇ ਫੈਨਜ਼ ਵੱਲੋਂ ਬਹੁਤ ਹੀ ਜ਼ਿਅਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬੀ ਫਿਲਮਾਂ ''ਚ ਮਿਸ ਪੂਜਾ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ''ਚ ਖਾਸ ਜਗ੍ਹਾ ਬਣਾ ਲਈ ਹੈ।