ਮਿਸ ਪੂਜਾ ਤੇ ਹਰੀਸ਼ ਵਰਮਾ ਨੂੰ ਮਿਲੀ ਜ਼ਮਾਨਤ

10/18/2018 9:00:42 AM

ਰੂਪਨਗਰ(ਬਿਊਰੋ)— ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਕ ਗੀਤ, ਜਿਸ 'ਚ ਯਮਰਾਜ ਨੂੰ ਇਕ ਸ਼ਰਾਬੀ ਦੇ ਰੂਪ 'ਚ ਪੇਸ਼ ਕੀਤਾ ਗਿਆ ਨੂੰ ਲੈ ਕੇ ਥਾਣਾ ਨੰਗਲ 'ਚ ਗਾਇਕਾ ਮਿਸ ਪੂਜਾ, ਐਕਟਰ ਹਰੀਸ਼ ਵਰਮਾ ਅਤੇ ਇਕ ਹੋਰ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਅੱਜ ਰੂਪਨਗਰ ਦੇ ਵਧੀਕ ਜ਼ਿਲਾ ਸੈਸ਼ਨ ਜੱਜ ਰਾਕੇਸ਼ ਗੁਪਤਾ ਨੇ ਜ਼ਮਾਨਤ ਦੇ ਦਿੱਤੀ ਹੈ।


ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸੰਜੀਵ ਵਰਮਾ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਐਡਵੋਕੇਟ ਸੰਦੀਪ ਕੌਸ਼ਲ ਨੇ ਨੰਗਲ ਅਦਾਲਤ 'ਚ ਇਕ ਅਰਜ਼ੀ ਦਾਇਰ ਕੀਤੀ ਸੀ ਅਤੇ ਅਦਾਲਤ ਦੇ ਨਿਰਦੇਸ਼ਾਂ 'ਤੇ ਮਿਸ ਪੂਜਾ, ਹਰੀਸ਼ ਵਰਮਾ ਅਤੇ ਪੁਨੀਤ ਸਿੰਘ ਬੇਦੀ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਗੀਤ ਦਸੰਬਰ 2017 'ਚ 'ਜੀਜੂ' ਦੇ ਨਾਮ ਨਾਲ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਚੱਲਿਆ। ਉਕਤ ਮਾਮਲੇ ਦੀ ਸੁਣਵਾਈ ਦੇ ਬਾਅਦ ਐਡੀਸ਼ਨਲ ਜੱਜ ਰਾਕੇਸ਼ ਗੁਪਤਾ ਨੇ ਅੱਜ ਉਕਤ ਤਿੰਨਾਂ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 1 ਨਵੰਬਰ 2018 ਨੂੰ ਹੋਵੇਗੀ। ਅਦਾਲਤ ਦੇ ਆਦੇਸ਼ਾਂ 'ਚ ਉਕਤ ਵਿਅਕਤੀਆਂ ਨੂੰ ਥਾਣੇ 'ਚ ਪੁੱਛਗਿੱਛ 'ਚ ਸ਼ਾਮਲ ਹੋਣ ਦੇ ਵੀ ਆਦੇਸ਼ ਦਿੱਤੇ ਗਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News