B'day spl: ਸੁਰੀਲੀ ਆਵਾਜ਼ ਦੀ ਮਲਿੱਕਾ ਮਿਸ ਪੂਜਾ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਖੱਟ ਚੁੱਕੀ ਹੈ ਨਾਂ

12/4/2017 12:53:51 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ 'ਚ ਮਿਸ ਪੂਜਾ ਦਾ ਨਾਂ ਉਨ੍ਹਾਂ ਗਾਇਕਾਵਾਂ 'ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਦਮ 'ਤੇ ਦਰਸ਼ਕਾਂ 'ਚ ਖਾਸ ਪਛਾਣ ਬਣਾਈ ਹੈ। ਮਿਸ ਪੂਜਾ ਇਕ ਪੰਜਾਬੀ ਗਾਇਕਾ ਅਤੇ ਅਭਿਨੇਤਰੀ ਹੈ। ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਰਾਜਪੂਰਾ ਵਿਖੇ ਹੋਇਆ। ਮਿਸ ਪੂਜਾ ਅੱਜ ਭਾਵ ਸੋਮਵਾਰ ਨੂੰ ਆਪਣਾ 37ਵਾਂ ਜਨਮ ਦਿਨ ਮਨਾਵੇਗੀ। ਜਾਣਕਾਰੀ ਮੁਤਾਬਕ ਮਿਸ ਪੂਜਾ ਨੇ ਮਿਊਜ਼ਿਕ ਦੇ ਖੇਤਰ 'ਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਮਿਸ ਪੂਜਾ ਨੇ ਆਪਣੇ ਕਰੀਅਰ 'ਚ ਸਾਲ 2006 'ਚ ਪਹਿਲਾਂ ਡਿਊਟ ਗਾਣਾ 'ਜਾਨ ਤੋਂ ਪਿਆਰੀ' ਗਾਇਆ ਸੀ। ਇਸ ਤੋਂ ਬਾਅਦ ਸਾਲ 2009 'ਚ ਉਨ੍ਹਾਂ ਨੇ ਸੋਲੋ ਐਲਬਮ ਕੱਢੀ, ਜਿਸ ਦਾ ਨਾਂ 'ਰੋਮਾਂਟਿਕ ਜੱਟ' ਸੀ। ਇਸ ਐਲਬਮ ਦਾ ਗੀਤ 'ਦੋ ਨੈਣ' ਬਹੁਤ ਹੀ ਹਿੱਟ ਹੋਇਆ ਸੀ।

PunjabKesariਇਸ ਗੀਤ ਨੂੰ ਟਰਾਂਟੋ, ਕੈਨੇਡਾ 'ਚ ਸ਼ੂਟ ਕੀਤਾ ਗਿਆ ਸੀ। ਇਸ ਤੋਂ ਬਾਅਦ ਮਿਸ ਪੂਜਾ ਦੀਆਂ ਸਾਲ 2012 'ਚ 2 ਫਿਲਮਾਂ 'ਪੰਜਾਬਣ' ਅਤੇ 'ਚੰਨਾ ਸੱਚੀ ਮੁੱਚੀ' ਰਿਲੀਜ਼ ਹੋਈਆਂ। ਸਾਲ 2012 'ਚ ਵੀ ਉਨ੍ਹਾਂ ਦੀ ਤੀਜੀ ਸੋਲੋ ਐਲਬਮ 'ਜੱਟੀ ਟਿਊਡ' ਰਿਲੀਜ਼ ਹੋਈ। ਇਸ ਐਲਬਮ ਨੂੰ ਹਾਂਗਕਾਂਗ 'ਚ ਸ਼ੂਟ ਕੀਤਾ ਗਿਆ ਸੀ। ਮਿਸ ਪੂਜਾ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਸ ਨੇ ਫਿਲਮ 'ਕੌਕਟੇਲ' ਵਿੱਚ 'ਸੈਕਿੰਡ ਹੈਂਡ ਜਵਾਨੀ' ਗੀਤ ਗਾਇਆ। ਜ਼ਿਕਰਯੋਗ ਹੈ ਕਿ ਧਾਰਮਿਕ ਐਲਬਮਾਂ ਦੇ ਨਾਲ-ਨਾਲਲ ਉਹ 'ਬੈਸਟ ਆਫ ਲੱਕ', 'ਇਸ਼ਕ ਗਰਾਰੀ', 'ਪੂਜਾ ਕਿਵੇਂ ਆ', 'ਕੌਕਟੇਲ', 'ਚੰਨਾ ਸੱਚੀ-ਮੁੱਚੀ', 'ਪੰਜਾਬਣ' ਵਰਗੀਆਂ ਫਿਲਮਾਂ 'ਚ ਗੀਤ ਗਾ ਚੁੱਕੀ ਹੈ।

PunjabKesariਮਿਸ ਪੂਜਾ ਨੂੰ ਐਲਬਮ 'ਰੋਮਾਂਟਿਕ ਜੱਟ' ਲਈ ਬੈਸਟ ਇੰਟਰਨੈਸ਼ਨਲ ਐਕਟ ਲਈ ਐਵਾਰਡ ਵੀ ਦਿੱਤਾ ਗਿਆ ਸੀ। ਮਿਸ ਪੂਜਾ ਦੀ ਫਿਲਮ 'ਪੰਜਾਬਣ' ਲਈ ਵੀ ਪੀ. ਟੀ. ਸੀ. ਵਲੋਂ ਫਿਲਮ ਫੈਅਰ ਐਵਾਰਡ ਵੀ ਮਿਲ ਚੁੱਕਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਮਿਸ ਪੂਜਾ ਨੇ ਆਪਣੇ ਨਾਂ ਇਕ ਵਰਲਡ ਰਿਕਾਰਡ ਦਰਜ ਕਰਵਾਇਆ ਹੈ, ਜਿਸ 'ਤੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਨ੍ਹਾਂ 'ਤੇ ਮਾਣ ਹੈ। ਅਸਲ 'ਚ ਮਿਸ ਪੂਜਾ ਨੇ ਕਿਸੇ ਸਿੰਗਰ ਵਲੋਂ ਸਭ ਤੋਂ ਵੱਧ ਮਿਊਜ਼ਿਕ ਵੀਡੀਓਜ਼ ਸ਼ੂਟ ਕਰਨ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਮਿਸ ਪੂਜਾ ਨੇ ਆਪਣੇ ਕਰੀਅਰ ਦੀ 833ਵੀਂ ਵੀਡੀਓ ਦੀ ਸ਼ੂਟਿੰਗ ਸਮੇਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਦਿੱਤੀ ਸੀ।

PunjabKesariਤਸਵੀਰ ਸਾਂਝੀ ਕਰਦਿਆਂ ਮਿਸ ਪੂਜਾ ਨੇ ਲਿਖਿਆ, 'ਮੇਰੇ ਕਰੀਅਰ ਦੀ 833ਵੀਂ ਵੀਡੀਓ ਦੀ ਸ਼ੂਟਿੰਗ ਜਲੰਧਰ 'ਚ ਹੋ ਰਹੀ ਹੈ। ਪੋਸਟਰ ਜਲਦ ਰਿਲੀਜ਼ ਹੋਵੇਗਾ। ਤੁਹਾਡੀਆਂ ਦੁਆਵਾਂ ਦੀ ਲੋੜ ਹੈ। ਵਾਹਿਗੁਰੂ ਤੇਰਾ ਲੱਖ-ਲੱਖ ਸ਼ੁਕਰ ਹੈ ਜੀ।'' ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਮਿਸ ਪੂਜਾ ਨੇ ਆਪਣੇ ਨਾਂ ਕੋਈ ਰਿਕਾਰਡ ਦਰਜ ਕਰਵਾਇਆ ਹੋਵੇ। ਇਸ ਤੋਂ ਪਹਿਲਾਂ ਵੀ ਮਿਸ ਪੂਜਾ ਇਕ ਸਾਲ 'ਚ 1500 ਗੀਤ ਰਿਕਾਰਡ ਕਰਨ ਦਾ ਵਰਲਡ ਰਿਕਾਰਡ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਇਕ ਦਿਨ 'ਚ ਧਾਰਮਿਕ ਐਲਬਮ ਲਈ 25 ਗੀਤ ਰਿਕਾਰਡ ਕਰਵਾਉਣ ਦਾ ਵਰਲਡ ਰਿਕਾਰਡ ਵੀ ਬਣਾ ਚੁੱਕੀ ਹੈ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News