ਅਕਸ਼ੈ ਨੇ ਸ਼ੇਅਰ ਕੀਤਾ ''ਮਿਸ਼ਨ ਮੰਗਲ'' ਦਾ ਨਵਾਂ ਪੋਸਟਰ, ਇਸ ਦਿਨ ਰਿਲੀਜ਼ ਹੋਵੇਗਾ ਟਰੇਲਰ

Tuesday, July 16, 2019 4:45 PM
ਅਕਸ਼ੈ ਨੇ ਸ਼ੇਅਰ ਕੀਤਾ ''ਮਿਸ਼ਨ ਮੰਗਲ'' ਦਾ ਨਵਾਂ ਪੋਸਟਰ, ਇਸ ਦਿਨ ਰਿਲੀਜ਼ ਹੋਵੇਗਾ ਟਰੇਲਰ

ਮੁੰਬਈ(ਬਿਊਰੋ)— ਬਾਲੀਵੁੱਡ ਐਕ‍ਟਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲ‍ਮ 'ਮਿਸ਼ਨ ਮੰਗਲ' ਦਾ ਨਵਾਂ ਪੋਸ‍ਟਰ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਖੁਦ ਅਕਸ਼ੈ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਐਕ‍ਟਰ ਨੇ ਫੈਨਜ਼ ਨਾਲ ਪੋਸ‍ਟਰ ਸ਼ੇਅਰ ਕਰਦੇ ਹੋਏ ਲਿਖਿਆ,''ਇਕ ਕਹਾਣੀ ਜਿਨ੍ਹੇ ਇੰਡੀਅਨ ਸ‍ਪੇਸ ਸਾਇੰਸ ਦੀ ਪਰਿਭਾਸ਼ਾ ਹੀ ਬਦਲ ਦਿੱਤੀ! 'ਮਿਸ਼ਨ ਮੰਗਲ' ਦੇ ਟਰੇਲਰ ਲਈ ਤਿਆਰ ਰਹੋ ਜੋ ਕਿ 18 ਜੁਲਾਈ ਨੂੰ ਆ ਰਿਹਾ ਹੈ।'' ਇਸ ਪੋਸ‍ਟਰ 'ਚ ਅਕਸ਼ੈ ਤੋਂ ਇਲਾਵਾ ਫਿਲ‍ਮ ਦੇ ਬਾਕੀ ਸ‍ਟਾਰਸ ਜਿਵੇਂ ਵਿੱਦਿਆ ਬਾਲਨ, ਸੋਨਾਕਸ਼ੀ ਸਿਨਹਾ, ਤਾਪਸੀ ਪੰਨੂ, ਸ਼ਰਮਨ ਜੋਸ਼ੀ, ਨਿਤ‍ਯਾ ਮੇਨਨ ਵਰਗੇ ਕਲਾਕਾਰ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਫਿਲ‍ਮ ਦਾ ਟੀਜ਼ਰ ਆਊਟ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।


ਇਸ ਰੋਮਾਂਚਕ ਟੀਜ਼ਰ 'ਚ ਮੰਗਲਯਾਨ ਦੀ ਲਾਂਚਿੰਗ ਤੋਂ ਪਹਿਲਾਂ ਦੀਆਂ ਤਿਆਰੀਆਂ ਦੀਆਂ ਝਲਕੀਆਂ ਦਿਖਾਈ ਦਿੱਤੀਆਂ। ਫਿਲਮ 'ਚ ਅਕਸ਼ੈ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ ਦੇ ਇਕ ਸੀਨੀਅਰ ਸਾਇੰਟਿਸਟ ਦਾ ਕਿਰਦਾਰ ਨਿਭਾ ਰਹੇ ਹਨ, ਜਿਨ੍ਹਾਂ ਨੇ 'ਮੰਗਲ ਮਿਸ਼ਨ' 'ਚ ਮਾਰਸ ਆਰਬਿਟਰ 'ਤੇ ਕੰਮ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਮੁੱਖ ਕਿਰਦਾਰਾਂ ਨਾਲ ਅਕਸ਼ੈ ਦਾ ਰੋਲ ਅਜਿਹੇ ਸਾਇੰਟਿਸਟ ਦਾ ਹੈ, ਜੋ ਇਕ ਜਵਾਨ ਟੀਮ ਨੂੰ ਮੁਸ਼ਕਲਾਂ ਵਿਚਕਾਰ ਪ੍ਰੇਰਿਤ ਕਰਦੇ ਹਨ। ਟੀਜ਼ਰ 'ਚ ਸਾਰੇ ਕਿਰਦਾਰਾਂ ਦੀ ਛੋਟੀ-ਛੋਟੀ ਝਲਕ ਪੇਸ਼ ਕੀਤੀ ਗਈ ਸੀ। ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ।


About The Author

manju bala

manju bala is content editor at Punjab Kesari