ਅਕਸ਼ੈ ਦੇ ਕਰੀਅਰ ਦੀ ਹਾਈਐਸਟ ਓਪਨਰ ਬਣੀ ''ਮਿਸ਼ਨ ਮੰਗਲ'', ਜਾਣੋ ਕੁਲੈਕਸ਼ਨ

8/16/2019 12:29:30 PM

ਮੁੰਬਈ(ਬਿਊਰੋ)— ਆਜ਼ਾਦੀ ਦਿਹਾੜੇ ਅਤੇ ਰੱਖੜੀ ਦਾ ਤਿਉਹਾਰ ਅਕਸ਼ੈ ਕੁਮਾਰ, ਵਿੱਦਿਆ ਬਾਲਨ, ਤਾਪਸੀ ਪੰਨੂ ਅਤੇ ਸੋਨਾਕਸ਼ੀ ਸਿਨਹਾ ਲਈ ਸੁਗਾਤ ਲੈ ਕੇ ਆਇਆ ਹੈ। 'ਮਿਸ਼ਨ ਮੰਗਲ' ਨੇ ਬੰਪਰ ਓਪਨਿੰਗ ਹਾਸਿਲ ਕੀਤੀ ਹੈ। 'ਮਿਸ਼ਨ ਮੰਗਲ' ਨੇ 29.16 ਕਰੋੜ ਦੇ ਨਾਲ ਖਾਤਾ ਖੋਲ੍ਹਿਆ ਹੈ। ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਪਹਿਲੇ ਦਿਨ ਫਿਲਮ ਦੀ ਕਮਾਈ ਦੇ ਆਂਕੜੇ ਸਾਂਝੇ ਕੀਤੇ ਹਨ। ਉਂਝ ਪਹਿਲੇ ਦਿਨ 29 ਕਰੋੜ ਤੱਕ ਦੀ ਕਮਾਈ ਦੇ ਅੰਦਾਜ਼ੇ ਵੀ ਲਗਾਏ ਗਏ ਸਨ। ਇਸ ਕਮਾਈ ਦੇ ਨਾਲ 'ਮਿਸ਼ਨ ਮੰਗਲ' ਅਕਸ਼ੈ ਕੁਮਾਰ ਦੇ ਕਰੀਅਰ ਦੀ ਹਾਈਐਸਟ ਓਪਨਰ ਫਿਲਮ ਬਣ ਗਈ ਹੈ।

ਸਾਲ ਦੀ ਦੂਜੀ ਵੱਡੀ ਫਿਲਮ

ਪਹਿਲੇ ਦਿਨ ਓਪਨਿੰਗ ਦੇ ਮਾਮਲੇ 'ਚ 'ਮਿਸ਼ਨ ਮੰਗਲ' ਸਾਲ ਦੀ ਦੂਜੀ ਵੱਡੀ ਫਿਲਮ ਵੀ ਹੈ। ਪਹਿਲੇ ਨੰਬਰ 'ਤੇ ਸਲਮਾਨ ਖਾਨ ਦੀ 'ਭਾਰਤ' ਹੈ। ਭਾਰਤ ਨੇ ਪਹਿਲੇ ਦਿਨ 42.30 ਕਰੋੜ ਦੀ ਕਮਾਈ ਕੀਤੀ ਸੀ।

ਸਾਲ ਦੀਆਂ ਹਾਈਐਸਟ ਓਪਨਰ ਫਿਲਮਾਂ

1. 'ਭਾਰਤ' : 42. 30 ਕਰੋੜ
2. 'ਕਲੰਕ' : 21. 60 ਕਰੋੜ
3. 'ਕੇਸਰੀ' 21. 06 ਕਰੋੜ
4. 'ਗਲੀਬੁਆਏ' : 19. 40 ਕਰੋੜ
5. 'ਟੋਟਲ ਧਮਾਲ' : 16. 50 ਕਰੋੜ


ਦੱਸ ਦੇਈਏ ਕਿ 2018 'ਚ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਅਕਸ਼ੈ ਕੁਮਾਰ 'ਗੋਲਡ' ਲੈ ਕੇ ਆਏ ਸਨ। 'ਗੋਲਡ' ਨੇ 25. 25 ਕਰੋੜ ਦੀ ਕਮਾਈ ਕੀਤੀ ਸੀ। ਅਕਸ਼ੈ ਦੀ 2019 'ਚ ਰਿਲੀਜ਼ ਹੋਈ 'ਕੇਸਰੀ' ਨੇ 21. 50 ਕਰੋੜ ਦੀ ਕਮਾਈ ਕੀਤੀ ਸੀ। ਪਿਛਲੇ ਕੁਝ ਸਾਲਾਂ ਤੋਂ ਆਜ਼ਾਦੀ ਦਿਹਾੜੇ ਵੀਕੈਂਡ 'ਚ ਅਕਸ਼ੈ ਕੁਮਾਰ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਆਈਆਂ ਹਨ। ਫਿਲਮਾਂ ਨੇ ਕਮਾਈ ਦੇ ਰਿਕਾਰਡ ਵੀ ਬਣਾਏ ਹਨ।

ਅਕਸ਼ੈ ਦੇ ਕਰੀਅਰ ਦੀ ਫਰਸਟ ਡੇਅ ਟਾਪ ਓਪਨਰ

2016 : 'ਰੁਸਤਮ' (14.11 ਕਰੋੜ)
2017: 'ਟਾਇਲੇਟ ਏਕ ਪ੍ਰੇਮਕਥਾ' (13.10 ਕਰੋੜ)
2018 : 'ਗੋਲਡ' (25. 25 ਕਰੋੜ)
2019 : 'ਮਿਸ਼ਨ ਮੰਗਲ' (29.16 ਕਰੋੜ)


ਕੀ ਹੈ ਫਿਲਮ ਦੀ ਕਹਾਣੀ?

ਫਿਲਮ 'ਚ ਇਸਰੋ ਨੇ ਰਾਕੇਸ਼ (ਅਕਸ਼ੈ ਕੁਮਾਰ) ਦੀ ਲੀਡਰਸ਼ਿਪ 'ਚ 7SLV ਫੈਟ ਬਾਏ ਰਾਕੇਟ ਨੂੰ ਸਪੇਸ 'ਚ ਭੇਜਿਆ ਜਾ ਰਿਹਾ ਹੈ। ਰਾਕੇਟ 'ਚ ਗੜਬੜੀ ਹੋਣ ਕਾਰਨ ਮਿਸ਼ਨ ਨੂੰ ਅਬੋਰਟ ਕਰਨਾ ਪੈਂਦਾ ਹੈ ਅਤੇ ਇਹ ਮਿਸ਼ਨ ਫੇਲ ਹੋ ਜਾਂਦਾ ਹੈ। ਸਜ਼ਾ ਦੇ ਤੌਰ 'ਤੇ ਰਾਕੇਸ਼ ਨੂੰ 'ਮੰਗਲ ਮਿਸ਼ਨ' 'ਤੇ ਕੰਮ ਕਰਨ ਲਈ ਕਿਹਾ ਜਾਂਦਾ ਹੈ ਅਤੇ ਫਿਰ ਸ਼ੁਰੂ ਹੁੰਦਾ ਹੈ ਭਾਰਤ ਦੇ 'ਮਿਸ਼ਨ ਮੰਗਲ' ਦਾ ਸਫਰ।  ਇਹ ਕਹਾਣੀ ਕਾਫੀ ਪ੍ਰੇਰਕ ਹੈ। 'ਮੰਗਲ ਮਿਸ਼ਨ' ਫਿਲਮ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਫਿਲਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News