''ਨਾਗਿਨ 3'' ਫੇਮ ਅਭਿਨੇਤਾ ਮਿਥਿਲ ਜੈਨ ਦੇ ਘਰ ਗੁੰਜੀਆਂ ਬੱਚੇ ਦੀਆਂ ਕਿਲਕਾਰੀਆਂ

Tuesday, October 9, 2018 4:41 PM
''ਨਾਗਿਨ 3'' ਫੇਮ ਅਭਿਨੇਤਾ ਮਿਥਿਲ ਜੈਨ ਦੇ ਘਰ ਗੁੰਜੀਆਂ ਬੱਚੇ ਦੀਆਂ ਕਿਲਕਾਰੀਆਂ

ਮੁੰਬਈ (ਬਿਊਰੋ)— ਮਸ਼ਹੂਰ ਟੀ. ਵੀ. ਸ਼ੋਅ 'ਨਾਗਿਨ 3' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ੋਅ ਟੀ. ਆਰ. ਪੀ. ਦੀ ਲਿਸਟ 'ਚ ਅਕਸਰ ਟੌਪ 'ਤੇ ਰਹਿੰਦਾ ਹੈ। ਹਾਲ ਹੀ 'ਚ ਇਸ ਸ਼ੋਅ ਦੇ ਐਕਟਰ ਮਿਥਿਲ ਜੈਨ ਘਰ ਖੁਸ਼ਖਬਰੀ ਆਈ ਹੈ। ਦਰਸਅਲ, ਮਿਥਿਲ ਜੈਨ ਦੀ ਪਤਨੀ ਸੰਗੀਤਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਮਿਥਿਲ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦਾ ਇਕ ਬੇਟਾ ਹੈ ਜੋ ਕਿ 12 ਸਾਲਾਂ ਦਾ ਹੈ। ਮਿਥਿਲ ਦੀ ਪਤਨੀ ਸੰਗੀਤਾ ਪ੍ਰੈਗਨੈਂਸੀ ਦੇ ਸਮੇਂ ਸੂਰਤ 'ਚ ਸੀ। ਉਨ੍ਹਾਂ ਉੱਥੇ ਹੀ ਬੇਟੇ ਨੂੰ ਜਨਮ ਦਿੱਤਾ ਸੀ।

ਦੱਸਣਯੋਗ ਹੈ ਕਿ ਮਿਥਿਲ ਹੁਣ ਤੱਕ ਕਈ ਸੁਪਰਹਿੱਟ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ। ਨਾਗਿਨ ਤੋਂ ਪਹਿਲਾਂ 'ਸਰਸਵਤੀਚੰਦਰ', 'ਬੇਗੁਸਰਾਏ', 'ਜਨੂੰਨ-ਐਸੀ ਨਫਰਤ ਤੋਂ ਕੈਸਾ ਇਸ਼ਕ ਜੈਸਾ' ਵਰਗੇ ਸ਼ੋਅ 'ਚ ਕੰਮ ਕਰ ਚੁੱਕੇ ਹਨ। ਬੀਤੇ ਕਈ ਦਿਨਾਂ ਤੋਂ ਮਿਥਿਲ ਇਸ ਸ਼ੋਅ 'ਚ ਨਜ਼ਰ ਨਹੀਂ ਆਏ ਸਨ। ਉਹ ਘਰ 'ਚ ਨੰਨ੍ਹੇ ਮਹਿਮਾਨ ਦੇ ਆਉਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਸਨ।


Edited By

Kapil Kumar

Kapil Kumar is news editor at Jagbani

Read More