ਰੀਮੇਕ ਫਿਲਮ ''ਚ ਕੰਮ ਨਹੀਂ ਕਰਨਾ ਚਾਹੁੰਦੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ

Monday, July 17, 2017 9:04 AM
ਰੀਮੇਕ ਫਿਲਮ ''ਚ ਕੰਮ ਨਹੀਂ ਕਰਨਾ ਚਾਹੁੰਦੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ

ਮੁੰਬਈ— ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਮਿਥੁਨ ਚੱਕਰਵਰਤੀ ਆਪਣੀਆਂ ਫਿਲਮਾਂ ਦੇ ਰੀਮੇਕ 'ਚ ਕੰਮ ਨਹੀਂ ਕਰਨਾ ਚਾਹੁੰਦੇ ਹਨ। ਮਿਥੁਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਚਾਹਤ ਹੀ ਨਹੀਂ ਹੈ ਕਿ ਕੋਈ ਉਨ੍ਹਾਂ ਦੀ ਕਿਸੇ ਫਿਲਮ ਦਾ ਰੀਮੇਕ ਬਣਾਏ ਅਤੇ ਉਹ ਉਸ 'ਚ ਅਭਿਨੈ ਕਰਨ।
ਬੇਹੱਦ ਮਨੋਰੰਜਕ ਅਤੇ ਸਰਗਰਮ ਕਾਮੇਡੀ ਸ਼ੋਅ ਦੀ ਵਿਰਾਸਤ ਨਾਲ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਦਿ ਡਰਾਮਾ ਕੰਪਨੀ' ਦੇ ਰੂਪ ਵਿਚ ਤੁਹਾਡੇ ਲਈ ਇਕ ਨਵਾਂ ਰੂਪ ਲਿਆਇਆ ਹੈ। ਲੀਲ ਫੋਡੋ ਅਤੇ ਫੇਮਸ ਪ੍ਰੋਡਕਸ਼ਨ ਕੰਪਨੀ ਵਲੋਂ ਪੇਸ਼ 'ਦਿ ਡਰਾਮਾ ਕੰਪਨੀ' ਹਰ ਹਫਤੇ ਵੱਖ-ਵੱਖ ਪਾਤਰਾਂ ਨੂੰ ਚਿਤਰਿਤ ਕਰਦੇ ਹੋਏ ਇਕ ਨਾਟਕੀ ਕਥਾਨਕ ਵਿਚ ਚੰਗੇ ਵਿਅੰਗ ਕਲਾਕਾਰਾਂ ਦਾ ਮਿਸ਼ਰਣ ਪ੍ਰਦਾਨ ਕਰੇਗਾ। ਇਹ ਕਾਮੇਡੀ ਸ਼ੋਅ ਦਰਸ਼ਕਾਂ ਨੂੰ ਹਾਸੇ ਅਤੇ ਬੇਹੱਦ ਮਨੋਰੰਜਨ ਦੀ ਭਰਪੂਰ ਖੁਰਾਕ ਦੇਵੇਗਾ।
ਮੁੱਖ ਕਲਾਕਾਰ ਦੇ ਰੂਪ ਵਿਚ ਮਿਥੁਨ ਚੱਕਰਵਰਤੀ ਨੂੰ ਸ਼ੰਭੂ ਦਾਦਾ ਦੇ ਰੂਪ ਵਿਚ ਪ੍ਰਸ਼ੰਸਕ ਉਨ੍ਹਾਂ ਨੂੰ ਪਹਿਲੀ ਵਾਰ ਟੈਲੀਵਿਜ਼ਨ 'ਤੇ ਅਦਾਕਾਰੀ ਕਰਦੇ ਹੋਏ ਵੇਖਣਗੇ। ਹਰ ਐਪੀਸੋਡ ਵਿਚ ਸੰਸਾਰ ਘੁੰਮਣ ਦੇ ਵਾਅਦੇ ਬਦਲੇ ਸ਼ੰਭੂ ਦਾਦਾ ਨੂੰ ਪ੍ਰਭਾਵਿਤ ਕਰਨ ਲਈ ਇਕ ਧਮਾਕੇਦਾਰ ਡਰਾਮਾ ਬਣਾਉਣ ਦੀ ਚਾਹਤ ਰੱਖਣ ਵਾਲਿਆਂ ਦੀ ਟੀਮ ਹੋਵੇਗੀ। ਇਕ ਨਵੀਂ ਖੇਡ ਨਾਲ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਸ਼ੈਤਾਨੀ ਟੀਮ ਘਟਨਾਵਾਂ ਦੇ ਹਾਸੋਹੀਣੇ ਮੋੜ ਪੇਸ਼ ਕਰੇਗੀ।