ਮਿਥੁਨ ਤੋਂ ਪਹਿਲੀ ਪਤਨੀ ਨੂੰ ਮਿਲਿਆ ਸੀ ਧੋਖਾ, ਗੁਜਾਰੇ ਲਈ ਹੁਣ ਕਰਦੀ ਹੈ ਇਹ ਕੰਮ

1/5/2018 5:33:20 PM

ਮੁੰਬਈ(ਬਿਊਰੋ)— ਮਿਥੁਨ ਚਕਰਵਰਤੀ ਦੀ ਗਿਣਤੀ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ 'ਚ ਕੀਤੀ ਜਾਂਦੀ ਹੈ। ਮਿਥੁਨ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ। ਉਹ ਸ਼ਾਇਦ ਬਾਲੀਵੁੱਡ ਦੇ ਪਹਿਲੇ ਅਜਿਹੇ ਅਭਿਨੇਤਾ ਸਨ, ਜਿਨ੍ਹਾਂ ਦੀਆਂ ਫਿਲਮਾਂ ਬੇਹੱਦ ਘੱਟ ਬਜਟ ਦੀਆਂ ਹੋਣ ਦੇ ਬਾਵਜੂਦ ਕਰੋੜਾਂ ਦਾ ਬਿਜ਼ਨੈੱਸ ਕਰਦੀਆਂ ਸਨ। ਮਿਥੁਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 'ਚ 1976 'ਚ 'ਮ੍ਰਿਗਯਾ' ਨਾਲ ਕੀਤੀ ਸੀ। ਉਨ੍ਹਾਂ ਨੂੰ ਅੱਜ ਵੀ ਕਈ ਵੱਡੀਆਂ ਫਿਲਮਾਂ 'ਚ ਦੇਖਿਆ ਜਾਂਦਾ ਹੈ ਤੇ ਕਿਹਾ ਜਾ ਸਕਦਾ ਹੈ ਕਿ ਸਮੇਂ ਦੇ ਨਾਲ ਮਿਥੁਨ ਚਕਰਵਰਤੀ ਦੀ ਐਕਟਿੰਗ 'ਚ ਦਿਨੋਂ ਦਿਨ ਨਿਖਾਰ ਆਉਂਦਾ ਰਿਹਾ ਹੈ।

PunjabKesari

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਡਾਂਸਰ 'ਚ ਸ਼ਾਮਲ ਮਿਥੁਨ ਦਾ ਜੀਵਨ ਕਦੇ ਸੌਖਾ ਨਹੀਂ ਰਿਹਾ। ਬਾਲੀਵੁੱਡ 'ਚ ਡਿਸਕੋ ਡਾਂਸਰ ਨਾਲ ਮਸ਼ਹੂਰ ਹੋਣ ਤੋਂ ਬਾਅਦ ਮਿਥੁਨ ਦਾ ਵਿਅਕਤੀਗਤ ਜੀਵਨ ਹਮੇਸ਼ਾ ਚਰਚਾ 'ਚ ਰਿਹਾ। ਜੇਕਰ ਅਸੀਂ ਗੱਲ ਉਨ੍ਹਾਂ ਦੇ ਵਿਅਕਤੀਗਤ ਜੀਵਨ ਦੀ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਦੋ ਵਿਆਹ ਕੀਤੇ ਸਨ। ਉਨ੍ਹਾਂ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਹੈ, ਜੋ 70 ਦੇ ਦਹਾਕੇ 'ਚ ਫੈਸ਼ਨ ਦੀ ਦੁਨੀਆ 'ਚ ਕਾਫੀ ਮਸ਼ਹੂਰ ਸੀ।

PunjabKesari

ਖਬਰਾਂ ਦੀ ਮੰਨੀਏ ਤਾਂ ਹੇਲੇਨਾ ਇੰਨੀ ਖੂਬਸੂਰਤ ਸੀ ਕਿ ਮਿਥੁਨ ਨੂੰ ਉਨ੍ਹਾਂ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ ਪਰ ਜਿਵੇਂ ਕਿ ਬਾਲੀਵੁੱਡ ਦੀ ਦੁਨੀਆ ਦਾ ਦਸਤੂਰ ਹੈ, ਕੋਈ ਇੱਥੇ ਹਮੇਸ਼ਾ ਲਈ ਨਹੀਂ ਰਹਿੰਦਾ, ਉਵੇਂ ਹੀ ਹੈਲੇਨਾ ਵੀ ਇਕ ਦਿਨ ਗਾਇਬ ਹੋ ਗਈ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਅਦਾਕਾਰਾ ਹੈਲੇਨਾ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਬਾਲੀਵੁੱਡ 'ਚ ਚਾਰ ਫਿਲਮਾਂ ਕਰਨ ਤੋਂ ਬਾਅਦ ਬਾਲੀਵੁੱਡ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

PunjabKesari

ਹੈਲੇਨਾ ਲਿਊਕ ਨੇ ਸਾਲ 1980 'ਚ ਬਾਲੀਵੁੱਡ ਫਿਲਮ 'ਜੁਦਾਈ' ਨਾਲ ਡੈਬਿਊ ਕੀਤਾ। ਇਸ ਤੋਂ ਬਾਅਦ ਉਹ 'ਸਾਥ-ਸਾਥ' ਤੇ 'ਏਕ ਨਯਾਂ ਰਿਸ਼ਤਾ' 'ਚ ਵੀ ਨਜ਼ਰ ਆਈ। ਜ਼ਿਕਰਯੋਗ ਹੈ ਕਿ ਹੇਲੇਨਾ ਤੇ ਮਿਥੁਨ ਨੇ ਵਿਆਹ ਕੀਤਾ ਸੀ ਪਰ ਮਿਥੁਨ ਚਕਰਵਰਤੀ ਦਾ ਹੈਲੇਨਾ ਨਾਲ ਵਿਆਹ ਤੋਂ ਪਹਿਲਾਂ ਅਦਾਕਾਰਾ ਸਾਰੀਕਾ ਨਾਲ ਅਫੇਅਰ ਵੀ ਸੀ। ਸਾਰੀਕਾ ਨਾਲ ਬ੍ਰੇਕਅੱਪ ਤੋਂ ਬਾਅਦ ਮਿਥੁਨ ਨੇ ਹੈਲੇਨਾ ਨਾਲ ਵਿਆਹ ਕੀਤਾ ਸੀ।

PunjabKesari

ਮਿਥੁਨ ਚਕਰਵਰਤੀ ਨਾਲ ਮਿਲਣ ਤੋਂ ਪਹਿਲਾਂ ਹੈਲੇਨਾ ਦਾ ਜਾਵੇਦ ਖਾਨ ਨਾਲ ਬ੍ਰੇਕਅੱਪ ਹੋਇਆ ਸੀ। ਭਾਵ ਦੋਹਾਂ ਨੂੰ ਇਕ ਦੂਜੇ ਦੀ ਜ਼ਰੂਰਤ ਸੀ ਤੇ ਦੋਹਾਂ ਨੇ ਵਿਆਹ ਕਰ ਲਿਆ। ਪਰ ਦੋਹਾਂ ਦਾ ਵਿਆਹ ਸਿਰਫ 4 ਮਹੀਨੇ ਹੀ ਟਿਕ ਸਕਿਆ। ਇਸ ਦੀ ਵਜ੍ਹਾ ਮਿਥੁਨ ਦੀ ਯੋਗੀਤਾ ਬਾਲੀ ਨਾਲ ਅਫੇਅਰ ਸੀ। ਮਿਥੁਨ ਨਾਲ ਤਲਾਕ ਲੈਣ ਤੋਂ ਬਾਅਦ ਹੈਲੇਨਾ ਹੁਣ ਨਿਊਯਾਰਕ 'ਚ ਰਹਿੰਦੀ ਹੈ ਤੇ ਇਕ ਏਅਰਲਾਈਂਸ 'ਚ ਫਲਾਈਟ ਅਟੈਂਡੇਂਟ ਦਾ ਕੰਮ ਕਰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News