ਬਿਨਾਂ ਫਿਲਮਾਂ ਕੀਤੇ ਹੀ 240 ਕਰੋੜ ਦੇ ਮਾਲਕ ਹਨ ਮਿਥੁਨ, ਅੱਜ ਵੀ ਜਿਊਂਦੇ ਹਨ ਰਾਜਿਆਂ ਵਾਂਗ ਸ਼ਾਹੀ ਜ਼ਿੰਦਗੀ

6/16/2018 12:53:49 PM

ਮੁੰਬਈ(ਬਿਊਰੋ)— ਫਿਲਮ ਇੰਡਸਟਰੀ 'ਚ ਡਾਂਸ ਦਾ ਦੌਰ ਸ਼ੁਰੂ ਕਰਨ ਵਾਲੇ ਮਿਥੁਨ ਚੱਕਰਵਰਤੀ ਵਰਗਾ ਸੁਪਰਸਟਾਰ ਅੱਜ ਤੱਕ ਨਹੀਂ ਆਇਆ। ਮਿਥੁਨ ਨਾਲ ਡਿਸਕੋ ਡਾਂਸਰ ਦਾ ਤਗਮਾ ਵੀ ਲੱਗਾ ਹੋਇਆ। ਉਨ੍ਹਾਂ ਦਾ ਜਨਮ 16 ਜੂਨ 1952 ਨੂੰ ਹੋਇਆ ਸੀ। ਅੱਜ ਉਹ ਪੂਰੇ 66 ਸਾਲ ਦੇ ਹੋ ਗਏ ਹਨ।
PunjabKesari
ਮਿਥੁਨ ਨੂੰ ਬਚਪਨ ਤੋਂ ਡਾਂਸ ਦਾ ਸ਼ੌਂਕ ਸੀ ਤੇ ਉਹ ਗਲੀਆਂ 'ਚ ਡਾਂਸ ਕਰਕੇ ਪੈਸੇ ਇਕੱਠੇ ਕਰਨ ਲੱਗੇ। ਡਾਂਸ ਨਾਲ ਮਿਥੁਨ ਐਕਟਿੰਗ ਵੀ ਕਰਨਾ ਚਾਹੁੰਦੇ ਸਨ। ਇਸ ਵਜ੍ਹਾ ਨਾਲ ਉਹ ਕੋਲਕਾਤਾ ਛੱਡ ਕੇ ਮੁੰਬਈ ਆ ਗਏ। ਮਿਥੁਨ ਨੇ ਯੂਨੀਅਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ।
PunjabKesari
ਸਾਲ 1982 'ਚ ਆਈ ਮਿਥੁਨ ਦੀ ਫਿਲਮ 'ਡਿਸਕੋ ਡਾਂਸਰ' ਨੇ ਧਮਾਲ ਮਚਾ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 'ਡਿਸਕੋ ਡਾਂਸਰ' ਕਿਹਾ ਜਾਣ ਲੱਗਾ ਸੀ। 'ਡਿਸਕੋ ਡਾਂਸਰ' ਤੋਂ ਬਾਅਦ ਮਿਥੁਨ ਘਰ-ਘਰ 'ਚ ਮਸ਼ਹੂਰ ਹੋ ਗਏ ਸਨ।  ਇਕ ਦਹਾਕੇ ਤੱਕ ਮਿਥੁਨ ਨੇ ਬਾਲੀਵੁੱਡ 'ਚ ਕਿਸੇ ਨੂੰ ਆਪਣੇ ਆਲੇ-ਦੁਆਲੇ ਫੜਕਨ ਨਾ ਦਿੱਤਾ।
PunjabKesari
ਇਸੇ ਤਰ੍ਹਾਂ ਉਨ੍ਹਾਂ ਨੇ 350 ਫਿਲਮਾਂ 'ਚ ਕੰਮ ਕੀਤਾ ਤੇ ਖੂਬ ਨਾਂ ਕਮਾਇਆ। ਆਪਣੀ ਡੈਬਿਊ ਫਿਲਮ 'ਮ੍ਰਗਿਯਾ' ਲਈ ਮਿਥੁਨ ਨੂੰ ਨੈਸ਼ਨਲ ਐਵਾਰਡਜ਼ ਨਾਲ ਸਨਮਾਂਨਿਤ ਕੀਤਾ ਗਿਆ ਸੀ। ਮਿਥੁਨ ਨੇ ਹਿੰਦੀ ਹੀ ਨਹੀਂ ਸਗੋਂ ਬੰਗਾਲੀ ਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ। ਮਿਥੁਨ ਦੀ ਜ਼ਿੰਦਗੀ 'ਚ ਕਈ ਮੁਸ਼ਕਿਲ ਦੌਰ ਵੀ ਆਏ। ਮਿਥੁਨ ਦਾ ਮੁਸ਼ਕਿਲ ਦੌਰ 1993 ਤੋਂ ਲੈ ਕੇ 1998 ਦਾ ਸੀ। ਜਦੋਂ ਉਸ ਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀ ਸੀ।
PunjabKesari
ਇਸ ਦੌਰਾਨ ਉਸ ਦੀਆਂ ਇਕੱਠੀਆਂ 33 ਫਿਲਮਾਂ ਫਲਾਪ ਹੋਈਆਂ। ਇਸ ਦੇ ਬਾਵਜੂਦ ਉਸ ਦਾ ਸਟਾਰਡਮ ਇਸ ਕਦਰ ਡਾਇਰੈਕਟਰਸ 'ਤੇ ਛਾਇਆ ਸੀ ਕਿ ਉਨ੍ਹਾਂ ਨੇ ਉਦੋਂ ਵੀ 12 ਫਿਲਮਾਂ ਸਾਈਨ ਕੀਤੀਆਂ ਸਨ। ਮਿਥੁਨ ਨੇ ਜਦੋਂ ਫਿਲਮਾਂ ਤੋਂ ਥੋੜੀ ਬ੍ਰੇਕ ਲਈ ਤਾਂ ਉਨ੍ਹਾਂ ਨੇ ਬਿਜ਼ਨੈੱਸ 'ਚ ਇਨਵੇਸਟ ਕਰਨਾ ਸ਼ੁਰੂ ਕਰ ਦਿੱਤਾ। ਮਿਥੁਨ ਇਕ ਐਕਟਰ ਦੇ ਨਾਲ ਸਫਲ ਬਿਜ਼ਨੈੱਸਮੈਨ ਬਣ ਕੇ ਉਭਰੇ। ਉਹ ਮੋਨਾਰਕ ਗਰੁੱਪ ਦੇ ਮਾਲਕ ਵੀ ਹਨ।
PunjabKesari
ਮਿਥੁਨ ਦਾ ਲਗਜ਼ਰੀ ਹੋਟਲ ਦਾ ਬਿਜ਼ਨੈੱਸ ਵੀ ਹੈ। ਮਿਥੁਨ ਦੇ ਓਟੀ ਤੇ ਮਨਸੂਰੀ ਸਮਤੇ ਕਈ ਥਾਵਾਂ 'ਤੇ ਸ਼ਾਨਦਾਰ ਹੋਟਲ ਹਨ ਤੇ ਇਸ ਤੋਂ ਇਲਾਵਾ ਉਨ੍ਹਾਂ ਦਾ ਆਪਣਾ ਇਕ ਪ੍ਰੋਡਕਸ਼ਨ ਹਾਊਸ ਵੀ ਹੈ। ਬਿਨਾਂ ਫਿਲਮਾਂ ਕੀਤੇ ਹੀ ਮਿਥੁਨ ਹਰ ਸਾਲ 240 ਕਰੋੜ ਰੁਪਏ ਕਮਾ ਲੈਂਦੇ ਹਨ। ਇੰਨਾਂ ਹੀ ਨਹੀਂ ਮਿਥੁਨ ਦਾ ਲਿਮਕਾ ਬੁੱਕ ਤੇ ਗਿਨੀਜ਼ ਬੁੱਕ 'ਚ ਵੀ ਨਾਂ ਦਰਜ ਹੈ।
PunjabKesari
ਮਿਥੁਨ ਗਰੀਬਾਂ ਦੀ ਮਦਦ ਕਰਨ ਤੋਂ ਵੀ ਕਦੇ ਪਿੱਛੇ ਨਹੀਂ ਹਟਦੇ। ਉਹ ਇਕ ਸੋਸ਼ਲ ਵਰਕਰ ਵੀ ਹਨ। ਓਟੀ ਸਥਿਤ ਹੋਟਲ 'ਚ 59 ਕਮਰੇ, 4 ਲਗਜ਼ਰੀ ਸਾਈਟਸ, ਹੇਲਥ ਫਿੱਟਨੈੱਸ ਸੈਂਟਰ, ਇਨਡੋਰ ਸਿਵਮਿੰਗ ਪੂਲ, ਲੇਸਰ ਡਿਸਕ ਥਿਏਟਰ ਸਮੇਤ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੌਜ਼ੂਦ ਹਨ। 
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News