ਡਿਸਕੋ ਡਾਂਸਰ ਕਦੀ ਹੇਲੇਨ ਦੇ ਹੁੰਦੇ ਸਨ ਅਸੀਸਟੈਂਟ, 33 ਫਿਲਮਾਂ ਫਲਾਪ ਹੋਣ ਤੋਂ ਬਾਅਦ ਵੀ ਕਰਦੇ ਹਨ ਬਾਲੀਵੁੱਡ ''ਤੇ ਰਾਜ਼

6/16/2017 2:12:04 PM

ਮੁੰਬਈ— 70-80 ਦੇ ਦਹਾਕੇ ਦੇ ਸਭ ਤੋਂ ਵੱਡੇ ਸੁਪਰਸਟਾਰ ਮਿਥੁਨ ਚੱਕਰਵਰਤੀ ਦਾ ਅੱਜ ਜਨਮਦਿਨ ਹੈ। ਅੱਜ ਅਸੀਂ ਤੁਹਾਨੂੰ ਉਸ ਦੌਰ ਦੇ ਸੁਪਰ ਡਾਂਸਰ ਭਾਵ ਮਿਥੁਨ ਚੱਕਰਵਰਤੀ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਨੇ ਬਾਲੀਵੁੱਡ ਨੂੰ ਅਜਿਹੀਆਂ ਫਿਲਮਾਂ ਦਿੱਤੀਆਂ ਹਨ, ਜਿਸ ਦਾ ਕੋਈ ਰਿਕਾਰਡ ਤੋੜ ਨਹੀਂ ਸਕਦਾ। ਮਿਥੁਨ ਇਕ ਅਜਿਹੇ ਅਦਾਕਾਰ ਹਨ, ਜੋ ਬਾਲੀਵੁੱਡ 'ਚ ਕਦਮ ਰੱਖਦੇ ਹੀ ਸੁਪਰਸਟਾਰ ਬਣ ਗਏ ਸਨ। ਅੱਜ ਇਨ੍ਹਾਂ ਦਾ ਜਨਮਦਿਨ ਹੈ। 16 ਜੂਨ ਨੂੰ ਜਨਮੇਂ ਅਦਾਕਾਰ ਅੱਜ ਪੂਰੇ 67 ਸਾਲ ਦੇ ਹੋ ਗਏ ਹਨ। ਮਿਥੁਨ ਚੱਕਰਵਰਤੀ ਅਜਿਹੇ ਸਟਾਰ ਹਨ, ਜੋ ਆਪਣੀ ਪਹਿਲੀ ਹੀ ਫਿਲਮ ਨਾਲ ਨੈਸ਼ਨਲ ਐਵਾਰਡ ਆਪਣੇ ਨਾਂ ਕਰ ਲਿਆ ਸੀ। ਇਹ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਹਿੰਦੀ, ਬੰਗਾਲੀ, ਉੜੀਆ ਦੇ ਨਾਲ-ਨਾਲ ਹੋਰ ਵੀ ਕਈ ਭਾਸ਼ਾਵਾਂ 'ਚ ਫਿਲਮਾਂ 'ਚ ਕੰਮ ਕੀਤਾ ਹੈ। ਮਿਥੁਨ ਬਾਰੇ ਜਿੰਨਾਂ ਵੀ ਲਿਖਿਆ ਜਾਵੇ ਉਂਨਾ ਹੀ ਘੱਟ ਹੋਵੇਗਾ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ, ਜੋ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ।
ਪਹਿਲੇ ਫਿਲਮ ਦਾ ਪੰਚ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਿਥੁਨ ਨੂੰ ਪਹਿਲੀ ਹੀ ਫਿਲਮ 'ਮ੍ਰਿਗਿਆ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਕ ਟਿਪੀਕਲ ਬੰਗਾਲੀ

PunjabKesari

ਮਿਥੁਨ ਇਕ ਟਿਪੀਕਲ ਬੰਗਾਲੀ ਸਨ, ਜੋ ਹਿੰਦੀ ਤਾਂ ਬੋਲਦੇ ਸਨ ਪਰ ਉਸ 'ਚ ਵੀ ਬੰਗਾਲੀ ਟੱਚ ਆਉਂਦਾ ਸੀ। ਬਾਵਜੂਦ ਇਸ ਦੇ ਉਨ੍ਹਾਂ ਨੇ ਲਗਾਤਾਰ ਹਿੰਦੀ ਫਿਲਮਾਂ 'ਚ ਕੰਮ ਕੀਤਾ।
ਬਾਲੀਵੁੱਡ ਮਿਰੇਕਲ
ਇਸ ਤੋਂ ਬਾਅਦ ਫਿਰ 1993 ਤੋਂ ਲੈ ਕੇ 1998 ਤੱਕ ਦੇ ਵਿਚਕਾਰ ਅਜਿਹਾ ਸਮਾਂ ਵੀ ਆਇਆ ਜਦੋਂ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਦੀ ਕਰੀਬ 33 ਫਿਲਮਾਂ ਫਲਾਪ ਹੋਈਆਂ। ਇਹ ਉਨ੍ਹਾਂ ਦਾ ਸਟਾਰਡਮ ਹੀ ਹੈ, ਜੋ ਇਸ ਤੋਂ ਬਾਅਦ ਵੀ ਉਨ੍ਹਾਂ ਨੇ 12 ਫਿਲਮਾਂ ਸਾਈਨ ਕੀਤੀਆਂ।

PunjabKesari

ਫੈਂਸ ਨੇ ਦਿੱਤਾ ਨਾਂ
ਉਨ੍ਹਾਂ ਦਾ ਡਿਸਕੋ ਡਾਂਸਰ ਗੀਤ ਇੰਨਾ ਹਿੱਟ ਹੋਇਆ ਕਿ ਫੈਂਸ ਨੇ ਉਨ੍ਹਾਂ ਨੂੰ ਡਿਸਕੋ ਡਾਂਸਰ ਦਾ ਨਾਂ ਦਿੱਤਾ। ਮਿਥੁਨ ਨੇ ਇਕ ਤੋਂ ਬਾਅਦ ਇਕ ਆਪਣੇ ਗੀਤ ਅਤੇ ਡਾਂਸ ਨਾਲ ਪੂਰੇ ਭਾਰਚ ਨੂੰ ਨਚਾਉਣ 'ਚ ਕੋਈ ਕਸਰ ਨਹੀਂ ਛੱਡੀ।

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿਥੁਨ ਨੇ ਅਦਾਕਾਰ ੂਬਣਨ ਲਈ ਕਾਫੀ ਸੰਘਰਸ਼ ਵੀ ਕੀਤਾ। ਉਹ ਹੇਲੇਨ ਦੇ ਅਸੀਸਟੈਂਟ ਸਨ। ਇਕ ਵਾਰ ਮਿਥੁਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਹੁੰਦਾ ਸੀ ਕਿ ਅੱਗੇ ਕੀ ਖਾਣਾ ਹੈ, ਖਾਣਗੇ ਵੀ ਜਾਂ ਨਹੀਂ। ਹਰ ਪਰਫਾਰਮੈਂਸ ਤੋਂ ਬਾਅਦ ਉਹ ਇਹੀ ਸੋਚਦੇ ਸਨ ਕਿ ਕਾਸ਼ ਕੋਈ ਵੱਡੀ ਹਸਤੀ ਉਨ੍ਹਾਂ ਦਾ ਡਾਂਸ ਦੇਖ ਲਵੇ ਅਤੇ ਉਨ੍ਹਾਂ ਨੂੰ ਬ੍ਰੇਕ ਮਿਲ ਜਾਵੇ।
ਇਸ ਤੋਂ ਇਲਾਵਾ ਮਿਥੁਨ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਬਾਲੀਵੁੱਡ ਚੋਂ ਕਦੀ ਦੂਰੀ ਨਹੀਂ ਬਣਾਈ। ਉਨ੍ਹਾਂ ਦੀ ਦੂਜੀ ਪਾਰੀ ਵੀ ਸ਼ਾਨਦਾਰ ਹੈ। ਮਿਥੁਨ ਚਾਂਦਨੀ ਚੌਕ ਟੂ ਚਾਈਨਾ', 'ਓਹ ਮਾਈ ਗਾਡ', 'ਗੁਰੂ' ਸਮੇਤ ਕਈ ਫਿਲਮਾਂ 'ਚ ਦਮਦਾਰ ਅਭਿਨੈ ਕਰਦੇ ਨਜ਼ਰ ਆ ਚੁੱਕੇ ਹਨ। ਬਤੌਰ ਅਭਿਨੇਤਾ ਮਿਥੁਨ ਇਕ ਸਫਲ ਬਿਜ਼ਨੈੱਸਮੈਨ ਵੀ ਹਨ। ਮਿਥੁਨ ਮੋਨਾਰਕ ਗਰੁੱਪ ਦੇ ਮਾਲਕ ਵੀ ਹਨ। ਲਗਜ਼ਰੀ ਹੋਟਲ ਦਾ ਮਿਥੁਨ ਦਾ ਊਟੀ, ਮਸੂਰੀ ਸਮੇਤ ਕਈ ਥਾਵਾਂ 'ਤੇ ਬਿਜ਼ਨੈੱਸ ਹਨ। ਬਿਜ਼ਨੈੱਸ ਅਤੇ ਫਿਲਮਾਂ ਤੋਂ ਇਲਾਵਾ ਮਿਥੁਨ ਟੈਲੀਵਿਜ਼ਨ 'ਤੇ ਡਾਂ, ਰਿਐਲਿਟੀ ਸ਼ੋਅ ਨਾਲ ਜੁੜੇ ਰਹਿੰਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News