ਇਲਾਜ ਕਰਵਾ ਕੇ ਵਾਪਸ ਪਰਤੇ ਮਿਥੁਨ, ਇਸ ਸ਼ੋਅ ਨਾਲ ਕਰਨਗੇ ਵਾਪਸੀ

Tuesday, May 14, 2019 11:54 AM

ਮੁੰਬਈ (ਬਿਊਰੋ) — ਡਿਸਕੋ ਕਿੰਗ, ਬਾਲੀਵੁੱਡ ਦੇ ਅਸਲ ਡਿਸਕੋ ਡਾਂਸਰ ਜਲਦ ਛੋਟੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। 'ਡਾਂਸ ਇੰਡੀਆ ਡਾਂਸ' 'ਚ ਆਪਣੇ ਅੰਦਾਜ਼ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਵਾਲੇ ਮਿਥੁਨ ਚੱਕਰਵਰਤੀ ਪਿਛਲੇ ਕਾਫੀ ਸਮੇਂ ਤੋਂ ਛੋਟੇ ਪਰਦੇ ਤੋਂ ਗੁੰਮ ਸਨ। ਉਹ ਕੇਰਲ 'ਚ ਆਪਣੀ ਪਿੱਠ ਦੇ ਦਰਦ ਲਈ ਥੈਰੇਪੀ ਲੈ ਰਹੇ ਸਨ। ਹੁਣ ਖਬਰ ਹੈ ਕਿ ਥੈਰੇਪੀ ਪੂਰੀ ਹੋ ਚੁੱਕੀ ਹੈ ਅਤੇ ਉਹ ਘਰ ਵਾਪਸ ਆ ਚੁੱਕੇ ਹਨ। ਹੁਣ ਘਰ ਵਾਪਸੀ ਹੋਈ ਤਾਂ ਕੰਮ 'ਤੇ ਵੀ ਪਰਤਣਗੇ।

PunjabKesari

ਸ਼ੁਰੂਆਤ ਹੋਈ ਸੋਨੀ ਟੀ. ਵੀ. ਦੇ ਮਸ਼ਹੂਰ ਸ਼ੋਅ 'ਸੁਪਰ ਡਾਂਸਰ' ਤੋਂ। ਮਿਥੁਨ ਇਸ ਵੀਕੈਂਡ 'ਸੁਪਰ ਡਾਂਸਰ' 'ਤੇ ਬਤੌਰ ਖਾਸ ਮਹਿਮਾਨ ਵਜੋ ਨਜ਼ਰ ਆਉਣਗੇ। ਇਸ ਸ਼ੋਅ 'ਚ ਅਜਿਹਾ ਟੈਲੇਂਟ ਹੈ ਕਿ, ਜਿਹੜਾ ਕਲਾਕਾਰ ਆਇਆ ਹੈ ਉਹ ਹੱਥ ਜੋੜ ਕੇ ਨਮਸਕਾਰ ਕਰਕੇ ਪਰਤਿਆ ਹੈ। ਹੁਣ ਜਦੋਂ ਖੁਦ 'ਡਿਸਕੋ ਕਿੰਗ' ਸਾਹਮਣੇ ਹੋਣਗੇ ਤਾਂ ਬੱਚਿਆਂ ਦੀਆਂ ਤਿਆਰੀਆਂ ਤਾਂ ਚਰਮ 'ਤੇ ਹੋਣਗੀਆਂ। ਇਸ ਖਾਸ ਐਪੀਸੋਡ 'ਚ ਸਾਨੂੰ ਮਿਥੁਨ ਦੇ ਗੀਤਾਂ 'ਤੇ ਵੱਖ-ਵੱਖ ਡਾਂਸ ਪਰਫਾਰਮੈਂਸ ਦੇਖਣ ਨੂੰ ਮਿਲੇਗੀ।

PunjabKesari
ਦੱਸ ਦੇਈਏ ਕਿ ਪਿਛਲੇ ਹਫਤੇ ਇਸ ਸ਼ੋਅ 'ਤੇ ਕੁਮਾਰ ਸਾਨੂੰ ਆਏ ਸਨ। ਉਨ੍ਹਾਂ ਦੇ ਰੋਮਾਂਟਿਕ ਗੀਤਾਂ 'ਤੇ 'ਸੁਪਰ ਡਾਂਸਰਸ' ਨੇ ਅਜਿਹੇ ਮੂਵ ਦਿਖਾਏ ਸਨ ਕਿ ਉਹ ਹੈਰਾਨ ਰਹਿ ਗਏ ਸਨ। ਖਾਸ ਤੌਰ 'ਤੇ 6 ਸਾਲ ਦੀ ਰੂਪਸਾ ਨੇ ਤਾਂ ਆਪਣੀ ਦਮਦਾਰ ਪਰਫਾਰਮੈਂਸ ਨਾਲ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ 'ਤੇ ਕੁਮਾਰ ਸਾਨੂ ਨੇ ਰੂਪਸਾ ਨੂੰ ਮਿਠਾਈ ਖਿਲਾ ਕੇ ਨਮਸਕਾਰ ਕੀਤਾ ਸੀ। ਸ਼ਿਲਪਾ ਸ਼ੈੱਟੀ ਨੇ ਵੀ ਸਟੇਜ 'ਤੇ ਆ ਕੇ ਰੂਪਸਾ ਨੂੰ ਪ੍ਰਣਾਮ ਕੀਤਾ ਸੀ।
 


Edited By

Sunita

Sunita is news editor at Jagbani

Read More