Movie Review : ਹਾਸਿਆਂ ਨਾਲ ਭਰਪੂਰ ਦਿਲਚਸਪ ਕਹਾਣੀ ਹੈ ''ਮਿਤਰੋ''

9/14/2018 12:34:30 PM

ਮੁੰਬਈ (ਬਿਊਰੋ)— ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਮਿਤਰੋਂ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ, ਨੀਰਜ ਸੂਦ, ਸ਼ਿਵਮ ਪਾਰੇਖ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਉੱਥੇ ਹੀ ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਗੁਜਰਾਤ ਦੇ ਰਹਿਣ ਵਾਲੇ ਜਯ (ਜੈਕੀ ਭਗਨਾਨੀ) ਦੀ ਹੈ, ਜਿਸ ਨੇ ਇੰਜੀਨੀਅਰਿੰਗ ਕੀਤੀ ਹੈ ਪਰ ਉਹ ਪੂਰਾ ਦਿਨ ਘਰ 'ਚ ਬੈਠ ਕੇ ਅਜੀਬ ਹਰਕਤਾਂ ਕਰਦਾ ਹੈ। ਜਿਸ ਵਜ੍ਹਾ ਜਯ ਦੇ ਪਰਿਵਾਰਕ ਮੈਬਰਾਂ ਨੂੰ ਲਗਦਾ ਹੈ ਕਿ ਜਦੋਂ ਉਸ ਦਾ ਵਿਆਹ ਹੋ ਜਾਵੇਗਾ ਤਾਂ ਉਹ ਜ਼ਿੰਮੇਵਾਰੀਆਂ 'ਤੇ ਧਿਆਨ ਦੇਵੇਗਾ। ਇਸ ਚੱਕਰ 'ਚ ਹੀ ਜਯ ਦੇ ਘਰ ਵਾਲੇ ਅਵਨੀ (ਕ੍ਰਿਤਿਕਾ ਕਾਮਰਾ) ਨਾਲ ਉਸ ਦੇ ਵਿਆਹ ਦੀ ਗੱਲ ਕਰਦੇ ਹਨ ਅਤੇ ਰਿਸ਼ਤਾ ਲੈ ਕੇ ਉਨ੍ਹਾਂ ਘਰ ਪਹੁੰਚ ਜਾਂਦੇ ਹਨ। ਜਯ ਨਾਲ ਉਸ ਦੇ ਦੋਵੇਂ ਦੋਸਤ (ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ) ਹਮੇਸ਼ਾ ਉਸ ਦੇ ਨਾਲ ਰਹਿੰਦੇ ਹਨ। ਅਵਨੀ ਨਾਲ ਮੁਲਾਕਾਤ ਤੋਂ ਬਾਅਦ ਕਹਾਣੀ 'ਚ ਬਹੁਤ ਸਾਰੇ ਮੋੜ ਆਉਂਦੇ ਹਨ। ਅੰਤ 'ਚ ਇਕ ਸਿੱਟਾ ਨਿਕਲਦਾ ਹੈ ਜਿਸ ਨੂੰ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੀ ਕਹਾਣੀ ਜ਼ਬਰਦਸਤ ਹੈ ਅਤੇ ਸਕ੍ਰੀਨਪਲੇਅ ਕਾਫੀ ਵਧੀਆ ਲਿਖਿਆ ਗਿਆ ਹੈ। ਖਾਸ ਤੌਰ 'ਤੇ ਫਿਲਮ ਦਾ ਫਰਸਟ-ਹਾਫ ਕਾਫੀ ਦਿਲਚਸਪ ਹੈ ਪਰ ਫਿਲਮ ਦਾ ਸੈਕਿੰਡ ਹਾਫ ਤੁਹਾਨੂੰ ਥੋੜ੍ਹਾ ਬੋਰ ਕਰ ਸਕਦਾ ਹੈ। ਫਿਲਮ 'ਚ ਗੁਜਰਾਤ ਦੀਆਂ ਮਸ਼ਹੂਰ ਥਾਵਾਂ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ। ਫਿਲਮ ਦਾ ਡਾਇਰੈਕਸ਼ਨ, ਸਿਨੇਮੇਟ੍ਰੋਗ੍ਰਾਫੀ ਸਭ ਵਧੀਆ ਹਨ। ਫਿਲਮ 'ਚ ਕੁਝ ਪਲ ਅਜਿਹੇ ਵੀ ਆਉਂਦੇ ਹਨ ਜੋ ਇਕ ਆਮ ਵਿਅਕਤੀ ਜਾਂ ਮੱਧ ਵਰਤੀ ਪਰਿਵਾਰ ਨਾਲ ਜੁੜੇ ਹਨ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ, ਨੀਰਜ ਸੂਦ, ਸ਼ਿਵਮ ਪਾਰੇਖ ਸਮੇਤ ਸਭ ਕਲਾਕਾਰਾਂ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।

ਬਾਕਸ ਆਫਿਸ
ਫਿਲਮ ਲਈ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਦਾ ਬਜਟ ਕਾਫੀ ਘੱਟ ਹੈ ਅਤੇ ਇਸ ਨੂੰ ਰਿਲੀਜ਼ਿੰਗ ਵੀ ਚੰਗੇ ਪੱਧਰ 'ਤੇ ਮਿਲੀ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹਿੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News