Pics : ਅਹਿਮਦਾਬਾਦ ਸ਼ਹਿਰ 'ਚ ਫਿਲਮ 'ਮਿਤਰੋਂ' ਦਾ ਗ੍ਰੈਂਡ ਪ੍ਰੀਮੀਅਰ

Friday, September 14, 2018 5:44 PM

ਮੁੰਬਈ (ਬਿਊਰੋ)— 'ਮਿਤਰੋਂ' ਦੀ ਟੀਮ ਨੇ ਅਹਿਮਦਾਬਾਦ ਸ਼ਹਿਰ 'ਚ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਮੁੰਬਈ ਸ਼ਹਿਰ ਦੇ ਬਾਹਰ ਕਿਸੇ ਫਿਲਮ ਦਾ ਪ੍ਰੀਮੀਅਰ ਦਿਖਾਇਆ ਗਿਆ। ਨਿਰਦੇਸ਼ਕ ਨਿਤਿਨ ਕੱਕੜ ਨਾਲ ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ ਅਹਿਮਦਾਬਾਦ 'ਚ ਆਯੋਜਿਤ ਇਸ ਵਿਸ਼ੇਸ਼ ਸਕ੍ਰੀਨਿੰਗ 'ਚ ਪਹੁੰਚੇ।

PunjabKesari
ਫਿਲਮ ਦੇ ਕਈ ਸੀਨਜ਼ ਨੂੰ ਅਹਿਮਦਾਬਾਦ 'ਚ ਸ਼ੂਟ ਕੀਤਾ ਗਿਆ। ਇਸ ਦੌਰਾਨ ਕਲਾਕਾਰਾਂ ਨੇ ਅਹਿਮਦਾਬਾਦ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਸਕ੍ਰੀਨਿੰਗ 'ਤੇ ਪ੍ਰਸ਼ੰਸਕਾਂ ਨਾਲ ਥਿਰਕਦੇ ਨਜ਼ਰ ਆਏ। ਅਹਿਮਦਾਬਾਦ ਦੇ ਹਵਾਈ ਅੱਡੇ 'ਤੇ ਕਲਾਕਾਰਾਂ ਅਤੇ ਕਰੂ ਦਾ ਪ੍ਰਸ਼ੰਸਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿੱਥੇ ਪ੍ਰਸ਼ੰਸਕਾਂ ਵਿਚਕਾਰ ਜੈਕੀ ਨੇ ਟੀਮ ਨਾਲ ਮਿਲ ਕੇ ਸੜਕ 'ਤੇ ਡਾਂਸ ਕੀਤਾ ਅਤੇ ਖੂਬ ਮਸਤੀ ਕੀਤੀ।

PunjabKesari
ਗੁਜਰਾਤ ਦੇ ਸਥਾਨਕ ਸ਼ਹਿਰ ਅਹਿਮਦਾਬਾਦ 'ਚ ਫਿਲਮਾਈ ਗਈ 'ਮਿਤਰੋਂ' ਵਿਰਾਸਤ ਨਾਲ ਭਰਪੂਰ ਇਸ ਸ਼ਹਿਰ ਦੇ ਸਾਰ ਨੂੰ ਪੇਸ਼ ਕਰਦੀ ਨਜ਼ਰ ਆਵੇਗੀ। ਇਸ ਫਿਲਮ ਨੇ ਅੱਜ ਸਿਨੇਮਾਘਰਾਂ 'ਚ ਦਸਤਕ ਦੇ ਦਿੱਤੀ ਹੈ। ਫਿਲਮ 'ਚ ਸ਼ਾਨਦਾਰ ਕਹਾਣੀ ਦੇ ਨਾਲ-ਨਾਲ ਜ਼ਬਰਦਸਤ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ।

PunjabKesariPunjabKesariPunjabKesari


Edited By

Kapil Kumar

Kapil Kumar is news editor at Jagbani

Read More