Movie Review : 'ਮੋਹੱਲਾ ਅੱਸੀ'

11/16/2018 1:24:24 PM

ਮੁੰਬਈ (ਬਿਊਰੋ)— ਚੰਦਰਪ੍ਰਕਾਸ਼ ਦ੍ਰਿਵੇਦੀ ਨਿਰਦੇਸ਼ਤ ਫਿਲਮ 'ਮੋਹਲਾ ਅੱਸੀ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਸੰਨੀ ਦਿਓਲ, ਸਾਕਸ਼ੀ ਤੰਵਰ, ਰਵੀ ਕਿਸ਼ਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ 'A' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ 1988 ਤੋਂ 1998 ਦੌਰਾਨ ਦੇ ਬਨਾਰਸ 'ਚ ਦਿਖਾਈ ਗਈ ਹੈ। ਬਨਾਰਸ ਦਾ ਮੋਹੱਲਾ ਅਸੀ ਹੈ, ਜਿੱਥੇ ਬ੍ਰਾਹਮਣਾਂ ਦੀ ਬਸਤੀ 'ਚ ਪਾਂਡੇਯ (ਸੰਨੀ ਦਿਓਲ) ਆਪਣੀ ਪਤਨੀ (ਸਾਕਸ਼ੀ ਤੰਵਰ) ਅਤੇ ਬੱਚਿਆਂ ਨਾਲ ਰਹਿੰਦਾ ਹੈ। ਪਾਂਡੇਯ ਦਾ ਕੰਮ ਘਾਟੀ 'ਤੇ ਬੈਠ ਕੇ ਕੁੰਡਲੀਆਂ ਬਣਾਉਣਾ ਤੇ ਸੰਸਕ੍ਰਿਤੀ ਦੀ ਸਿਖਿਆ ਦੇਣਾ ਹੈ। ਇਕ ਪਾਸੇ ਜਿੱਥੇ ਚਾਹ ਦੀ ਦੁਕਾਨ 'ਤੇ ਰਾਜਨੀਤਿਕ ਮੁੱਦੇ 'ਤੇ ਚਰਚਾ ਹੁੰਦੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਟੂਰਿਸਟ ਗਾਈਡ ਕੰਨੀ ਗੁਰੂ (ਰਵੀ ਕਿਸ਼ਨ) ਬਨਾਰਸ ਆਏ ਵਿਦੇਸ਼ੀ ਸੈਲਾਨੀਆਂ ਨੂੰ ਘੁੰਮਾਉਂਦਾ ਹੈ। ਇਸ ਦੌਰਾਨ ਰਾਮ ਮੰਦਰ ਦਾ ਮੁੱਦਾ, ਵਿਦੇਸ਼ੀਆਂ ਨੂੰ ਕਿਰਾਏ 'ਤੇ ਮਕਾਨ ਦੇਣ ਵਰਗੇ ਕਈ ਮੁੱਦੇ ਸਾਹਮਣੇ ਆਉਂਦੇ ਹਨ। ਇਸ ਤੋਂ ਬਾਅਦ ਕਹਾਣੀ 'ਚ ਕਈ ਮੋੜ ਆਉਂਦੇ ਹਨ। ਅੰਤ ਕੀ ਹੁੰਦਾ ਹੈ ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।

ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਉਸ ਦਾ ਇੰਟਰਵਲ ਤੋਂ ਬਾਅਦ ਵਾਲਾ ਹਿੱਸਾ ਹੈ। ਫਿਲਮ 'ਚ ਧਰਮ-ਸੰਸਕ੍ਰਿਤੀ ਤੇ ਰਾਜਨੀਤਿਕ ਮੁੱਦੇ ਕਿਤੇ ਨਾ ਕਿਤੇ ਭਟਕ ਜਾਂਦੇ ਹਨ ਅਤੇ ਕਿਰਦਾਰਾਂ ਬਾਰੇ ਜੋ ਤੁਸੀਂ ਇੰਟਰਵਲ ਤੋਂ ਪਹਿਲਾਂ ਜਾਣਦੇ ਹੋ, ਉੱਥੇ ਹੀ ਉਹ ਦੂਜੇ ਹਿੱਸੇ 'ਚ ਕਿਸੇ ਹੋਰ ਦਿਸ਼ਾ ਵਲ ਚਲੇ ਜਾਂਦੇ ਹਨ। ਸ਼ਾਇਦ ਵਿਵਾਦਾਂ 'ਚ ਘਿਰੇ ਰਹਿਣ ਦੀ ਵਜ੍ਹਾ ਫਿਲਮ 'ਚ ਲੱਗੇ ਕੱਟਾਂ ਕਰਕੇ ਕਈ ਸੀਨਜ਼ ਹਟਾ ਦਿੱਤੇ ਗਏ, ਜਿਸ ਵਜ੍ਹਾ ਫਾਈਨਲ ਕੱਟ ਕੋਈ ਖਾਸ ਨਹੀਂ ਰਿਹਾ।

ਬਾਕਸ ਆਫਿਸ
ਫਿਲਮ ਦਾ ਬਜਟ ਕਾਫੀ ਘੱਟ ਹੈ। ਹਾਲਾਂਕਿ ਬਜ਼ ਕ੍ਰਿਏਟ ਨਾ ਹੋਣ ਕਰਕੇ ਪ੍ਰਸ਼ੰਸਕ ਮਿਲਣੇ ਮੁਸ਼ਕਲ ਹਨ। ਉੱਥੇ ਹੀ ਪਹਿਲਾਂ ਤੋਂ 'ਠਗਸ ਆਫ ਹਿੰਦੋਸਤਾਨ', 'ਬਧਾਈ ਹੋ' ਵਰਗੀਆਂ ਸੁਪਰਹਿੱਟ ਫਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਹਨ, ਜਿਸ ਵਜ੍ਹਾ ਇਸ ਦੇ ਬਿਜ਼ਨੈੱਸ 'ਤੇ ਪ੍ਰਭਾਵ ਪੈ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News