ਮੋਹਿਤ ਰੈਨਾ ਨੇ ਆਖਿਰਕਾਰ ਮੌਨੀ ਰਾਏ ਨਾਲ ਆਪਣੇ ਰਿਸ਼ਤੇ 'ਤੇ ਤੋੜੀ ਚੁੱਪੀ

1/11/2018 4:21:50 PM

ਮੁੰਬਈ(ਬਿਊਰੋ)— ਟੀ. ਵੀ. ਅਦਾਕਾਰ ਮੋਹਿਤ ਰੈਨਾ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਇਹ ਤਾਂ ਸਭ ਜਾਣਦੇ ਹਨ ਕਿ ਮੋਹਿਤ, ਮੌਨੀ ਰਾਏ ਨੂੰ ਡੇਟ ਕਰ ਰਹੇ ਹਨ। ਜਦਕਿ ਮੋਹਿਤ ਹਮੇਸ਼ਾ ਇਸ ਗੱਲ ਨੂੰ ਨਕਾਰਦੇ ਆਏ ਹਨ। ਮੋਹਿਤ ਨੇ ਹਮੇਸ਼ਾ ਮੌਨੀ ਨੂੰ ਆਪਣਾ ਵਧੀਆ ਤੇ ਖਾਸ ਦੋਸਤ ਦੱਸਿਆ ਹੈ। ਮੋਹਿਤ ਅਤੇ ਮੌਨੀ ਨੇ ਚੈਨਲ ਲਾਇਫ ਓਕੇ ਦੇ ਸ਼ੋਅ 'ਦੇਵੋਂ ਕੇ ਦੇਵ ਮਹਾਦੇਵ' 'ਚ ਇਕੱਠੇ ਕੰਮ ਕੀਤਾ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਹੀ ਦੋਨੋਂ ਇੱਕ-ਦੂਜੇ ਦੇ ਕਰੀਬ ਆਏ ਸਨ। ਮੋਹਿਤ ਅਤੇ ਮੌਨੀ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਖਬਰਾਂ ਮੁਤਾਬਕ ਦਿੱਤੇ ਇੰਟਰਵਿਊ ਵਿੱਚ ਟੀ. ਵੀ. ਅਦਾਕਾਰ ਮੋਹਿਤ ਨੇ ਕਿਹਾ, ''ਮੈਂ ਹਮੇਸ਼ਾ ਤੋਂ ਹੀ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਇਫ ਨੂੰ ਮੈਂਟੇਨ ਰੱਖਿਆ ਹੈ। ਜਿੱਥੋਂ ਤੱਕ ਮੌਨੀ ਨੂੰ ਡੇਟ ਕਰਨ ਦੀ ਗੱਲ ਹੈ ਤਾਂ ਇਹ ਕੇਵਲ ਅਫਵਾਹ ਹੈ। ਮੇਰੇ ਟੀ. ਵੀ. ਜਗਤ ਵਿੱਚ ਕਈ ਚੰਗੇ ਦੋਸਤ ਹਨ ਜੋ ਮੇਰੇ ਦਿਲ ਦੇ ਕਰੀਬ ਹਨ ਜਿਨ੍ਹਾਂ ਵਿਚੋਂ ਇੱਕ ਮੌਨੀ ਹੈ। ਅਸੀ ਦੋਨੋਂ ਇੱਕ ਦੂਜੇ ਦਾ ਬਹੁਤ ਸਨਮਾਨ ਕਰਦੇ ਹਾਂ।”ਮੋਹਿਤ ਅਤੇ ਮੌਨੀ ਨੂੰ ਕਈ ਵਾਰ ਇਕੱਠੇ ਮਸਤੀ ਕਰਦੇ ਹੋਏ ਦੇਖਿਆ ਜਾਂਦਾ ਹੈ।

 

A post shared by Mohit (@merainna) on

ਦੋਨਾਂ ਨੇ ਦੀਵਾਲੀ ਦਾ ਤਿਉਹਾਰ ਵੀ ਇਕੱਠੇ ਸੈਲੀਬ੍ਰੇਟ ਕੀਤਾ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆ ਸਨ। ਜਦੋਂ ਮੋਹਿਤ ਤੋਂ ਇਹ ਸਵਾਲ ਕੀਤਾ ਗਿਆ ਤਾਂ ਮੋਹਿਤ ਨੇ ਕਿਹਾ,”ਮੌਨੀ ਅਤੇ ਮੇਰੇ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ। ਅਸੀ ਸਿਰਫ ਚੰਗੇ ਦੋਸਤ ਹਾਂ। ਮੇਰੇ ਅਤੇ ਮੌਨੀ ਵਿਚਕਾਰ ਕੁੱਝ ਚੀਜਾਂ ਕਾਮਨ ਹਨ, ਜੋ ਸਾਡੀ ਦੋਸਤੀ ਨੂੰ ਮਜਬੂਤ ਬਣਾਉਂਦੀਆਂ ਹਨ। ਮੋਹਿਤ ਨੇ ਕਿਹਾ ਕਿ ਮੇਰਾ ਅਤੇ ਮੌਨੀ ਦੋਨਾਂ ਦੇ ਪਰਿਵਾਰਾਂ ਦਾ ਫਿਲਮੀ ਬੈਕਗਰਾਊਂਡ ਨਾਲ ਕੋਈ ਸੰਬੰਧ ਨਹੀਂ ਹੈ। ਅਸੀਂ ਦੋਨੋਂ ਹੀ ਛੋਟੇ ਸ਼ਹਿਰਾਂ ਤੋਂ ਹਾਂ।”ਦੱਸ ਦੇਈਏ ਕਿ ਮੋਹਿਤ ਜਲਦ ਹੀ ਇੱਕ ਟੀ. ਵੀ. ਸ਼ੋਅ ਵਿੱਚ ਨਜ਼ਰ ਆਉਣ ਵਾਲੇ ਹਨ। ਮੋਹਿਤ ਦੇ ਸ਼ੋਅ ਦਾ ਨਾਂ ਹੈ '21 ਸਰਫਰੋਸ਼ : ਸਾਰਾਗੜ੍ਹੀ 1897'। ਇਹ 12 ਫਰਵਰੀ ਨੂੰ ਆਨਏਅਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਨੇ 'ਨਾਗਿਨ' ਬਣ ਦੋ ਸੀਜ਼ਨ ਤੱਕ ਦਰਸ਼ਕਾਂ ਦਾ ਐਂਟਰਟੇਨਮੈਂਟ ਕੀਤਾ ਹੈ। ਇਸ ਸੀਰੀਅਲ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਵੱਧ ਗਈ ਸੀ ਪਰ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਆ ਰਹੀ ਹੈ। ਹੁਣ 'ਨਾਗਿਨ 3' 'ਚ ਮੌਨੀ ਰਾਏ ਦੀ ਜਗ੍ਹਾ ਕੋਈ ਹੋਰ ਅਦਾਕਾਰਾ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News