ਮੋਹਿਤ ਰੈਨਾ ''ਉੜੀ'' ਨਾਲ ਕਰਨਗੇ ਧਮਾਕੇਦਾਰ ਡੈਬਿਊ

11/30/2018 4:37:41 PM

ਮੁੰਬਈ(ਬਿਊਰੋ)— ਮਸ਼ਹੂਰ ਟੀ. ਵੀ. ਸੀਰੀਅਲ 'ਦੇਵੋ ਕੇ ਦੇਵ ਮਹਾਦੇਵ' ਨਾਲ ਖਾਸ ਪਛਾਣ ਬਣਾ ਚੁੱਕੇ ਮੋਹਿਤ ਰੈਨਾ ਫਿਲਮ 'ਉੜੀ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਿਹਾ ਹੈ। ਇਸ ਫਿਲਮ 'ਚ ਮੋਹਿਤ ਭਾਰਤੀ ਆਰਮੀ (ਫੋਜੀ) ਅਫਸਰ ਦਾ ਕਿਰਦਾਰ ਨਿਭਾਉਣਗੇ। ਮੋਹਿਤ ਨੇ ਆਪਣੇ ਟੀ. ਵੀ. ਸ਼ੋਅ 'ਸਰਫਰੋਸ਼ : ਸਰਗੜੀ 1897' ਦੀ ਸ਼ੂਟਿੰਗ ਹਾਲ ਹੀ 'ਚ ਖਤਮ ਕੀਤੀ ਹੈ। 

 

ਦੇਸ਼ ਭਗਤੀ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਜ਼ਾਹਰ ਕਰਦੇ ਹੋਏ ਮੋਹਿਤ ਨੇ ਕਿਹਾ ਹੈ ਕਿ, ''ਮੈਂ ਹਮੇਸ਼ਾ ਤੋਂ ਭਾਰਤੀ ਆਰਮੀ ਜੁਆਇਨ ਕਰਨਾ ਚਾਹੁੰਦਾ ਸੀ ਪਰ ਮੇਰਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਲਈ ਮੈਨੂੰ ਜਦੋਂ ਇਹ ਮੌਕਾ ਮਿਲਦਾ ਹੈ ਤਾਂ ਮੈਂ ਸੋਲਜਰ ਦਾ ਕਿਰਦਾਰ ਨਿਭਾਉਣ ਤੋਂ ਇਨਕਾਰ ਨਹੀਂ ਕਰਨਾ ਚਾਹੁੰਦਾ। ਮੈਂ ਟੀ. ਵੀ. 'ਤੇ ਹਮੇਸ਼ਾ ਚੁਣੌਤੀਪੂਰਨ ਕਿਰਦਾਰ ਨਿਭਾਏ ਹਨ ਤੇ ਮੈਨੂੰ ਕਮਰਸ਼ੀਅਲ ਸਿਨੇਮਾ ਨਾਲ ਕਾਫੀ ਲਗਾਅ ਹੈ। ਇਸ ਲਈ ਮੈਂ ਚਾਹੁੰਦਾ ਸੀ ਕਿ ਮੇਰੀ ਡੈਬਿਊ ਫਿਲਮ ਕੁਝ ਵੱਖਰੀ ਹੀ ਹੋਵੇ। ਫਿਲਮ 'ਉੜੀ' 'ਚ ਵਿੱਕੀ ਕੌਸ਼ਲ, ਪਰੇਸ਼ ਰਾਵਲ ਵਰਗੇ ਕਈ ਹੁਨਰਮੰਦ ਕਲਾਕਾਰਾਂ ਤੋਂ ਕਾਫੀ ਕੁਝ ਸਿੱਖਣ ਦਾ ਮੌਕਾ ਮਿਲੇਗਾ।'' ਡਾਇਰੈਕਟਰ ਆਦਿਤਿਆ ਧਾਰ ਦੀ ਫਿਲਮ 'ਉੜੀ' 'ਚ ਅਭਿਨੇਤਾ ਵਿੱਕੀ ਕੌਸ਼ਲ, ਯਾਮੀ ਗੌਤਮ, ਕ੍ਰਿਤੀ ਕੁਲਹਾਰੀ, ਪਰੇਸ਼ ਰਾਵਲ ਵੀ ਨਜ਼ਰ ਆਉਣਗੇ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News