Viral Pic: ਕੁਝ ਇਸ ਅੰਦਾਜ਼ 'ਚ ਮੋਹਿਤ ਨੇ ਮੌਨੀ ਰਾਏ ਨੂੰ ਪੂਰੀ ਦੁਨੀਆ ਸਾਹਮਣੇ ਕੀਤਾ ਇਜ਼ਹਾਰ-ਏ-ਇਸ਼ਕ
11/15/2017 5:27:57 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਗੋਲਡ' ਨਾਲ ਡੈਬਿਊ ਕਰਨ ਵਾਲੀ ਟੀ. ਵੀ. ਅਦਾਕਾਰਾ ਮੌਨੀ ਰਾਏ ਦੀ ਨਵੀਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਟੀ. ਵੀ. ਦੇ ਸਭ ਤੋਂ ਹੌਟ ਕੱਪਲ ਮੌਨੀ ਰਾਏ ਤੇ ਮੋਹਿਤ ਰੈਨਾ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਬ੍ਰੇਕਅੱਪ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਰਹੇ ਹਨ। ਹਾਲਾਂਕਿ ਪਿਛਲੇ ਕੁਝ ਮੌਕਿਆਂ 'ਤੇ ਦੋਹਾਂ ਨੇ ਸੋਸ਼ਲ ਮੀਡੀਆ ਰਾਹੀਂ ਪਿਕਚਰ ਸ਼ੇਅਰ ਕਰਦੇ ਹੋਏ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਾਰਿਜ ਵੀ ਕੀਤਾ ਹੈ। ਇਕ ਵਾਰ ਫਿਰ ਮੌਨੀ ਤੇ ਮੋਹਿਤ ਦੀ ਤਸਵੀਰ ਸੁਰਖੀਆਂ 'ਚ ਬਣ ਗਈ ਹੈ।
ਅਸਲ 'ਚ ਮੋਹਿਤ ਨੇ ਮੌਨੀ ਰਾਓ ਨਾਲ ਆਪਣੀ ਇਕ ਕਿਊਟ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦੇਖਦੇ ਹੀ ਦੇਖਦੇ ਇਹ ਤਸਵੀਰ ਵਾਇਰਲ ਹੋ ਗਈ ਹੈ। ਇਸ ਤਸਵੀਰ 'ਚ ਮੋਹਿਤ ਤੇ ਮੌਨੀ ਦੀ ਨੇੜਤਾ ਨੂੰ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਮੋਹਿਤ ਨੇ ਤਸਵੀਰ ਨਾਲ ਕੈਪਸ਼ਨ ਲਿਖਿਆ, ''ਦਿਲ ਤੋਂ ਬੱਚਾ ਹੈ ਜੀ''।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੀਵਾਲੀ ਦੇ ਮੌਕੇ ਮੌਨੀ ਰਾਏ ਮੋਹਿਤ ਨਾਲ ਦਿਖੀ ਸੀ। ਉਸ ਸਮੇਂ ਵੀ ਮੌਨੀ ਤੇ ਮੋਹਿਤ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ