ਮੋਹਿਤ ਸੂਰੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਆਪਣੇ ਬੇਟੇ ਦੀ ਪਹਿਲੀ ਝਲਕ

Monday, February 11, 2019 11:51 AM

ਮੁੰਬਈ(ਬਿਊਰੋ)— ਅਭਿਨੇਤਰੀ ਉਦਿੱਤਾ ਗੋਸਵਾਮੀ ਕਈ ਬੋਲਡ ਫਿਲਮਾਂ ਕਰਕੇ ਰਾਤੋਂ ਰਾਤ ਸੁਰਖੀਆਂ 'ਚ ਆ ਗਈ ਸੀ। ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਇਕ ਖਾਸ ਥਾਂ ਬਣਾਈ ਹੈ ਪਰ ਉਹ ਇਨ੍ਹੀਂ ਦਿਨੀਂ ਬਾਲੀਵੁੱਡ ਦੀ ਚਕਾਚੌਂਧ ਤੋਂ ਦੂਰ ਹੈ ਅਤੇ ਆਪਣੇ ਪਰਿਵਾਰ ਨਾਲ ਆਪਣੀ ਖੁਸ਼ੀਆ ਭਰੀ ਜ਼ਿੰਦਗੀ ਬਿਤਾ ਰਹੀ ਹੈ ਪਰ ਇਕ ਵਾਰ ਫਿਰ ਤੋਂ ਉਹ ਚਰਚਾ 'ਚ ਹੈ।
PunjabKesari
ਬੀਤੇ ਸਾਲ ਉਨ੍ਹਾਂ ਨੇ ਨਵੰਬਰ 'ਚ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਸੀ। ਆਪਣੇ ਬੇਟੇ ਦਾ ਨਾਮ ਮੋਹਿਤ ਅਤੇ ਉਦਿਤਾ ਨੇ ਕਰਮਾ ਰੱਖਿਆ ਹੈ। ਹਾਲ ਹੀ 'ਚ ਉਦਿਤਾ ਦੇ ਪਤੀ ਨੇ ਬੇਟੇ ਦੀ ਪਹਿਲੀ ਝਲਕ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ।
PunjabKesari
ਮੋਹਿਤ ਨੇ ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕਿ,'ਇਕ ਮਾਂ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਆਪਣੇ ਬੱਚੇ ਨੂੰ ਵੱਡਾ ਹੁੰਦੇ ਹੋਏ ਦੇਖਣ ਲਈ ਸਭ ਤੋਂ ਅੱਗੇ ਦੀ ਸੀਟ ਮਿਲਦੀ ਹੈ। 21 ਤੋਂ ਲੈ ਕੇ ਹੁਣ ਤੱਕ... ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਡੇ ਨਾਲ ਹੋ।''

 
 
 
 
 
 
 
 
 
 
 
 
 
 

When you’re a mom , you get a front row seat to the best show in town: Watching your kids grow up. From 21 to now .. I m so glad you ve been there for us .. #happybirthday mama !! Love @deveesuri #karrmasuri @mohitsuri

A post shared by mohitsuri (@mohitsuri) on Feb 8, 2019 at 7:21pm PST


ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਮੋਹਿਤ ਸੂਰੀ ਨਾਲ ਜੁੜੀ ਇਹ ਖਬਰ ਆ ਰਹੀ ਹੈ ਕਿ ਉਹ ਆਪਣੀ ਫਿਲਮ 'ਏਕ ਵਿਲੇਨ' ਦਾ ਸੀਕਵਲ ਬਣਾਉਣ ਦੀ ਤਿਆਰੀ 'ਚ ਹੈ ਹਾਲਾਂਕਿ, ਹੁਣ ਤੱਕ ਇਸ ਫਿਲਮ ਬਾਰੇ 'ਚ ਕੋਈ ਵੀ ਘੋਸ਼ਣਾ ਨਹੀਂ ਕੀਤੀ ਗਈ ਹੈ।


About The Author

manju bala

manju bala is content editor at Punjab Kesari