ਪੰਜਾਬੀ ਲੁੱਕ ਤੋਂ ਬਾਅਦ ਸਾੜ੍ਹੀ 'ਚ ਦਿਖਾਇਆ ਮੋਨਾਲਿਸਾ ਨੇ ਖੂਬਸੂਰਤ ਅੰਦਾਜ਼, ਲੁੱਟੇ ਫੈਨਜ਼ ਦੇ ਦਿਲ

10/7/2018 10:49:22 AM

ਮੁੰਬਈ (ਬਿਊਰੋ)— ਭੋਜਪੁਰੀ ਤੇ ਟੀ. ਵੀ. ਦੀਆਂ ਸਭ ਤੋਂ ਪ੍ਰਸਿੱਧ ਅਭਿਨੇਤੀਆਂ 'ਚੋਂ ਇਕ ਮੋਨਾਲੀਸਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬੇਹੱਦ ਹੌਟ ਤੇ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਨੇ ਸਾੜ੍ਹੀ ਪਾਈ ਹੈ ਤੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਉਸ ਨੇ ਬਲਿਊ ਰੰਗ ਦੀ ਸਾੜ੍ਹੀ ਪਾਈ ਹੈ ਤੇ ਹੌਟ ਪੋਜ਼ ਦੇ ਰਹੀ ਹੈ। ਸਾੜ੍ਹੀ 'ਚ ਉਸ ਦਾ ਹੌਟਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦੇਈਏ ਕਿ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨੀਂ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਵਰਕ ਫਰੰਟ ਤੋਂ ਲੈ ਕੇ ਨਿੱਜੀ ਜ਼ਿੰਦਗੀ ਤਕ ਉਹ ਇੰਸਟਾਗ੍ਰਾਮ ਦੇ ਸਹਾਰੇ ਫੈਨਜ਼ ਨਾਲ ਆਪਣੇ ਸਾਰੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਮੋਨਾਲੀਸਾ ਸਟਾਰ ਪਲੱਸ ਦੇ ਸੀਰੀਅਲ 'ਨਜ਼ਰ' 'ਚ ਦਿਖਾਈ ਦੇ ਰਹੀ ਹੈ। ਫੈਨਜ਼ ਵਿਚਾਲੇ ਮੋਨਾਲੀਸਾ ਆਪਣੀ ਅਦਾਕਾਰੀ ਦੇ ਨਾਲ-ਨਾਲ ਹੌਟਨੈੱਸ ਨੂੰ ਲੈ ਕੇ ਵੀ ਕਾਫੀ ਮਸ਼ਹੂਰ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News