''ਬਿੱਗ ਬੌਸ'' ਫੇਮ ਮੋਨਾਲੀਸਾ ਨੇ ਘਟਾਇਆ 10 ਕਿਲੋ ਭਾਰ, ਇੰਝ ਰੱਖ ਰਹੀ ਹੈ ਖੁਦ ਨੂੰ ਫਿੱਟ (ਦੇਖੋ ਤਸਵੀਰਾਂ)

4/23/2017 6:21:48 PM

ਮੁੰਬਈ— ''ਬਿੱਗ ਬੌਸ 10'' ''ਚ ਬਤੌਰ ਮੁਕਾਬਲੇਬਾਜ਼ ਨਜ਼ਰ ਆ ਚੁੱਕੀ ਭੋਜਪੁਰੀ ਅਭਿਨੇਤਰੀ ਮੋਨਾਲੀਸਾ ਨੇ ਕੁਝ ਹੀ ਮਹੀਨਿਆਂ ''ਚ 10 ਕਿਲੋ ਭਾਰ ਘੱਟ ਕਰ ਲਿਆ ਹੈ। ਉਸ ਦੀਆਂ ਪੁਰਾਣੀਆਂ ਤੇ ਨਵੀਆਂ ਤਸਵੀਰਾਂ ਨੂੰ ਦੇਖ ਕੇ ਉਸ ਦੀ ਫਿੱਗਰ ''ਚ ਆਏ ਬਦਲਾਅ ਨੂੰ ਸਾਫ ਦੇਖਿਆ ਜਾ ਸਕਦਾ ਹੈ। ਉਹ ਪਹਿਲਾਂ ਤੋਂ ਕਾਫੀ ਪਤਲੀ ਨਜ਼ਰ ਆਉਣ ਲੱਗੀ ਹੈ। ਉਸ ਦੇ ਮੁਤਾਬਕ ਜਦੋਂ ਉਹ ਬਿੱਗ ਬੌਸ'' ਦੇ ਘਰ ''ਚ ਦਾਖਲ ਹੋਈ, ਉਦੋਂ ਉਸ ਦਾ ਭਾਰ 70 ਕਿਲੋ ਸੀ ਪਰ ਜਦੋਂ ਬਾਹਰ ਆਈ ਤਾਂ ਉਹ 63 ਕਿਲੋ ਦੀ ਸੀ।
ਮੋਨਾਲੀਸਾ ਕਹਿੰਦੀ ਹੈ, ''ਮੈਂ ਆਪਣੇ ਦਿਨ ਦੀ ਸ਼ੁਰੂਆਤ ਗ੍ਰੀਨ ਟੀ ਨਾਲ ਕਰਦੀ ਹਾਂ। ਇਸ ਤੋਂ ਬਾਅਦ ਬ੍ਰੇਕਫਾਸਟ ''ਚ ਓਟਸ ਲੈਂਦੀ ਹਾਂ। ਮੈਂ ਦਿਨ ''ਚ ਸਿਰਫ ਇਕ ਰੋਟੀ, ਸਲਾਦ ਤੇ ਉਬਲਿਆ ਮੀਟ ਖਾਂਦੀ ਹਾਂ। ਜੇਕਰ ਗਰਮੀ ਜ਼ਿਆਦਾ ਹੋਵੇ ਤਾਂ ਮੈਂ ਖੁਦ ਨੂੰ ਹਾਈਡ੍ਰੇਡ ਰੱਖਦੀ ਹਾਂ ਤੇ ਵੱਧ ਤੋਂ ਵੱਧ ਪਾਣੀ ਪੀਂਦੀ ਹਾਂ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News