ਮੋਨਿਕਾ ਬੇਦੀ 3 ਸਾਲ ਬਾਅਦ ਛੋਟੇ ਪਰਦੇ ''ਤੇ ਇਸ ਸ਼ੋਅ ਰਾਹੀ ਕਰੇਗੀ ਵਾਪਸੀ!

Thursday, May 18, 2017 12:33 PM
ਮੋਨਿਕਾ ਬੇਦੀ 3 ਸਾਲ ਬਾਅਦ ਛੋਟੇ ਪਰਦੇ ''ਤੇ ਇਸ ਸ਼ੋਅ ਰਾਹੀ ਕਰੇਗੀ ਵਾਪਸੀ!

ਮੁੰਬਈ— ਬਾਲੀਵੁੱਡ ਅਭਿਨੇਤਰੀ ਮੋਨਿਕਾ ਬੇਦੀ 3 ਸਾਲ ਬਾਅਦ ਇਕ ਵਾਰ ਫਿਰ ਛੋਟੇ ਪਰਦੇ ''ਤੇ ਵਾਪਸੀ ਕਰਨ ਜਾ ਰਹੀ ਹੈ। ਮੋਨਿਕਾ ਬੇਦੀ ਲਾਈਫ ਅੋਕੇ ''ਤੇ ਆਉਣ ਵਾਲੇ ਸੀਰੀਅਲ ''ਮਾਸੂਮ'' ''ਚ ਕੰਮ ਕਰਦੀ ਨਜ਼ਰ ਆਵੇਗੀ। ਸੂਤਰਾਂ ਮੁਤਾਬਕ ਸ਼ੋਅ ਦੇ ਨਿਰਮਾਤਾ ਅਜਿਹੇ ਚਿਹਰੇ ਦੀ ਤਲਾਸ਼ ''ਚ ਹਨ ਜੋ ਪ੍ਰਸ਼ੰਸਕਾਂ ਨੂੰ ਇਸ ਸ਼ੋਅ ਦੇ ਆਕਰਸ਼ਿਤ ਕਰ ਸਕੇ ਤਾਂ ਇਹ ਦੇਖਦੇ ਹੋਏ ਸ਼ੋਅ ਦੇ ਨਿਰਮਾਤਾ ਨੇ ਮੋਨਿਕਾ ਬੇਦੀ ਨੂੰ ਕਾਸਟ ਕਰਨ ਦਾ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਲਾਈਫ ਅੋਕੇ ਦਾ ਸ਼ੋਅ ''ਮਾਸੂਮ'' ਇਕ ਰਿਵੇਂਜ ਡਰਾਮਾ ਸ਼ੋਅ ਹੋਵੇਗਾ। ਇਸ ਸ਼ੋਅ ''ਚ ਮੋਨਿਕਾ ਬੇਦੀ ਨੈਗਟਿਵ ਨਿਭਾਉਂਦੀ ਨਜ਼ਰ ਆਵੇਗੀ। ਸ਼ੋਅ ਦੇ ਨਿਰਮਾਤਾ ਨੇ ਮਸ਼ਹੂਰ ਅਭਿਨੇਤਾ ਮਨੀਸ਼ ਗੋਇਲ, ਰਿਕੀ ਪਟੇਲ ਅਤੇ ਅਮ੍ਰਿਤਾ ਮੁਖਰਜ਼ੀ ਵਰਗੇ ਕਲਾਕਾਰਾਂ ਨੂੰ ਵੀ ਕਾਸਟ ਕੀਤਾ ਹੇ। ਮੋਨਿਕਾ ਬੇਦੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1995 ''ਚ ਆਈ ਤੇਲਗੂ ਫਿਲਮ ''ਤਾਜ਼ ਮਹਿਲ'' ਨਾਲ ਕੀਤੀ ਸੀ। ਇਸ ਤੋਂ ਇਲਾਵਾ ਮੋਨਿਕਾ ਬੇਦੀ ਕਲਰਸ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ ''ਬਿਗ ਬੌਸ'' 2 ਦੀ ਮੁਕਾਬਲੇਬਾਜ਼ ਵੀ ਰਹਿ ਚੁੱਕੀ ਹੈ। ਇਸ ਸ਼ੋਅ ''ਚ ਵੀ ਮੋਨਿਕਾ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਮਿਲਿਆ ਸੀ।