ਜੇਲ 'ਚ ਬਣਿਆ ਸੀ ਅਦਾਕਾਰਾ ਦਾ ਅਸ਼ਲੀਲ MMS, ਬਾਥਰੂਮ 'ਚ ਕੈਮਰੇ ਕੀਤੇ ਸਨ ਫਿੱਟ

1/18/2018 5:40:18 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮੋਨਿਕਾ ਬੇਦੀ ਦਾ ਅੱਜ 42ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 18 ਜਨਵਰੀ 1975 'ਚ ਹੋਇਆ ਸੀ। ਲੰਬੇ ਸਮੇਂ ਤੱਕ ਉਹ ਮਸ਼ਹੂਰ ਅੰਡਰਵਰਲਡ ਡਾਨ ਅਬੂ ਸਲੇਮ ਦੀ ਪ੍ਰੇਮਿਕਾ ਰਹਿ ਚੁੱਕੀ ਹੈ। ਮੋਨਿਕਾ ਟੀ. ਵੀ. 'ਤੇ 'ਸਰਸਵਤੀਚੰਦਰ' ਤੇ 'ਬੰਧਨ' ਵਰਗੇ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ। ਮੋਨਿਕਾ ਨੂੰ ਲੋਕ ਉਨ੍ਹਾਂ ਦੇ ਕਰੀਅਰ ਤੋਂ ਵੱਧ ਵਿਵਾਦਿਤ ਜ਼ਿੰਦਗੀ ਲਈ ਜਾਣਦੇ ਹਨ। ਨਕਲੀ ਪਾਸਪੋਰਟ ਮਾਮਲੇ 'ਚ ਮੋਨਿਕਾ ਭੋਪਾਲ ਦੀ ਆਈ. ਐੱਸ. ਓ. ਜੇਲ 'ਚ ਰਹੀ ਹੈ। ਇੱਥੇ ਉਨ੍ਹਾਂ ਦੇ ਬਾਥਰੂਮ 'ਚ ਸੀ. ਸੀ. ਟੀ. ਵੀ. ਕੈਮਰਾ ਲੱਗਣ ਦੀ ਗੱਲ ਵੀ ਸਾਹਮਣੇ ਆਈ ਸੀ।

PunjabKesari

2005 'ਚ ਮੋਨਿਕਾ ਨੂੰ ਜਦੋਂ ਭੋਪਾਲ ਦੀ ਜੇਲ 'ਚ ਲਿਆਂਦਾ ਗਿਆ ਤਾਂ ਐੱਮ. ਪੀ. ਪੁਲਸ ਦੇ ਕਈ ਅਧਿਕਾਰੀਆਂ ਨੇ ਆਪਣੀ ਡਿਊਟੀ ਉਨ੍ਹਾਂ ਦੇ ਸੈੱਲ ਦੇ ਕੋਲ ਲਗਵਾ ਲਈ ਸੀ। ਇੰਨਾ ਹੀ ਨਹੀਂ ਕਿਹਾ ਜਾਂਦਾ ਹੈ ਕਿ ਹਰ ਦਿਨ ਇਕ ਪੁਲਸ ਅਧਿਕਾਰੀ ਮੋਨਿਕਾ ਲਈ ਭੋਪਾਲ ਦੇ ਥ੍ਰੀ ਸਟਾਰ ਹੋਟਲ ਤੋਂ ਖਾਣਾ ਲਿਆਉਂਦੇ ਹੁੰਦੇ ਸਨ ਤੇ ਉਨ੍ਹਾਂ ਨਾਲ ਡਿਨਰ ਕਰਦੇ ਸਨ। 2005-06 ਦੌਰਾਨ ਭੋਪਾਲ ਦੀ ਸੈਂਟਰਲ ਜੇਲ ਦੇ ਜੇਲਰ ਰਹੇ ਪੁਰਸ਼ੋਤਮ ਸੋਮਕੁੰਵਰ 'ਤੇ ਕਾਂਗਰਸ ਨੇ ਮੋਨਿਕਾ ਬੇਦੀ ਦੇ ਬਾਥਰੂਮ 'ਚ ਕੈਮਰੇ ਲਗਾਉਣ ਤੇ ਉਨ੍ਹਾਂ ਦਾ ਅਸ਼ਲੀਲ ਐੱਮ. ਐੱਮ. ਐੱਸ. ਬਣਾਉਣ ਦੇ ਦੋਸ਼ ਲਗਾਏ ਸਨ।

PunjabKesari

ਇਸ ਤੋਂ ਬਾਅਦ ਵੱਧ ਸੰਪਤੀ ਦੇ ਮਾਮਲੇ 'ਚ ਉਸ ਜੇਲਰ ਸਸਪੈਂਡ ਕਰ ਦਿੱਤਾ ਗਿਆ ਸੀ। ਅਬੁ ਸਲੇਮ ਨੂੰ 2001 ਦੇ ਨਕਲੀ ਪਾਸਪੋਰਟ ਮਾਮਲੇ 'ਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਸਤੰਬਰ 2002 'ਚ ਨਕਲੀ ਦਸਤਾਵੇਜਾਂ ਨਾਲ ਪੁਰਤਗਾਲ ਜਾਂਦੇ ਸਮੇਂ ਸਲੇਮ ਨਾਲ ਮੋਨਿਕਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਮੋਨਿਕਾ 'ਤੇ ਨਕਲੀ ਪਾਸਪੋਰਟ ਬਣਵਾਉਣ ਦਾ ਦੋਸ਼ ਲੱਗਾ ਸੀ। 2006 'ਚ ਉਨ੍ਹਾਂ ਨੂੰ ਫਰਜ਼ੀ ਪਾਸਪੋਰਟ ਮਾਮਲੇ 'ਚ ਦੋਸ਼ੀ ਪਾਇਆ ਗਿਆ ਤੇ ਜੇਲ ਦੀ ਸਜ਼ਾ ਸੁਣਾਈ ਗਈ। ਨਵੰਬਰ 2010 'ਚ ਉਹ ਜੇਲ 'ਚੋਂ ਬਾਹਰ ਆਈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News