ਮੰਗੇਤਰ ਨਾਲ ਰੋਮਾਂਟਿਕ ਹੋਈ ਮੋਨਿਕਾ ਗਿੱਲ, ਤਸਵੀਰਾਂ ਵਾਇਰਲ

Monday, July 8, 2019 3:31 PM

ਜਲੰਧਰ (ਬਿਊਰੋ) : ਮੋਨਿਕਾ ਗਿੱਲ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਸੋਸ਼ਲ 'ਤੇ ਕਰਦੀ ਰਹਿੰਦੀ ਹੈ। ਹਾਲ ਹੀ 'ਚ ਮੋਨਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਮੋਨਿਕਾ ਗਿੱਲ ਤੇ ਗੁਰਸ਼ਾਨ ਸਹੋਤਾ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਮੋਨਿਕਾ ਆਪਣੇ ਮੰਗੇਤਰ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

PunjabKesari
ਭਾਰਤੀ ਅਮਰੀਕੀ ਮਾਡਲ, ਅਦਾਕਾਰਾ ਅਤੇ ਮਿਸ ਇੰਡੀਆ ਵਰਲਡਵਾਈਡ 2014 ਦੀ ਜੇਤੂ ਰਹੀ ਮੋਨਿਕਾ ਗਿੱਲ ਨੇ ਸਾਲ 2016 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਅੰਬਰਸਰੀਆ' ਨਾਲ ਫਿਲਮੀ ਕਰੀਅਰ ਦੀ ਸ਼ੁਰੁਆਤ ਕੀਤੀ। ਸਾਲ 2015 'ਚ ਮੋਨਿਕਾ ਨੇ ਐਮ. ਟੀ. ਵੀ. ਇੰਡੀਆ. ਦੇ ਪ੍ਰੋਗਰਾਮ 'ਇੰਡੀਆਜ਼ ਨੈਕਸਟ ਟਾਪ ਮਾਡਲ' 'ਚ ਹਿੱਸਾ ਲਿਆ।

PunjabKesari
ਇਸ ਤੋਂ ਇਲਾਵਾ ਮੋਨਿਕਾ ਗਿੱਲ 'ਕਪਤਾਨ', 'ਸਤਿ ਸ੍ਰੀ ਅਕਾਲ ਇੰਗਲੈਂਡ', 'ਯਾਰਾ ਵੇ' ਅਤੇ 'ਸਰਦਾਰ ਜੀ 2' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। 2017 'ਚ ਰਿਲੀਜ਼ ਹੋਈ ਫਿਲਮ 'ਫਿਰੰਗੀ' ਨਾਲ ਮੋਨਿਕਾ ਗਿੱਲ ਨੇ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕੀਤੀ।

PunjabKesari

ਇਸ ਫਿਲਮ 'ਚ ਉਨ੍ਹਾਂ ਨਾਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਮੁੱਖ ਭੂਮਿਕਾ 'ਚ ਸਨ। 2018 'ਚ ਮੋਨਿਕਾ ਗਿੱਲ ਦੀ ਫਿਲਮ 'ਪਲਟਨ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨੇ ਹਰਜੋਤ ਕੌਰ ਦਾ ਕਿਰਦਾਰ ਨਿਭਾਇਆ ਸੀ।

 

 
 
 
 
 
 
 
 
 
 
 
 
 
 

Sweet Nothings... 😝 . 📸 @sukhman__bassi

A post shared by Monica Gill (@monica_gill1) on Jul 1, 2019 at 12:41am PDT


Edited By

Sunita

Sunita is news editor at Jagbani

Read More