Film Review : ''ਮਾਨਸੂਨ ਸ਼ੂਟਆਊਟ''

12/15/2017 7:37:04 PM

ਮੁੰਬਈ (ਬਿਊਰੋ)— ਨਿਰਦੇਸ਼ਕ ਅਮਿਤ ਕੁਮਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮਾਨਸੂਨ ਸ਼ੂਟਆਊਟ' ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਸਿੱਦਿਕੀ, ਵਿਜੇ ਵਰਮਾ, ਨੀਰਜ਼ ਕਬੀ, ਤਨਿਸ਼ਾ ਚੈਟਰਜ਼ੀ, ਗੀਤਾਂਜਲੀ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਦਦਦ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਫਿਲਮ ਦੀ ਕਹਾਣੀ ਸ਼ੂਟਰ ਸ਼ਿਵਾ (ਨਵਾਜ਼ੂਦੀਨ ਸਿੱਦਿਕੀ) ਦੀ ਹੈ ਜੋ ਕਾਨਟਰੈਕਟ ਕਿਲਰ ਹੈ ਅਤੇ ਇਲਾਕੇ ਦੇ ਲੋਕਲ ਗੁੰਡੇ ਸਾਗਰ ਨਾਲ ਕੰਮ ਕਰਦਾ ਹੈ। ਉਹ ਲੋਕਾਂ ਦੀ ਸੁਪਾਰੀ ਲੈਂਦਾ ਹੈ। ਉਸ ਸਮੇਂ ਪੁਲਸ ਡਿਪਾਰਟਮੈਂਟ ਨੂੰ ਆਦਿ ਕੁਲਸ਼ਰੇਸ਼ਠ (ਵਿਜੇ ਵਰਮਾ) ਜਵਾਈਨ ਕਰਦਾ ਹੈ। ਪਹਿਲੇ ਦਿਨ ਹੀ ਆਦਿ ਦੀ ਮੁਲਾਕਾਤ ਖਾਨ ਸਰ (ਨੀਰਜ ਕਬੀ) ਨਾਲ ਹੁੰਦੀ ਹੈ। ਆਦਿ ਆਪਣੇ ਪਿਤਾ ਵਲੋਂ ਦੱਸੇ ਗਏ ਸਿਧਾਂਤਾ 'ਤੇ ਕੰਮ ਕਰਦਾ ਹੈ। ਫਿਲਮ 'ਚ ਜਦੋਂ ਸ਼ਿਵਾ ਨੂੰ ਸ਼ੂਟ ਕਰਨ ਲਈ ਆਦਿ ਜਾਂਦਾ ਹੈ ਤਾਂ ਉਸਦੇ ਦਿਮਾਗ 'ਚ ਪਿਤਾ ਦੀਆਂ ਦੱਸੀਆਂ ਹੋਈਆਂ ਗੱਲਾਂ ਚੱਲਦੀਆਂ ਹਨ। ਉਸ ਆਧਾਰ 'ਤੇ ਹੀ ਤਿੰਨ ਵੱਖ-ਵੱਖ ਤਰ੍ਹਾਂ ਨਾਲ ਕਹਾਣੀ ਚਲਦੀ ਹੈ। ਫਿਲਮ ਦਾ ਅੰਤ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਨੂੰ ਪੇਸ਼ ਕਰਨ ਦਾ ਢੰਗ ਸ਼ਾਇਦ ਕੋਈ ਖਾਸ ਨਹੀਂ, ਕਿਉਂਕਿ ਇਨਸਾਨ ਦੇ ਸੋਚਣ ਦੇ ਤਰੀਕੇ ਨੂੰ ਦੇਖਦੇ ਹੋਏ ਇਸਨੂੰ ਫਿਲਮਾਇਆ ਗਿਆ ਹੈ। ਜੋ ਤੁਹਾਨੂੰ ਦੁਵਿਧਾ 'ਚ ਪਾ ਸਕਦਾ ਹੈ। ਪ੍ਰਸ਼ੰਸਕ ਦੇ ਤੌਰ 'ਤੇ ਤੁਹਾਡੇ ਸਾਹਮਣ ਸਵਾਲ ਆਉਂਦਾ ਹੈ ਕਿ ਹੁਣੇ ਇਹ ਇਨਸਾਨ ਜ਼ਿੰਦਾ ਸੀ ਫਿਰ ਅਚਾਨਕ ਹੀ ਮੌਤ ਕਿਵੇਂ ਹੋ ਜਾਂਦੀ ਹੈ। ਫਿਲਮ ਦਾ ਸਕ੍ਰੀਨਪਲੇਅ ਹੋਰ ਬਿਹਰਤ ਹੋ ਸਕਦਾ ਸੀ। ਕਿਉਂਕਿ ਵਨ ਲਾਈਨਰ ਬਹੁਤ ਵਧੀਆ ਹੈ ਪਰ ਫਿਲਮਾਉਣ 'ਚ ਮੇਕਰਜ਼ ਸਫਲ ਨਹੀਂ ਸਕੇ।
ਬਾਕਸ ਆਫਿਸ
ਫਿਲਮ ਦਾ ਬਜਟ 5 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਵੀਕੈਂਡ 'ਚ ਸਫਲ ਰਹਿੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News