ਰਿਤਿਕ, ਅਰਬਾਜ਼ ਤੋਂ ਇਲਾਵਾ ਇਨ੍ਹਾਂ ਸਿਤਾਰਿਆਂ ਨੂੰ ਵੀ ਦੇਣੀ ਪਈ ਸੀ ਤਲਾਕ ਲਈ ਇੰਨੀ ਵੱਡੀ ਰਕਮ

Monday, May 15, 2017 4:56 PM
ਮੁੰਬਈ— ਹਾਲ ਹੀ ''ਚ ਮਲਾਇਕਾ ਅਰੋੜਾ (42 ਸਾਲ) ਅਤੇ ਅਰਬਾਜ ਖ਼ਾਨ (49) ਦੇ ਵਿਚਕਾਰ ਤਲਾਕ ਹੋ ਗਿਆ ਹੈ। ਮਲਾਇਕਾ ਨੇ ਤਲਾਕ ਦੇ ਬਦਲੇ ਅਰਬਾਜ ਖ਼ਾਨ ਨਾਲ ਐਲੂਮਨੀ ਰਕਮ ਦੇ ਤੌਰ ''ਚ 10 ਕਰੋੜ ਰੁਪਏ ਮੰਗੇ ਸਨ। ਖ਼ਬਰਾਂ ਮੁਤਾਬਕ ਮਲਾਇਕਾ 10 ਕਰੋੜ ਰੁਪਏ ਤੋਂ ਘੱਟ ਰਕਮ ''ਤੇ ਸਮਝੋਤਾ ਕਰਨ ਲਈ ਰਾਜੀ ਨਹੀਂ ਸੀ। ਸੂਤਰਾਂ ਮੁਤਾਬਕ, ਅਰਬਾਜ਼ ਨੇ ਕਿਹਾ ਕਿ ਉਹ ਮਲਾਇਕਾ ਨੂੰ 15 ਕਰੋੜ ਰੁਪਏ ਦੇਣ ਲਈ ਤਿਆਰ ਹਨ। ਇਸ ਤੋਂ ਪਹਿਲਾ ਵੀ ਬਾਲੀਵੁੱਡ ਸਿਤਾਰੇ ਚੰਗੀ ਵੱਡੀ ਰਕਮ ਅਦਾ ਕਰ ਚੁੱਕੇ ਹਨ।
ਰਿਤਿਕ ਰੌਸ਼ਨ-ਸੁਜੈਨ ਖ਼ਾਨ
► ਅਜਿਹੀਆਂ ਖ਼ਬਰਾਂ ਸਨ ਕਿ ਰਿਤਿਕ (43) ਨੇ ਸੁਜੈਨ(38) ਨੂੰ ਤਲਾਕ ਦੇਣ ਦੇ ਬਦਲੇ ਐਲੂਮਨੀ ਦੇ ਤੌਰ ''ਤੇ ਤਕਰੀਬਨ 380 ਕਰੋੜ ਰੁਪਏ ਦਿੱਤੇ ਸਨ। ਹਾਲਾਂਕਿ ਨਾ ਤਾਂ ਰਿਤਿਕ ਅਤੇ ਨਾ ਹੀ ਸੁਜੈਨ ਨੇ ਦੂਜਾ ਵਿਆਹ ਕੀਤਾ।
ਆਦਿਤਿਆ ਚੋਪੜਾ-ਪਾਇਲ ਖੰਨਾ
► ਪਾਇਲ ਖੰਨਾ ਨੇ ਤਲਾਕ ਲੈਣ ਲਈ ਆਦਿਤਿਆ ਚੋਪੜਾ (45) ਤੋਂ 50 ਕਰੋੜ ਰਕਮ ਵਸੂਲੀ ਅਤੇ ਬਾਅਦ ''ਚ ਆਦਿਤਿਆ ਨੇ ਅਪ੍ਰੈਲ 2014 ''ਚ ਰਾਣੀ ਮੁਖਰਜੀ ਨਾਲ ਵਿਆਹ ਕੀਤਾ। ਦੋਵਾਂ ਦੀ ਇਕ ਬੇਟੀ ਹੈ ਆਦਿਰਾ। ਦੱਸਣਾ ਚਾਹੁੰਦੇ ਹਾਂ ਕਿ ਪਾਇਲ ਖੰਨਾ ਇੰਟੀਰੀਅਰ ਡਿਜ਼ਾਈਨਰ ਹੈ।
ਕਰਿਸ਼ਮਾ ਕਪੂਰ-ਸੰਜੇ ਕਪੂਰ
► ਕਰਿਸ਼ਮਾ ਕਪੂਰ (42) ਅਤੇ ਸੰਜੇ ਕਪੂਰ ਤੋਂ ਐਲੂਮਨੀ ਰਕਮ 14 ਕਰੋੜ ਲਈ ਸੀ। ਇਸ ਤੋਂ ਬਾਅਦ ਸੰਜੇ ਨੇ ਮਾਡਲ ਪ੍ਰਿਆ ਸਚਦੇਵਾ ਨਾਲ 14 ਅਪ੍ਰੈਲ, 2017 ''ਚ ਵਿਆਹ ਕੀਤਾ, ਨਾਲ ਹੀ ਕਰਿਸ਼ਮਾ ਕਪੂਰ ਬਾਰੇ ''ਚ ਖਬਰਾਂ ਆ ਰਹੀ ਹੈ। ਉਹ ਮੁੰਬਈ ਬੈਸਟ ਫਾਰਮ ਕੰਪਨੀ ਦੇ ਸੀਈਓ ਸੰਦੀਪ ਤੋਸ਼ਨੀਵਾਲਾ ਨੂੰ ਡੇਟ ਕਰ ਰਹੀ ਹੈ।
ਅੰਮ੍ਰਿਤਾ ਸਿੰਘ-ਸੈਫ ਅਲੀ ਖ਼ਾਨ
► ਅੰਮ੍ਰਿਤਾ ਸਿੰਘ (59) ਅਤੇ ਸੈਫ ਅਲੀ ਖ਼ਾਨ ਦੀ ਤਲਾਕ 5 ਕਰੋੜ ''ਚ ਹੋਇਆ ਅਤੇ ਤਲਾਕ ਤੋਂ ਬਾਅਦ ਸੈਫ (49) ਨੇ ਅਦਾਕਾਰਾ ਕਰੀਨਾ ਕਪੂਰ ਨਾਲ ਵਿਆਹ ਕੀਤਾ।
ਸੰਜੇ ਦੱਤ-ਰਿਆ ਪਿੱਲ
► ਸੰਜੇ ਦੱਤ (57) ਤੋਂ 8 ਕਰੋੜ ਐਲੂਮਨੀ ਰਕਮ ਰਿਆ ਪਿੱਲੇ (52) ਨੇ ਲਈ ਸੀ। ਉਸ ਤੋਂ ਬਾਅਦ ਸੰਜੇ ਨੇ 2008 ''ਚ ਮਾਨਿਅਤਾ ਨਾਲ (37) ਵਿਆਹ ਕੀਤਾ। ਦੋਵਾਂ ਦੇ ਦੋ ਬੱਚੇ ਹਨ। ਇਕਰਾ ਅਤੇ ਸ਼ਹਰਾਨ ਦੱਤ।
ਪ੍ਰਭੂਦੇਵਾ-ਰਾਮਲਤਾ
► ਪ੍ਰਭੂਦੇਵਾ (44) ਅਤੇ ਰਾਮਲਤਾ ਦਾ ਤਲਾਕ ਰਕਮ 25 ਕਰੋੜ ਰੁਪਏ ''ਚ ਹੋਇਆ ਸੀ, ਰਾਮਲਤਾ ਤੋਂ ਤਲਾਕ ਲੈਣ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਨਹੀਂ ਕੀਤਾ।