ਹੁਣ ਮੋਟੂ-ਪਤਲੂ ਨੂੰ ਦਿੱਲੀ ਦੇ ਮੈਡਮ ਤੁਸਾਦ 'ਚ ਮਿਲੀ ਥਾਂ

Wednesday, June 5, 2019 12:54 PM

ਮੁੰਬਈ(ਬਿਊਰੋ)- ਬੱਚਿਆਂ ਦੇ ਮਨਪਸੰਦੀ ਮੋਟੂ-ਪਤਲੂ ਹੁਣ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਵੀ ਨਜ਼ਰ ਆਉਣਗੇ। ਜੀ ਹਾਂ ਰਾਜਧਾਨੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਪ੍ਰਸਿੱਧ ਕਾਰਟੂਨ ਪਾਤਰਾਂ-ਮੋਟੂ-ਪਤਲੂ ਨੂੰ ਇਕ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਮੋਟੂ ਆਪਣੇ ਪਸੰਦੀਦਾ ਨਾਸ਼ਤੇ ਸਮੋਸਾ ਅਤੇ ਪਤਲੂ ਸਭ ਕੁਝ ਜਾਣਨ ਦੇ ਆਪਣੇ ਭਾਵ ਨਾਲ ਰੀਗਲ ਬਿਲਡਿੰਗ ਸਥਿਤ ਇਸ ਮਿਊਜ਼ੀਅਮ 'ਚ ਖੇਡ, ਮਨੋਰੰਜਨ ਜਗਤ ਦੀਆਂ ਹਸਤੀਆਂ ਦੀ ਲੰਮੀ ਸੂਚੀ 'ਚ ਆਪਣੀ ਥਾਂ ਬਣਾਉਣ 'ਚ ਸਫਲ ਰਹੇ ਹਨ। PunjabKesari
ਪ੍ਰੋਗਰਾਮ ਦੌਰਾਨ ਬੱਚਿਆਂ ਲਈ ਮੋਟੂ-ਪਤਲੂ ਕਾਮਿਕ ਬੁਕ ਦੀ ਵੀ ਘੁੰਡ ਚੁਕਾਈ ਕੀਤੀ ਗਈ। ਮਰਲਿਨ ਐਂਟਰਟੇਨਮੈਂਟਸ ਇੰਡੀਆ ਦੇ ਡਾਇਰੈਕਟਰ ਅੰਸ਼ੁਲ ਜੈਨ ਨੇ ਕਿਹਾ ਕਿ ਸਾਡਾ ਯਤਨ ਸਾਰੇ ਵਿਜ਼ੀਟਰਸ ਨੂੰ ਪੂਰਾ ਅਤੇ ਯਾਦਗਾਰ ਤਜਰਬਾ ਦੇਣਾ ਹੈ।
PunjabKesari
 ਦੱਸ ਦੇਈਏ ਕਿ ਮੋਟੂ-ਪਤਲੂ ਅਜਿਹੇ ਦੋ ਪਾਤਰ ਹਨ ਜੋ ਕਾਲਪਨਿਕ ਸ਼ਹਿਰ ਫੁਰਫੁਰੀ ਨਗਰ 'ਚ ਰਹਿੰਦੇ ਹਨ। ਇਹ ਦੋ ਦੋਸਤਾਂ ਦੀ ਕਹਾਣੀ ਹੈ, ਜੋ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਬਹੁਤ ਪਸੰਦ ਆਉਂਦੀ ਹੈ। ਦੁਨੀਆਭਰ 'ਚ ਇਨ੍ਹਾਂ ਦੇ ਲੱਖਾਂ ਫੈਨਜ਼ ਹਨ।


About The Author

manju bala

manju bala is content editor at Punjab Kesari