ਮੌਨੀ ਰਾਏ ਨੇ ਕਾਤਿਲਾਨਾ ਅੰਦਾਜ਼ ''ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ
1/21/2019 10:06:38 AM
ਮੁੰਬਈ(ਬਿਊਰੋ)— ਟੀ.ਵੀ. ਤੋਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਮੌਨੀ ਰਾਏ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ 'ਚ ਰਹਿੰਦੀ ਹੈ। ਉਹ ਨਾ ਸਿਰਫ ਆਪਣੀਆਂ ਫਿਲਮਾਂ ਸਗੋਂ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਲਈ ਵੀ ਕਾਫੀ ਚਰਚਾ 'ਚ ਰਹਿੰਦੀ ਹੈ।
ਬਾਲੀਵੁੱਡ 'ਚ ਨਵੀਂ ਸਨਸਨੀ ਮੰਨੀ ਜਾਣ ਵਾਲੀ ਮੌਨੀ ਰਾਏ ਨੇ ਹਾਲ ਹੀ 'ਚ ਆਪਣੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਪਿਛਲੇ ਸਾਲ ਬਾਲੀਵੁੱਡ 'ਚ ਅਕਸ਼ੈ ਕੁਮਾਰ ਦੇ ਓਪੋਜਿਟ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਮੌਨੀ ਰਾਏ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਯੈਲੋ ਡਰੈੱਸ 'ਚ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਕਿਸੇ ਫੋਟੋਸ਼ੂਟ ਦੌਰਾਨ ਦੀਆਂ ਹਨ।
ਇਸ ਡਰੈੱਸ ਤੋਂ ਇਲਾਵਾ ਮੌਨੀ ਦੀਆਂ ਹੋਰ ਵੀ ਕਈ ਤਸਵੀਰਾਂ ਹਨ ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।
ਮੌਨੀ ਰਾਏ ਦੇ ਇੰਸਟਾ 'ਤੇ 67 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ।
ਦੱਸਣਯੋਗ ਹੈ ਕਿ ਮੌਨੀ ਰਾਏ ਇਨ੍ਹੀਂ ਦਿਨੀਂ 'ਬ੍ਰਹਮਾਸਤਰ', 'ਮੇਡ ਇਨ ਚਾਇਨਾ' ਤੇ 'ਮੁਗਲ' ਵਰਗੀਆਂ ਵੱਡੀਆਂ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ