ਮੌਨੀ ''ਦਬੰਗ 3'' ਨਹੀਂ, ਵੈੱਬ ਵਰਲਡ ''ਚ ਕਰ ਰਹੀ ਹੈ ਡੈਬਿਊ
4/22/2018 6:24:21 PM
ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਮੌਨੀ ਰਾਏ ਨੂੰ ਲੈ ਕੇ ਬੀਤੇ ਦਿਨੀਂ ਇਹ ਖਬਰਾਂ ਆ ਰਹੀਆਂ ਹਨ ਕਿ ਉਹ ਸਲਮਾਨ ਖਾਨ ਦੀ ਫਿਲਮ 'ਦਬੰਗ 3' 'ਚ ਨਜ਼ਰ ਆਉਣ ਵਾਲੀ ਹੈ ਪਰ ਖੁਦ ਮੌਨੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋਏ ਦੱਸਿਆ ਕਿ ਉਹ 'ਦਬੰਗ 3' ਦਾ ਹਿੱਸਾ ਨਹੀਂ ਹੈ। ਬਲਕਿ ਛੋਟੇ ਪਰਦੇ ਤੋਂ ਬਾਅਦ ਮੌਨੀ ਇਕ ਹੋਰ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਮੌਨੀ ਹੁਣ ਡਿਜੀਟਲ ਵਰਲਡ ਡੈਬਿਊ ਲਈ ਤਿਆਰ ਹੈ। ਮੌਨੀ ਏਕਤਾ ਕਪੂਰ ਦੇ ਡਿਜੀਟਲ ALT ਬਾਲਾਜੀ ਦੀ ਵੈੱਬ ਸੀਰੀਜ਼ 'ਮੇਹਰੂਨਿਸਾ' 'ਚ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਵੈੱਬ ਸੀਰੀਜ਼ 'ਮੇਹਰੂਨਿਸਾ' ਸਲੀਮ ਅਤੇ ਮੇਹਰੂਨਿਸਾ ਦੀ ਲਵ ਸਟੋਰੀ 'ਤੇ ਆਧਾਰਿਤ ਹੈ ਅਤੇ ਕੇਨ ਘੋਸ਼ ਇਸ ਵੈੱਬ ਸ਼ੋਅ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਵੈੱਬ ਸੀਰੀਜ਼ 'ਚ ਮੌਨੀ ਤੋਂ ਇਲਾਵਾ ਉਸਦਾ ਕਥਿਤ ਪ੍ਰੇਮੀ ਮੋਹਿਤ ਰੈਨਾ ਅਤੇ ਨਾਗਿਨ 'ਚ ਉਸਦੇ ਕੋ-ਸਟਾਰ ਰਹੇ ਅਰਜੁਨ ਬਿਜਲਾਨੀ ਨੂੰ ਕਾਸਟ ਕਰਨ ਦੀਆਂ ਖਬਰਾਂ ਆ ਰਹੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ