ਰੈੱਡ ਡਰੈੱਸ ''ਚ ਮੌਨੀ ਰਾਏ ਦੀਆਂ ਕਾਤਿਲ ਅਦਾਵਾਂ ਸੋਸ਼ਲ ਮੀਡੀਆ ''ਤੇ ਵਾਇਰਲ

Thursday, September 13, 2018 4:36 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਮੋਨੀ ਰਾਏ ਦੀ ਫਿਲਮ 'ਗੋਲਡ' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਬਾਕਸ ਆਫਿਸ 'ਤੇ ਵੀ ਸ਼ਾਨਦਾਰ ਕਮਾਈ ਕੀਤੀ ਹੈ। ਹਾਲ ਹੀ 'ਚ ਫਿਲਮ ਦੇ ਸਫਲਤਾ ਤੋਂ ਬਾਅਦ ਮੌਨੀ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਮੌਨੀ ਨੇ ਰੈੱਡ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਇਸ ਦੀਆਂ ਕੁਝ ਤਸਵੀਰਾਂ ਮੌਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਮੌਨੀ ਦੀਆਂ ਇਹ ਤਸਵੀਰਾਂ ਲੋਕ ਕਾਫੀ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ 'ਗੋਲਡ' ਫਿਲਮ 'ਚ ਉਸ ਨਾਲ ਅਕਸ਼ੈ ਕੁਮਾਰ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ 'ਚ ਮੌਨੀ ਅਕਸ਼ੈ ਦੀ ਪਤੀ ਦੀ ਭੂਮਿਕਾ 'ਚ ਨਜ਼ਰ ਆਈ। ਬਾਲੀਵੁੱਡ 'ਚ ਰਾਜਕੁਮਾਰ ਰਾਓ ਅਜਿਹੇ ਐਕਟਰ ਹਨ, ਜਿਨ੍ਹਾਂ ਨੇ ਲੋਕਾਂ ਨੂੰ ਵੱਖ-ਵੱਖ ਜੌਨਰ ਦੀਆਂ ਫਿਲਮਾਂ ਦਿੱਤੀਆਂ ਹਨ।

PunjabKesari

ਇਸ ਦੇ ਨਾਲ ਹੀ ਹਾਲ ਹੀ 'ਚ ਰਾਜਕੁਮਾਰ ਤੇ ਸ਼ਰਧਾ ਕਪੂਰ ਦੀ ਹਾਰਰ-ਕਾਮੇਡੀ ਫਿਲਮ 'ਸਤ੍ਰੀ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਰਾਜਕੁਮਾਰ ਨੇ ਆਪਣੀ ਅਗਲੀ ਫਿਲਮ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

PunjabKesari

ਉਨ੍ਹਾਂ ਦੀ ਇਸ ਫਿਲਮ ਦਾ ਨਾਂ 'ਮੇਡ ਇਨ ਚਾਈਨਾ' ਹੈ। 'ਮੇਡ ਇਨ ਚਾਇਨਾ' 'ਚ ਰਾਜਕੁਮਾਰ ਨਾਲ ਟੀ. ਵੀ. ਦੀ ਨਾਗਿਨ ਅਤੇ 'ਗੋਲਡ' ਅਦਾਕਾਰਾ ਮੌਨੀ ਰਾਏ ਰੋਮਾਂਸ ਕਰਦੀ ਨਜ਼ਰ ਆਵੇਗੀ। 'ਮੇਡ ਇਨ ਚਾਈਨਾ' ਦੀ ਸ਼ੂਟਿੰਗ 11 ਸਤੰਬਰ ਤੋਂ ਅਹਿਮਦਾਬਾਦ 'ਚ ਸ਼ੁਰੂ ਹੋ ਚੁੱਕੀ ਹੈ। ਫਿਲਮ 'ਚ ਮੌਨੀ ਰਾਏ ਤੇ ਬੋਮਨ ਇਰਾਨੀ ਕੋ-ਸਟਾਰ ਹੋਣਗੇ। ਫਿਲਮ ਦਾ ਡਾਇਰੈਕਸ਼ਨ ਮਿਖਿਲ ਮੁਕਲੇ ਕਰ ਰਹੇ ਹਨ।

PunjabKesari

 


Edited By

Sunita

Sunita is news editor at Jagbani

Read More