ਟੀ. ਵੀ. ਦੀ ''ਨਾਗਿਨ'' ਅਕਸ਼ੇ ਨਾਲ ਕਰੇਗੀ ਇਸ ਫਿਲਮ ਰਾਹੀਂ ਬਾਲੀਵੁੱਡ ਡੈਬਿਊ !

5/22/2017 8:54:23 PM

ਮੁੰਬਈ— ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ਸਲਮਾਨ ਖਾਨ ਬਾਲੀਵੁੱਡ ''ਚ ''ਨਾਗਿਨ 2'' ਦੀ ਅਭਿਨੇਤਰੀ ਮੌਨੀ ਰਾਏ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਹਾਲ ਹੀ ''ਚ ਖਬਰਾਂ ਆਈਆਂ ਹਨ ਕਿ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ''ਚ ਮੌਨੀ ਰਾਏ ਨੂੰ ਦੇਖਿਆ ਜਾ ਸਕਦਾ ਹੈ।
ਖਬਰਾਂ ਮੁਤਾਬਕ ਅਜਿਹੀ ਕਿਆਸ ਲਗਾਈ ਜਾ ਰਹੀ ਹੈ ਕਿ ਮੌਨੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ''ਗੋਲਡ'' ''ਚ ਨਜ਼ਰ ਆ ਸਕਦੀ ਹੈ। ਇਸ ਫਿਲਮ ਨੂੰ ਰੀਮਾ ਕਾਗਤੀ ਵਲੋਂ ਡਾਇਰੈਕਟ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਇਸ ਫਿਲਮ ''ਚ ਹਾਕੀ ਕੋਚ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਹ ਉਸ ਟੀਮ ਦੇ ਕੋਚ ਹੋਣਗੇ, ਜੋ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਾਲ 1948 ''ਚ ਪਹਿਲੀ ਜਿੱਤ ਹਾਸਲ ਕਰਕੇ ਸਵਦੇਸ ਪਰਤੇ ਹਨ। ਫਿਲਮ ''ਚ ''ਕਾਈ ਪੋ ਚੇ'' ਫਿਲਮ ਦੇ ਅਭਿਨੇਤਾ ਅਮਿਤ ਸਾਧ ਨੂੰ ਵੀ ਦੇਖਿਆ ਜਾ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News