ਮੌਨੀ ਰਾਏ ਨੇ ਕਾਤਿਲ ਅਦਾਵਾਂ ਨਾਲ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਵਾਇਰਲ

Wednesday, May 1, 2019 1:51 PM

ਨਵੀਂ ਦਿੱਲੀ (ਬਿਊਰੋ) — ਮੌਨੀ ਰਾਏ ਟੀ. ਵੀ. ਇੰਡਸਟਰੀ ਦਾ ਵੱਡਾ ਚਿਹਰਾ ਹੋਣ ਦੇ ਨਾਲ ਹੀ ਬਾਲੀਵੁੱਡ ਦੀ ਡਿਮਾਡਿੰਗ ਅਦਾਕਾਰਾ 'ਚ ਵੀ ਜੁੜ ਗਈ ਹੈ। ਮੌਨੀ ਰਾਏ ਨੇ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਬਾਕਸ ਆਫਿਸ 'ਤੇ ਫਿਲਮ ਦੀ ਸਫਲਤਾ ਤੋਂ ਬਾਅਦ ਮੌਨੀ ਰਾਏ ਦੀ ਝੋਲੀ 'ਚ ਕਈ ਹੋਰ ਵੱਡੇ ਪ੍ਰੋਜੈਕਟ ਆ ਗਏ ਹਨ। ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਵੀਡੀਓ ਤੇ ਤਸਵੀਰਾਂ ਦੇ ਜਰੀਏ ਜੁੜੀ ਰਹਿਣ ਵਾਲੀ ਮੌਨੀ ਰਾਏ ਨੇ ਵਰਲਡ ਡਾਂਸ ਡੇ 'ਤੇ ਇਕ ਬਹੁਤ ਹੀ ਜ਼ਬਰਦਸਤ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਫੈਦ ਰੰਗ ਦੇ ਕੁੜਤੇ 'ਚ ਬੇਹੱਦ ਹੀ ਸੁੰਦਰ ਅੰਦਾਜ਼ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਕ੍ਰਿਸ਼ਣ ਭਗਤੀ ਦੇ ਗੀਤਾਂ 'ਤੇ ਥਿਰਕਦੀ ਮੌਨੀ ਰਾਏ ਰਾਧਾ ਰਾਣੀ ਜਿਹੀ ਮਗਨ ਹੋਈ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

Why linger ? Dance to your desire... #worlddanceday #happydancedayerryday

A post shared by mon (@imouniroy) on Apr 29, 2019 at 8:29am PDT

ਆਪਣੀ ਡਰੈੱਸ ਨਾਲ ਬਣਾਇਆ ਦੀਵਾਨਾ

ਮੌਨੀ ਰਾਏ ਨੇ ਲਗਾਤਾਰ 5 ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ, ਜਿਨ੍ਹਾਂ 'ਚ ਵੱਖਰੀਆਂ-ਵੱਖਰੀਆਂ ਆਊਟਫਿੱਟਸ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।

'ਗੋਲਡ' ਤੋਂ ਬਾਅਦ ਖੁੱਲ੍ਹ ਗਈ ਕਿਸਮਤ

ਏਕਤਾ ਕਪੂਰ ਦੇ ਸੀਰੀਅਲ 'ਨਾਗਿਨ' ਨਾਲ ਮੌਨੀ ਰਾਏ ਨੇ ਟੀ. ਵੀ. 'ਤੇ ਆਪਣੀ ਪਛਾਣ ਬਣਾਈ। ਸੀਰੀਅਲ ਦੇ ਹਿੱਟ ਹੋਣ ਤੋਂ ਬਾਅਦ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' 'ਚ ਕੰਮ ਕੀਤਾ। ਫਿਲਮ 'ਰੋਮੀਓ ਅਕਬਰ ਵਾਲਟਰ' 'ਚ ਜੌਨ ਅਬ੍ਰਾਹਿਮ ਨਾਲ ਨਜ਼ਰ ਆਈ ਅਤੇ ਇਸ ਤੋਂ ਬਾਅਦ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਾਮਸਤਰ' 'ਚ ਨੇਗੇਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। 
 


Edited By

Sunita

Sunita is news editor at Jagbani

Read More