ਸਲਮਾਨ ਦੀ ''ਦਬੰਗ 3'' ''ਚ ਇਹ ਨਾਗਿਨ ਕਰੇਗੀ ਆਈਟਮ ਨੰਬਰ

Friday, May 17, 2019 4:47 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਦਬੰਗ 3' ਦੀ ਲਾਇਨ 'ਚ ਹੈ। ਸਲਮਾਨ ਖਾਨ ਦੇ ਫੈਨਜ਼ ਬੇਸਬਰੀ ਨਾਲ ਦੋਵਾਂ ਫਿਲਮਾਂ ਦੀ ਉਡੀਕ ਕਰ ਰਹੇ ਹਨ। ਖਬਰਾਂ ਮੁਤਾਬਕ 'ਭਾਰਤ' ਫਿਲਮ ਦੀ ਡਬਿੰਗ ਪੂਰੀ ਹੋ ਚੁੱਕੀ ਹੈ। ਉਥੇ ਹੀ 'ਦਬੰਗ 3' ਫਿਲਮ ਨਾਲ ਜੁੜੀ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ।

PunjabKesari
ਖਬਰਾਂ ਹਨ ਕਿ ਮੌਨੀ ਰਾਏ ਇਸ ਫਿਲਮ 'ਚ ਸਪੈਸ਼ਲ ਸੌਂਗ 'ਤੇ ਠੁਮਕੇ ਲਾਉਂਦੀ ਨਜ਼ਰ ਆਵੇਗੀ। ਇਸ ਲਈ ਵਸਈ ਸਟੂਡਿਓ 'ਚ ਸੈੱਟ ਬਣਾਇਆ ਗਿਆ ਹੈ। ਬੇਸ਼ੱਕ ਸੈੱਟ ਹਾਲੇ ਤੱਕ ਤਿਆਰ ਨਹੀਂ ਹੋਇਆ ਪਰ ਉਮੀਦ ਹੈ ਕਿ ਫਿਲਮ ਦਾ ਸ਼ੈਡਿਊਲ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ।

PunjabKesari

ਇਸ ਦੇ ਨਾਲ ਹੀ ਗੀਤ 'ਚ ਸਲਮਾਨ ਆਪਣੇ ਹੁਕਅੱਪ ਸਟੈਪਸ ਕਰਦੇ ਨਜ਼ਰ ਆਉਣਗੇ। ਉਂਝ ਮੌਨੀ ਨੇ ਹਾਲੇ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਆਫੀਸ਼ਅਲ ਅਨਾਉਂਸਮੈਂਟ ਨਹੀਂ ਕੀਤੀ। ਫਿਲਮ ਦੇ ਸੈੱਟ ਤੋਂ ਆਏ ਦਿਨ ਕਾਫੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਫਿਲਮ 20 ਦਸੰਬਰ, 2019 ਨੂੰ ਰਿਲੀਜ਼ ਹੋਣੀ ਹੈ।

PunjabKesari


Edited By

Sunita

Sunita is news editor at Jagbani

Read More