ਫਿਲਮ ਰਿਵਿਊ : ''ਕਾਬਿਲ''

Thursday, January 26, 2017 12:53 PM
ਫਿਲਮ ਰਿਵਿਊ : ''ਕਾਬਿਲ''
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਰਿਤਿਕ ਰੋਸ਼ਨ ਦੀ ਫਿਲਮ ''ਕਾਬਿਲ'' ਬੀਤੇ ਦਿਨੀਂ ਬਾਕਸ ਆਫਿਸ ''ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ''ਚ ਰਿਤਿਕ ਰੋਸ਼ਨ ਨਾਲ ਯਾਮੀ ਗੌਤਮ, ਰੋਹਿਤ ਰਾਏ, ਰੋਨਿਤ ਰਾਏ ਵੀ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੁਰੂਆਤ ਰੋਹਨ ਭਟਨਾਗਰ (ਰਿਤਿਕ ਰੋਸ਼ਨ) ਤੋਂ ਹੁੰਦੀ ਹੈ, ਜਿਸ ਲਈ ਸੁਪਰਿਆ (ਯਾਮੀ ਗੌਤਮ) ਦਾ ਰਿਸ਼ਤਾ ਆਉਂਦਾ ਹੈ ਅਤੇ ਜਲਦ ਹੀ ਇਹ ਵਿਆਹ ਦੇ ਬੰਧਨ ''ਚ ਬੱਝ ਜਾਂਦੇ ਹਨ। ਇਨ੍ਹਾਂ ਦੀ ਖੁਸ਼ਹਾਲ ਜ਼ਿੰਦਗੀ ''ਚ ਦਾਗ ਲਾਉਣ ਦਾ ਕੰਮ ਮਾਧਵ ਰਾਓ ਸ਼ੇਲਾਰ (ਰੋਨਿਤ ਰਾਏ) ਅਤੇ ਅਮਿਤ ਸ਼ੇਲਾਰ (ਰੋਹਿਤ ਰਾਏ) ਕਰਦੇ ਹਨ। ਇਲਾਕੇ ਦੇ ਕਾਰਪੋਰੇਟਰ ਮਾਧਵ ਰਾਓ ਸ਼ੇਲਾਰ ਦੇ ਭਰਾ ਅਮਿਤ ਦਾ ਦਿਲ ਸੁਪਰਿਆ ''ਤੇ ਆ ਜਾਂਦਾ ਹੈ। ਉਹ ਉਸ ਦਾ ਰੇਪ ਕਰਦਾ ਹੈ ਅਤੇ ਇਨ੍ਹਾਂ ਦੀ ਲਵ ਸਟੋਰੀ ''ਚ ਹਨੇਰਾ ਛਾਅ ਜਾਂਦਾ ਹੈ। ਉਧਰ ਪੁਲਿਸ ਰਿਪੋਰਟ ਦਰਜ ਕਰਨ ਲਈ ਤਿਆਰ ਨਹੀਂ, ਦੂਜੇ ਪਾਸੇ ਦੁੱਖ ''ਚ ਡੁੱਬੀ ਸੁਪਰਿਆ ਆਪਣੀ ਜ਼ਿੰਦਗੀ ਖਤਮ ਕਰ ਲੈਂਦੀ ਹੈ। ਅੱਗੇ ਦੀ ਸਟੋਰੀ ਜਾਣਨ ਲਈ ਤੁਹਾਨੂੰ ਥਿਏਟਰ ''ਚ ਫਿਲਮ ਦੇਖਣ ਜਾਣਾ ਪਾਵੇਗਾ।
ਜ਼ਿਕਰਯੋਗ ਹੈ ਕਿ ''ਕਾਬਿਲ'' ਫਿਲਮ ਨੂੰ ਰਿਤਿਕ ਰੋਸ਼ਨ ਦੀ ਕਮਬੈਕ ਫਿਲਮ ਕਹਿਣਾ ਗਲਤ ਨਹੀਂ ਹੋਵੇਗਾ। ਇਕ ਅੰਨ੍ਹੇ ਵਿਅਕਤੀ ਦਾ ਕਿਰਦਾਰ ਉਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਪ੍ਰਸ਼ੰਸਾਂ ਕਰਨੀ ਹੋਵੇਗੀ ਰਿਤਿਕ ਰੋਸ਼ਨ ਅਤੇ ਯਾਮੀ ਗੌਤਮ ਦੀ, ਜਿਨ੍ਹਾਂ ਨੇ ਸਭ ਕੁਝ ਦੇਖਦੇ ਹੋਏ ਵੀ ਚੀਜਾਂ ਨੂੰ ਅਣਦੇਖਿਆ ਕਰ ਕੇ ਅੰਨ੍ਹੇ ਕਪਲ ਦਾ ਕਿਰਦਾਰ ਨਿਭਾਇਆ ਹੈ। ਸੰਜੇ ਗੁਪਤਾ ਦਾ ਨਿਰਦੇਸ਼ਨ ਦਮਦਾਰ ਅਤੇ ਕਾਬਿਲੇ ਤਾਰੀਫ ਹੈ। ਉਨ੍ਹਾਂ ਨੇ ਹਰ ਛੋਟੀ ਤੋਂ ਛੋਟੀ ਚੀਜ਼ ''ਤੇ ਧਿਆਨ ਦਿੱਤਾ ਹੈ। ''ਕਾਬਿਲ'' ਦੇ ਗਾਣੇ ਤੁਹਾਨੂੰ ਬੱਝੇ ਰੱਖਣਗੇ। ਖਾਸ ਕਰ ਕੇ ਟਾਈਟਲ ਟ੍ਰੈਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਸਾਰੇ ਗਾਣੇ ਅਤੇ ਇਸ ਦਾ ਬੈਕਗ੍ਰਾਊਂਡ ਸਕੋਰ ਚੰਗਾ ਹੈ।