Movie Review : ਦਿਲ ਨੂੰ ਛੂਹ ਜਾਵੇਗੀ 'ਜ਼ੀਰੋ' ਦੇ ਅਧੂਰੇ ਪਿਆਰ ਦੀ ਕਹਾਣੀ

12/21/2018 11:26:35 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹਰੂ ਐਕਟਰ ਸ਼ਾਹਰੁਖ ਖਾਨ ਦੀ 'ਜ਼ੀਰੋ' ਨੂੰ ਲੈ ਕੇ ਫੈਨਜ਼ ਵਿਚਕਾਰ ਕਾਫੀ ਉਤਸ਼ਾਹ ਹੈ। ਬਾਲੀਵੁੱਡ ਦੇ ਟ੍ਰੇਡ ਐਨਾਲਿ‍ਸ‍ਟ ਵੀ ਮੰਨ ਰਹੇ ਹਨ ਕਿ‍ ਫਿ‍ਲ‍ਮ ਪਹਿਲੇ ਦਿਨ 30 ਕਰੋੜ ਦੇ ਕਰੀਬ ਦੀ ਓਪਨਿੰਗ ਲੈ ਸਕਦੀ ਹੈ। ਫਿ‍ਲ‍ਮ ਵਿਚ ਸ਼ਾਹਰੁਖ ਬੌਣੇ ਵਿਅਕਤੀ ਦੇ ਕਿਰਦਾਰ 'ਚ ਪਰਦੇ 'ਤੇ ਆਉਣਗੇ। 'ਜ਼ੀਰੋ' ਵਿਚ ਸ਼ਾਹਰੁਖ ਖਾਨ ਨਾਲ ਅਨੁਸ਼‍ਕਾ ਸ਼ਰਮਾ ਅਤੇ ਕੈਟਰੀਨਾ ਕੈਫ ਵੀ ਹਨ। ਖਾਸ ਗੱਲ ਇਹ ਹੈ ਕਿ ਅਨੁਸ਼‍ਕਾ ਨਾਲ ਸ਼ਾਹਰੁਖ ਦੀ ਇਹ ਚੌਥੀ ਫਿਲ‍ਮ ਹੈ ਉਥੇ ਹੀ ਕੈਟਰੀਨਾ ਕੈਫ ਦੇ ਨਾਲ ਦੂਜੀ। ਤਿੰਨੋਂ ਇਸ ਤੋਂ ਪਹਿਲਾਂ 'ਜਬ ਤੱਕ ਹੈ ਜਾਨ' 'ਚ ਇਕੱਠੇ ਦਿਖਾਈ ਦਿੱਤੇ ਸਨ।
ਫਿ‍ਲ‍ਮ ਦੇ ਡਾਇਰੈਕ‍ਟਰ ਆਨੰਦ ਐਲ ਰਾਏ ਹਨ ਅਤੇ ਕਹਾਣੀ ਲਿਖੀ ਹੈ ਹਿਮਾਂਸ਼ੂ ਸ਼ਰਮਾ ਨੇ। ਇਹ ਜੋੜੀ ਇਸ ਤੋਂ ਪਹਿਲਾਂ ਦਰਸ਼ਕਾਂ ਨੂੰ 'ਤਨੂ ਵੈਡਸ ਮਨੂ' ਅਤੇ 'ਰਾਂਝਨਾ' ਵਰਗੀਆਂ ਹਿੱ‍ਟ ਫਿਲਮਾਂ ਦੇ ਚੁੱਕੀਆਂ ਹਨ। 'ਜ਼ੀਰੋ' ਨੂੰ 5965 ਸ‍ਕਰੀਨ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
'ਜ਼ੀਰੋ' ਦੀ ਕਹਾਣੀ ਸ਼ੁਰੂ ਹੁੰਦੀ ਹੈ ਮੇਰਠ ਦੇ 38 ਸਾਲ ਦੇ ਬਹੂਆ ਸਿੰਘ (ਸ਼ਾਹਰੁਖ ਖਾਨ) ਨਾਲ। ਜਿਸ ਦੀ ਛੋਟੀ ਹਾਈਟ ਕਾਰਨ ਵਿਆਹ ਨਹੀਂ ਹੋ ਪਾਉਂਦਾ। ਇਸ ਤੋਂ ਬਾਅਦ ਫਿਲਮ ਫਲੈਸ਼ਬੈਕ 'ਚ ਚੱਲੀ ਜਾਂਦੀ ਹੈ। ਬਹੂਆ ਇਕ ਮੈਰਿਜ ਬਿਊਰੋ  ਰਾਹੀਂ ਆਫੀਆ ਭਿੰਡਰ (ਅਨੁਸ਼ਕਾ ਸ਼ਰਮਾ) ਨਾਮ  ਦੇ ਇਕ ਵਿਗਿਆਨੀ ਨਾਲ ਮਿਲਦਾ ਹੈ ਜੋ ਦਿਮਾਗੀ ਲਕਵੇ ਨਾਲ ਪੀੜਤ ਹੈ।
ਆਫੀਆ 'ਜ਼ੀਰੋ' ਗਰੇਵਿਟੀ 'ਤੇ ਰਿਸਰਚ ਕਰਦੀ ਹੈ। ਬਹੂਆ ਉਸ ਨਾਲ ਮਿਲਦਾ ਹੈ ਅਤੇ ਪਿਆਰ ਦਾ ਇਕ ਛਲਾਵਾ ਕਰਦਾ ਹੈ ਪਰ ਆਫੀਆ ਉਸ ਦੇ ਘਰ ਪਹੁੰਚ ਜਾਂਦੀ ਹੈ ਅਤੇ ਉਸ ਤੋਂ ਵਿਆਹ ਕਰਨਾ ਚਾਹੁੰਦੀ ਹੈ। ਬਹੂਆ ਦੇ ਮਾਤਾ-ਪਿਤਾ ਵਿਆਹ ਫਿਕਸ ਕਰ ਦਿੰਦੇ ਹਨ ਪਰ ਸ਼ਾਹਰੁਖ ਵਿਆਹ ਦੇ ਪੰਡਾਲ 'ਚੋਂ ਭੱਜ ਜਾਂਦਾ ਹੈ।
ਕਹਾਣੀ ਦੇ ਦੂਜੇ ਪਾਸੇ ਬਹੂਆ ਅਦਾਕਾਰ ਬਬੀਤਾ ਕੁਮਾਰੀ (ਕੈਟਰੀਨਾ ਕੈਫ) ਦਾ ਵੱਡਾ ਫੈਨ ਹੈ। ਇਕ ਰਾਤ ਸ਼ਰਾਬ ਦੇ ਨਸ਼ੇ 'ਚ ਬਬੀਤਾ, ਬਹੂਆ ਨੂੰ ਇਕ ਕਿੱਸ ਕਰ ਦਿੰਦੀ ਹੈ। ਵਿਆਹ ਦੇ ਦਿਨ ਬਹੂਆ ਜਿਵੇਂ ਹੀ ਘੋੜੇ 'ਤੇ ਸਵਾਰ ਹੁੰਦਾ ਹੈ ਤੱਦ ਉਸ ਨੂੰ ਇਕ ਡਾਂਸ ਕਾਂਟੈਸਟ ਰਾਹੀਂ ਬਹੂਆ ਨੂੰ ਬਬੀਤਾ ਕੁਮਾਰੀ ਨਾਲ ਇਕ ਸ਼ਾਮ ਬਿਤਾਉਣ ਦਾ ਮੌਕਾ ਮਿਲਦਾ ਹੈ ਪਰ,  ਬਹੂਆ ਅਤੇ ਬਬੀਤਾ ਨੂੰ ਆਪਣੀ-ਆਪਣੀ ਮੰਜ਼ਿਲ ਮਿਲਦੀ ਹੈ ਤਾਂ ਉੱਥੋਂ ਤੋਂ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ।
ਮਜ਼ਬੂਤ ਕੜੀ ਅਤੇ ਐਕਟਿੰਗ
ਇਕ ਚੀਜ਼ ਜੋ ਫਿਲਮ ਨੂੰ ਜੋੜੀ ਰੱਖਦੀ ਹੈ। ਉਹ ਹੈ ਫਿਲਮ ਦੇ ਡਾਇਲਾਗਸ ਜੋ ਬਹੁਤ ਵਧੀਆ ਲਿਖੇ ਗਏ ਹਨ। ਇਹ ਫਿਲਮ ਦੀ ਜਾਨ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News