MOVIE REVIEW : 'ਹੈਪੀ ਫਿਰ ਭਾਗ ਜਾਏਗੀ' 'ਚ ਜੱਸੀ ਗਿੱਲ ਨਾਲ ਸੋਨਾਕਸ਼ੀ ਪਾਵੇਗੀ ਢਿੱਡੀਂ ਪੀੜਾਂ

Friday, August 24, 2018 12:03 PM
MOVIE REVIEW : 'ਹੈਪੀ ਫਿਰ ਭਾਗ ਜਾਏਗੀ' 'ਚ ਜੱਸੀ ਗਿੱਲ ਨਾਲ ਸੋਨਾਕਸ਼ੀ ਪਾਵੇਗੀ ਢਿੱਡੀਂ ਪੀੜਾਂ

ਮੁੰਬਈ (ਬਿਊਰੋ)— ਨਿਰਦੇਸ਼ਨ ਆਨੰਦ ਐਲ ਰਾਏ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਹੈਪੀ ਭਾਗ ਜਾਏਗੀ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ, ਜਿੰਮੀ ਸ਼ੇਰਗਿੱਲ, ਪਿਯੂਸ਼ ਮਿਸ਼ਰਾ, ਡਾਇਨਾ ਪੈਂਟੀ, ਅਲੀ ਫਜਲ ਅਤੇ ਜੱਸੀ ਗਿੱਲ ਵਰਗੇ ਕਲਾਕਾਰ ਅਮਿਹਮ ਭੂਮਿਕਾ 'ਚ ਹਨ।
ਹੈਪੀ ਦੇ ਭੱਜਣ ਦੀ ਕਹਾਣੀ ਦਾ ਪਹਿਲਾ ਭਾਗ ਤੁਸੀਂ ਸਾਲ 2016 'ਚ ਦੇਖਿਆ ਸੀ। ਫਿਲਮ ਸਫਲ ਰਹੀ ਅਤੇ ਤੈਅ ਕੀਤਾ ਗਿਆ ਕਿ ਇਸ ਦਾ ਅਗਲਾ ਭਾਗ ਹੋਰ ਵੀ ਜ਼ਿਆਦਾ ਦਿਲਚਸਪ ਬਣਾਇਆ ਜਾਵੇ। ਉਂਝ ਜੇਕਰ ਤੁਸੀਂ ਫਿਲਮ ਦਾ ਪਹਿਲਾ ਭਾਗ ਨਹੀਂ ਦੇਖਿਆ ਹੈ ਤਾਂ ਵੀ ਦੂੱਜੇ ਭਾਗ ਨਾਲ ਆਸਾਨੀ ਨਾਲ ਕਨੈਕਟ ਹੋ ਜਾਓਗੇ। ਪਿੱਛਲੀ ਵਾਰ ਹੈਪੀ ਪਾਕਿਸਤਾਨ ਭੱਗ ਗਈ ਸੀ ਅਤੇ ਇਸ ਵਾਰ ਦੋ-ਦੋ ਹੈਪੀਆਂ ਹਨ, ਜੋ ਚੀਨ ਦੇ ਵੱਖ-ਵੱਖ ਸ਼ਹਿਰਾਂ ਵਿਚ ਭੱਜ ਰਹੀਆਂ ਹਨ। ਇਸ ਵਾਰ ਉਨ੍ਹਾਂ ਨੂੰ ਲੱਭਣ ਤੋਂ ਜ਼ਿਆਦਾ ਬਚਾਉਣ ਦੀ ਜੱਦੋਜਹਿਦ ਹੈ। ਫਿਲਮ ਚਾਹੇ ਚੀਨ 'ਤੇ ਬੇਸਡ ਹੈ ਪਰ ਉਹ ਤੁਹਾਨੂੰ ਬਹੁਤ ਹੀ ਖੂਬਸੂਰਤੀ ਨਾਲ ਲਗਾਤਾਰ ਪਟਿਆਲਾ, ਅਮ੍ਰਿਤਸਰ,  ਦਿੱਲੀ, ਕਸ਼ਮੀਰ ਅਤੇ ਪਾਕਿਸਤਾਨ ਨਾਲ ਜੋੜ ਕੇ ਰੱਖਦੀ ਹੈ। ਫਿਲਮ ਦੇ ਰਾਇਟਰ ਅਤੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਨੇ ਆਪਣੀ ਪੂਰੀ ਫਿਲਮ 'ਚ ਚੰਗੀ ਡਾਇਲਾਗ-ਬਾਜ਼ੀ ਨਾਲ ਭਾਰਤ, ਪਾਕਿਸਤਾਨ ਅਤੇ ਚੀਨ ਵਿਚਕਾਰ ਤਨਾਤਨੀ 'ਤੇ ਵਿਅੰਗ ਕੀਤਾ ਹੈ। ਫਿਲਮ ਦੇ ਬਹੁਤ ਸਾਰੇ ਡਾਇਲਾਗਜ਼ ਜਿੱਥੇ ਤੁਹਾਨੂੰ ਹਸਾਉਣਗੇ, ਉਥੇ ਹੀ ਸੋਚਣ 'ਤੇ ਵੀ ਮਜ਼ਬੂਰ ਕਰਨਗੇ।

ਕਹਾਣੀ— ਚੀਨ ਦੇ ਸ਼ਾਂਘਾਈ ਏਅਰਪੋਰਟ 'ਤੇ ਅਮ੍ਰਿਤਸਰ ਤੋਂ ਦੋ ਭੈਣਾਂ ਇਕੱਠੇ ਉਤਰਦੀਆਂ ਹਨ। ਪਹਿਲੀ ਹੈਪੀ (ਡਾਇਨਾ ਪੈਂਟੀ) ਆਪਣੇ ਪਤੀ ਗੁੱਡੂ (ਅਲੀ ਫੱਜਲ) ਨਾਲ ਇੱਕ ਮਿਊਜ਼ਿਕ ਕਾਂਸਰਟ 'ਚ ਆਈ ਹੈ ਅਤੇ ਦੂਜੀ ਹੈਪੀ (ਸੋਨਾਕਸ਼ੀ ਸਿਨਹਾ) ਸ਼ਾਂਘਾਈ ਦੀ ਇਕ ਯੂਨੀਵਰਸਿਟੀ ਵਿਚ ਪ੍ਰਫੈਸਰ ਦਾ ਜਾਬ ਜਾਇਨ ਕਰਨ ਆਈ ਹੈ। ਏਅਰਪੋਰਟ 'ਤੇ ਕੁਝ ਚੀਨੀ ਕਿਡਨੈਪਰ ਪਹਿਲੀ ਹੈਪੀ (ਡਾਇਨਾ ਪੈਂਟੀ) ਨੂੰ ਕਿਡਨੈਪ ਕਰਨ ਆਉਂਦੇ ਹਨ ਪਰ ਇਕੋ ਜਿਹੇ ਨਾਮ ਹੋਣ ਦੀ ਵਜ੍ਹਾ ਨਾਲ ਉਹ ਗਲਤੀ ਨਾਲ ਦੂਜੀ ਹੈਪੀ (ਸੋਨਾਕਸ਼ੀ) ਨੂੰ ਕਿਡਨੈਪ ਕਰ ਲੈਂਦੇ ਹਨ। ਇਸ ਅਗਵਾ 'ਚ ਕਿਡਨੈਪਰ ਪਟਿਆਲਾ ਤੋਂ ਦਮਨ ਬੱਗਾ (ਜਿੰਮੀ ਸ਼ੇਰਗਿੱਲ) ਅਤੇ ਪਾਕਿਸਤਾਨ ਤੋਂ ਪੁਲਿਸ ਅਫਸਰ ਉਸਮਾਨ ਅਫਰੀਦੀ (ਪਿਊਸ਼ ਮਿਸ਼ਰਾ) ਨੂੰ ਵੀ ਅਗਵਾ ਕਰ ਕੇ ਚੀਨ ਲਿਆਉਂਦੇ ਹਨ। ਅੱਗੇ ਕਹਾਣੀ ਕੀ ਮੋੜ ਲੈਂਦੀ ਹੈ। ਇਹ ਜਾਣਨ ਲਈ ਤੁਹਾਨੂੰ ਸਿਨੇਮਾ ਹਾਲ ਜਾਣਾ ਪਵੇਗਾ।

ਅਦਾਕਾਰੀ— ਪੂਰੀ ਫਿਮਲ ਦੂਜੀ ਹੈਪੀ ਦੇ ਆਲੇ-ਦੁਆਲੇ ਘੁੰਮਦੀ ਹੈ। ਜਿਸ ਨੂੰ ਸੋਨਾਕਸ਼ੀ ਸਿਨਹਾ ਨੇ ਕਾਫੀ ਚੰਗੀ ਤਰ੍ਹਾਂ ਨਿਭਾਇਆ ਹੈ। ਇਹ ਫਿਲਮ ਸੋਨਾਕਸ਼ੀ ਲਈ ਰਾਹਤ ਦਾ ਕੰਮ ਕਰੇਗੀ। ਫਿਲਮ ਵਿਚ ਸੋਨਾਕਸ਼ੀ ਦੀ ਅਦਾਕਾਰੀ ਉੱਭਰ ਕੇ ਸਾਹਮਣੇ ਆਉਂਦੀ ਹੈ। ਹਿੰਦੀ-ਪੰਜਾਬੀ 'ਚ ਆਪਣੀ ਡਾਇਲਾਗਜ਼ ਨਾਲ ਸੋਨਾਕਸ਼ੀ ਅਮ੍ਰਿਤਸਰ ਦੀ ਹਰਪ੍ਰੀਤ ਕੌਰ ਨੂੰ ਪਰਦੇ 'ਤੇ ਜੀਵੰਤ ਕਰ ਦਿੰਦੀ ਹੈ। ਜਿੰਮੀ ਸ਼ੇਰਗਿੱਲ ਅਤੇ ਪਿਯੂਸ਼ ਮਿਸ਼ਰਾ ਦੇ ਵਿਚਕਾਰ ਦੀ ਬਿਆਨਬਾਜੀ ਕਾਫੀ ਵਧੀਆ ਹੈ।

ਡਾਇਰੈਕਸ਼ਨ— ਮੁਦੱਸਰ ਅਜ਼ੀਜ਼ ਆਪਣੀ ਲਿਖਣ ਦੀ ਕਲਾ ਕਾਰਨ ਕਾਫੀ ਮਸ਼ਹੂਰ ਹਨ ਅਤੇ ਇਸ ਵਾਰ ਉਨ੍ਹਾਂ ਦੀ ਮਿਹਨਤ ਫਿਲਮ ਦੇ ਡਾਇਲਾਗਜ਼ 'ਚ ਨਜ਼ਰ ਆਉਂਦੀ ਹੈ। ਜਿਸ ਤਰ੍ਹਾਂ ਦੀ ਫਿਲਮ ਹੈ ਉਸ ਹਿਸਾਹ ਨਾਲ ਕੋਈ ਵੀ ਡਾਇਲਾਗਜ਼ ਓਵਰ ਨਹੀਂ ਲੱਗਦਾ। ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਕੋਈ ਵੀ ਗੀਤ ਬਹੁਤ ਚਰਚਿਤ ਨਹੀਂ ਹੋਇਆ ਪਰ ਫਿਲਮ ਦਾ ਸੰਗੀਤ, ਕਹਾਣੀ ਅਤੇ ਮਹੌਲ ਨਾਲ ਬਿਲਕੁੱਲ ਫਿੱਟ ਬੈਠਦਾ ਹੈ।


Edited By

Manju

Manju is news editor at Jagbani

Read More