Movie Review : ਜ਼ਿੰਦਗੀ ਜਿਊਣ ਦੇ ਮਾਇਨੇ ਸਿਖਾਉਂਦੀ ਹੈ 'ਅਰਦਾਸ ਕਰਾਂ'

7/19/2019 11:52:10 PM

ਫਿਲਮ — ਅਰਦਾਸ ਕਰਾਂ
ਡਾਇਰੈਕਟਰ — ਗਿੱਪੀ ਗਰੇਵਾਲ
ਪ੍ਰੋਡਿਊਸਰ — ਗਿੱਪੀ ਗਰੇਵਾਲ
ਸਟੋਰੀ, ਸਕ੍ਰੀਨ ਪਲੇਅ ਤੇ ਡਾਇਲਾਗਸ — ਰਾਣਾ ਰਣਬੀਰ ਤੇ ਗਿੱਪੀ ਗਰੇਵਾਲ 
ਮਿਊਜ਼ਿਕ — ਜਤਿੰਦਰ ਸ਼ਾਹ

ਕਾਫੀ ਸਮੇਂ ਤੋਂ ਦੇਸ਼ਾਂ-ਵਿਦੇਸ਼ਾਂ 'ਚ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ 'ਅਰਦਾਸ ਕਰਾਂ' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਇਆ ਗਿਆ ਹੈ। ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਵਲੋਂ ਸਾਂਝੇ ਤੌਰ 'ਤੇ ਲਿਖੇ ਗਏ। ਫਿਲਮ ਦੇ ਡਾਇਲਾਗਸ ਵੀ ਰਾਣਾ ਰਣਬੀਰ ਨੇ ਲਿਖੇ ਹਨ। ਇਹ ਫਿਲਮ ਜ਼ਿੰਦਗੀ 'ਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ। ਇਹ ਫਿਲਮ ਪੰਜਾਬ ਤੋਂ ਇਲਾਵਾ ਕੈਨੇਡਾ ਦੀਆਂ ਕਈ ਮਹਿੰਗੀਆਂ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ।

ਦੱਸ ਦਈਏ ਕਿ ਇਹ ਸਾਲ 2016 'ਚ ਆਈ 'ਅਰਦਾਸ' ਫਿਲਮ ਦਾ ਹੀ ਸੀਕਵਲ ਹੈ। 'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ, ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ, ਕੁਲਜਿੰਦਰ ਸਿੰਘ ਸਿੱਧੂ, ਸਪਨਾ ਪੱਬੀ, ਮਹਿਰ ਵਿਜ ਵਰਗੇ ਨਾਮੀ ਕਲਾਕਾਰਾਂ ਨੇ ਵੱਖੋ-ਵੱਖਰੇ ਕਿਰਦਾਰ ਨਿਭਾਏ ਹਨ। ਜਤਿੰਦਰ ਸਾਹ ਦਾ ਸੰਗੀਤ ਹੈ ਅਤੇ ਹੈਪੀ ਰਾਏ ਕੋਟੀ ਤੇ ਰਿਕੀ ਖਾਨ ਨੇ ਗੀਤ ਲਿਖੇ ਹਨ। 'ਅਰਦਾਸ ਕਰਾਂ' ਦੇ ਜ਼ਰੀਏ ਗਿੱਪੀ ਗਰੇਵਾਲ ਦਾ ਬੇਟਾ ਗੁਰਫਤਿਹ ਗਰੇਵਾਲ ਉਰਫ ਸ਼ਿੰਦਾ ਨੇ ਵੀ ਫਿਲਮਾਂ 'ਚ ਕਦਮ ਰੱਖਿਆ ਹੈ। ਉਥੇ ਹੀ ਰਾਣਾ ਰਣਵੀਰ ਦੀ ਬੇਟੀ ਸੀਰਤ ਰਾਣਾ ਨੇ ਵੀ ਫਿਲਮੀ ਦੁਨੀਆਂ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। 

'ਅਰਦਾਸ ਕਰਾਂ' ਫਿਲਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ ਰਿਸ਼ਤਿਆਂ ਦੀ ਅਹਿਮੀਅਤ, ਪਿਆਰ ਅਤੇ ਹੋਰ ਬਹੁਤ ਕੁਝ ਸਿਖਾਉਂਦੀ ਹੈ। ਸਿਰਫ ਇਹੀ ਨਹੀਂ ਸਗੋਂ 'ਅਰਦਾਸ ਕਰਾਂ' ਫਿਲਮ ਜ਼ਿੰਦਗੀ ਨੂੰ ਜਿਊਣ ਦੇ ਮਾਇਨੇ ਵੀ ਸਿਖਾਉਂਦੀ ਹੈ। 'ਜਗਬਾਣੀ' ਵੱਲੋਂ ਇਸ ਫਿਲਮ ਨੂੰ ਪੰਜ ਸਟਾਰ ਦਿੱਤੇ ਜਾਂਦੇ ਹਨ।  
 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

This news is Edited By Karan Kumar

Related News