Movie Review : ਝੂਠ ਦੇ ਜਾਲ 'ਚ ਫਸੀ ਕਹਾਣੀ ਦਾ ਸੱਚ ਹੈ 'ਬਦਲਾ'

3/8/2019 11:06:42 AM

ਫਿਲਮ - ਬਦਲਾ
ਨਿਰਦੇਸ਼ਕ - ਸੁਜਾਏ ਘੋਸ਼
ਨਿਰਮਾਤਾ - ਗੌਰੀ ਖਾਨ, ਸੁਨੀਰ ਖੇਤਰਪਾਲ, ਅਕਸ਼ੈ ਪੁਰੀ ਤੇ ਗੌਰਵ ਵਰਮਾ
ਸਟਾਰ ਕਾਸਟ - ਅਮਿਤਾਭ ਬੱਚਨ, ਤਾਪਸੀ ਪੰਨੂ

ਫਿਲਮ 'ਪਿੰਕ' ਨਾਲ ਲੋਕਾਂ ਦਾ ਦਿਲ ਜਿੱਤਣ ਤੋਂ ਬਾਅਦ ਅਮਿਤਾਭ ਬੱਚਨ ਅਤੇ ਤਾਪਸੀ ਪੰਨੂ ਦੀ ਜੋੜੀ ਇਕ ਵਾਰ ਮੁੜ ਧਮਾਲ ਮਚਾਉਣ ਲਈ ਤਿਆਰ ਹੈ। ਸੱਚ-ਝੂਠ ਦੇ ਫਰਕ ਅਤੇ ਨਾਜਾਇਜ਼ ਰਿਸ਼ਤਿਆਂ ਵਾਲੇ ਸਸਪੈਂਸ ਨਾਲ ਭਰੀ ਹੈ ਸੁਜਾਏ ਘੋਸ਼ ਦੀ ਕ੍ਰਾਈਮ ਥ੍ਰਿਲਰ ਫਿਲਮ 'ਬਦਲਾ', ਜੋ ਕਿ ਅੱਜ ਯਾਨੀ 8 ਮਾਰਚ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਤਾਪਸੀ ਦੇ ਕਿਰਦਾਰ 'ਨੈਨਾ ਸੈੱਟੀ' ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ 'ਤੇ ਖੂਨ ਦਾ ਦੋਸ਼ ਹੈ। ਅਮਿਤਾਭ ਉਨ੍ਹਾਂ ਦੇ ਵਕੀਲ ਦੇ ਰੋਲ 'ਚ ਨਜ਼ਰ ਆਉਣਗੇ। ਗੌਰੀ ਖਾਨ, ਸੁਨੀਰ ਖੇਤਰਪਾਲ ਅਤੇ ਅਕਸ਼ੈ ਪੁਰੀ ਵਲੋਂ ਨਿਰਮਿਤ ਇਹ ਫਿਲਮ ਸਾਲ 2016 'ਚ ਆਈ ਸਪੈਨਿਸ਼ ਫਿਲਮ 'ਦਿ ਇਨਵਿਜ਼ੀਬਲ ਗੈਸਟ' ਦਾ ਹਿੰਦੀ ਰੀਮੇਕ ਹੈ।

ਕਹਾਣੀ 

ਨੈਨੀ ਸੇਠੀ (ਤਾਪਸੀ ਪੰਨੂ) ਇਕ ਨੌਜਵਾਨ ਵਪਾਰੀ ਹੈ। ਉਹ ਉਸ ਸਮੇਂ ਹੈਰਾਨ ਰਹਿ ਜਾਂਦੀ ਹੈ ਜਦੋਂ ਹੋਟਲ ਦੇ ਜਿਸ ਕਮਰੇ 'ਚ ਉਹ ਠਹਿਰੀ ਹੈ, ਉਥੋਂ ਉਸ ਦੇ ਪ੍ਰੇਮੀ ਦੀ ਲਾਸ਼ ਮਿਲਦੀ ਹੈ। ਸ਼ੱਕ ਦੀ ਸੂਈ ਉਸ ਵੱਲ ਇਸ਼ਾਰਾ ਕਰਦੀ ਹੈ ਅਤੇ ਨੈਨਾ ਆਪਣੇ-ਆਪ ਨੂੰ ਇਸ ਮਾਮਲੇ 'ਚ ਫਸਿਆ ਹੋਇਆ ਸਮਝਦੀ ਹੈ।
ਇਹ ਸਭ ਕਿਵੇਂ ਹੋਇਆ? ਕਿਉਂ ਹੋਇਆ? ਕਿਸ ਨੇ ਕੀਤਾ? ਇਸ ਦੇ ਜਵਾਬ ਲੱਭਣ ਦਾ ਜਿੰਮਾ ਨੈਨਾ, ਬਦਲਾ ਗੁਪਤਾ (ਅਮਿਤਾਭ ਬੱਚਨ) ਨੂੰ ਸੌਂਪਦੀ ਹੈ। ਬਾਦਲ ਇਕ ਮਸ਼ਹੂਰ ਵਕੀਲ ਹੈ, ਜੋ ਇਹ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕਿ ਆਖਿਰ ਸੱਚ ਕੀ ਹੈ? ਹੁਣ ਅਮਿਤਾਭ ਸੱਚ ਕਿਵੇਂ ਲੱਭਦੇ ਹਨ ਇਹ ਦੇਖਣ ਲਈ ਤੁਹਾਨੂੰ ਆਪਣੇ ਨੇੜੇ ਦੇ ਸਿਨੇਮਾ ਘਰਾਂ 'ਚ ਜਾ ਕੇ ਫਿਲਮ ਦੇਖਣੀ ਪਵੇਗੀ।

ਐਕਟਿੰਗ

ਅਮਿਤਾਭ ਬੱਚਨ ਤੇ ਤਾਪਸੀ ਪੰਨੂ ਦੀ ਐਕਟਿੰਗ ਕਾਫੀ ਜ਼ਬਰਦਸਤ ਹੈ। ਅਮਿਤਾਭ ਬੱਚਨ ਸੱਚ ਦੀ ਭਾਲ ਲਈ ਕਾਫੀ ਮਿਹਨਤ ਕਰਦੇ ਹਨ, ਜੋ ਕਾਫੀ ਪ੍ਰਸ਼ੰਸਾਂਯੋਗ ਹੈ। ਇਸ ਤੋਂ ਇਲਾਵਾ ਤਾਪਸੀ ਨੇ ਵੀ ਵਧੀਆ ਐਕਟਿੰਗ ਕੀਤੀ ਹੈ।

ਸ਼ਾਨਦਾਰ ਓਪਨਿੰਗ ਦਾ ਹੈ ਅਨੁਮਾਨ

ਦੋ ਘੰਟੇ ਤੋਂ ਕੁਝ ਘੱਟ ਸਮੇਂ ਦੀ ਇਸ ਫਿਲਮ ਨੂੰ ਬਣਾਉਣ 'ਚ ਕਰੀਬ 30 ਕਰੋੜ ਖਰਚ ਹੋਏ ਹਨ। ਕਰੀਬ 750-800 ਸਕ੍ਰੀਨਸ 'ਤੇ ਰਿਲੀਜ਼ ਹੋਈ ਇਸ ਫਿਲਮ ਤੋਂ 5 ਕਰੋੜ ਦੀ ਓਪਨਿੰਗ ਦਾ ਅਨੁਮਾਨ ਲਾਇਆ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News