Movie Review: ਐਕਸ਼ਨ, ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਹੈ ਸਲਮਾਨ ਦੀ 'ਭਾਰਤ'

Wednesday, June 5, 2019 11:21 AM
Movie Review: ਐਕਸ਼ਨ, ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਹੈ ਸਲਮਾਨ ਦੀ 'ਭਾਰਤ'

ਫਿਲਮ — ਭਾਰਤ
ਸਟਾਰ ਕਾਸਟ— ਸਲਮਾਨ ਖਾਨ, ਕੈਟਰੀਨਾ ਕੈਫ, ਸੁਨੀਲ ਗਰੋਵਰ, ਜੈੱਕੀ ਸ਼ਰਾਫ, ਦਿਸ਼ਾ ਪਾਟਨੀ
ਡਾਇਰੈਕਟਰ— ਅਲੀ ਅੱਬਾਸ ਜ਼ਫਰ
ਕਹਾਣੀ—
'ਭਾਰਤ' ਫਿਲਮ ਦੀ ਕਹਾਣੀ ਭਾਰਤ ਨਾਮ ਦੇ ਬੁੱਢੇ ਸਲਮਾਨ ਖਾਨ ਤੋਂ ਸ਼ੁਰੂ ਹੁੰਦੀ ਹੈ, ਜਿਸ ਦੇ ਕੋਲ ਹਿੰਦ ਨਾਮਕ ਇਕ ਰਾਸ਼ਨ ਦੀ ਦੁਕਾਨ ਹੁੰਦੀ ਹੈ, ਜਿਸ ਨੂੰ ਉਹ ਵੇਚਣਾ ਨਹੀਂ ਚਾਹੁੰਦਾ। ਰਾਸ਼ਨ ਦੀ ਦੁਕਾਨ ਯਾਨੀ ਰੋਜੀ-ਰੋਟੀ ਜਿਸ ਦੇ ਨਾਲ ਸਲਮਾਨ ਆਪਣੇ ਪਰਿਵਾਰ ਦਾ ਪੇਟ ਭਰਦੇ ਹਨ। ਸਲਮਾਨ ਆਪਣਾ ਜਨਮਦਿਨ ਮਨਾਉਂਦੇ ਹੋਏ ਆਪਣੀ ਜ਼ਿੰਦਗੀ ਦੇ ਉਤਾਰ ਚੜਾਅ ਦੀ ਕਹਾਣੀ ਆਪਣੇ ਪੋਤਰੇ-ਪੋਤਰੀਆਂ ਨੂੰ ਸੁਣਾਉਂਦੇ ਹਨ। ਰੋਜੀ-ਰੋਟੀ ਦੇ ਚੱਕਰ 'ਚ ਪਾਕਿਸਤਾਨ ਤੋਂ ਭਾਰਤ, ਭਾਰਤ ਤੋਂ ਅਰਬ, ਅਰਬ ਤੋਂ ਮਾਲਟਾ ਦਾ ਸਫਰ ਸਲਮਾਨ ਨੂੰ ਕਰਨਾ ਪੈਂਦਾ ਹੈ। ਸਲਮਾਨ ਦੇ ਇਸ ਲੰਬੇ ਸਫਰ 'ਚ ਉਨ੍ਹਾਂ ਦੀ ਜ਼ਿੰਦਗੀ 'ਚ ਜੈਕੀ ਸ਼ਰਾਫ, ਸੁਨੀਲ ਗਰੋਵਰ, ਦਿਸ਼ਾ ਪਾਟਨੀ, ਕੈਟਰੀਨਾ ਕੈਫ ਵਰਗੇ ਕਿਰਦਾਰਾਂ ਦੀ ਐਂਟਰੀ ਹੁੰਦੀ ਹੈ। ਫਿਲਮੀ ਸਕ੍ਰੀਨ 'ਤੇ ਪਹਿਲੀ ਵਾਰ ਸਲਮਾਨ ਦੇ ਸੱਤ ਵੱਖ-ਵੱਖ ਕਿਰਦਾਰ ਦਿਖਾਏ ਗਏ ਹਨ। ਜਿਨ੍ਹਾਂ ਨੂੰ ਦੇਖਣ ਲਈ ਤੁਹਾਨੂੰ ਫਿਲਮ ਦੇਖਣ ਜਾਣਾ ਚਾਹੀਦਾ ਹੈ।
ਸਲਮਾਨ ਕੈਟਰੀਨਾ ਦੀ ਆਨ ਸਕ੍ਰੀਨ ਕੈਮਿਸਟਰੀ ਲਾਜਵਾਬ
ਐਕਟਿੰਗ ਦੇ ਮਾਮਲੇ 'ਚ ਸਲਮਾਨ ਖਾਨ ਨੇ ਫਿਰ ਇਕ ਵਾਰ ਦਿਲ ਜਿੱਤ ਲਿਆ ਹੈ। ਕੈਟਰੀਨਾ  ਦੇ ਨਾਲ ਭਾਈਜਾਨ ਦਾ ਰੁਮਾਂਸ ਕਰਨ ਦਾ ਅੰਦਾਜ਼ ਬਹੁਤ ਪਿਆਰਾ ਲੱਗ ਰਿਹਾ ਹੈ। ਕੈਟਰੀਨਾ ਨੇ ਵੀ ਬੁੱਢੀ ਮਹਿਲਾ ਦਾ ਕਿਰਦਾਰ ਦਿਖਾਇਆ ਜੋ ਬੇਹੱਦ ਕਿਊਟ ਲਗਿਆ। ਸੁਨੀਲ ਗਰੋਵਰ ਨੇ ਸਰਪ੍ਰਾਇਜ਼ ਕੀਤਾ ਹੈ। ਹਰ ਇਕ ਸੀਨ 'ਚ ਤਾੜੀਆਂ ਵਜਾਉਣ ਵਾਲਾ ਕੰਮ ਕੀਤਾ ਹੈ। ਸਪੈਸ਼ਲ ਕੈਮਿਓ 'ਚ ਦਿਸ਼ਾ ਪਾਟਨੀ ਜਦੋਂ ਤੱਕ ਸਕ੍ਰੀਨ 'ਤੇ ਸਨ। ਉਨ੍ਹਾਂ ਦੀ ਹੌਟਨੈੱਸ ਨਾਲ ਗਰਮਾਹਟ ਛਾਈ ਹੋਈ ਸੀ। ਜੈੱਕੀ ਸ਼ਰਾਫ ਸਮੇਤ ਬਾਕੀ ਕਿਰਦਾਰਾਂ ਨੇ ਵੀ ਆਪਣਾ 100% ਦਿੱਤਾ ਹੈ।
ਬਾਕਸ ਆਫਿਸ
ਸੈਕਿੰਡ ਹਾਫ ਕੁਝ ਹੱਦ ਤੱਕ ਫਿਲਮ ਸਲੋ ਚਲੀ ਪਰ ਸਲਮਾਨ ਖਾਨ ਦਾ ਇਮੋਸ਼ਨਲ ਡਰਾਮਾ ਅਤੇ ਸੁਨੀਲ ਗਰੋਵਰ ਦੀ ਕਾਮੇਡੀ ਨੇ ਉਸ ਚੀਜ਼ ਦਾ ਅਹਿਸਾਸ ਨਹੀਂ ਹੋਣ ਦਿੱਤਾ। ਮਨੋਰੰਜਨ 'ਚ ਕੋਈ ਕਮੀ ਨਹੀਂ ਹੈ। ਐਕਸ਼ਨ, ਰੁਮਾਂਸ ਅਤੇ ਕਾਮੇਡੀ ਉਹ ਵੀ ਭਾਈਜਾਨ ਸਟਾਇਲ ਤੁਹਾਨੂੰ ਇਸ ਫਿਲਮ 'ਚ ਦੇਖਣ ਨੂੰ ਮਿਲੇਗਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਪਹਿਲੇ ਦਿਨ ਚੰਗੀ ਕਮਾਈ ਕਰ ਸਕਦੀ ਹੈ।


About The Author

manju bala

manju bala is content editor at Punjab Kesari