''ਭੂਮੀ'' ''ਚ ਸੰਜੂ ਬਾਬਾ ਦੀ ਐਕਟਿੰਗ ਦਮਦਾਰ ਪਰ ਕਹਾਣੀ ਥੋੜੀ ਕਮਜ਼ੋਰ

9/22/2017 4:21:39 PM

ਮੁੰਬਈ— ਬਾਲੀਵੁੱਡ ਨਿਰਦੇਸ਼ਕ ਓਮੰਗ ਕੁਮਾਰ ਨੇ ਫਿਲਮ ਐਵਾਰਡ ਅਤੇ ਰਿਆਲਿਟੀ ਸ਼ੋਅ ਦੇ ਵੱਡੇ-ਵੱਡੇ ਸੈੱਟ ਖੜ੍ਹੇ ਕਰਨ ਤੋਂ ਬਾਅਦ ਫਿਲਮਾਂ ਵੱਲ ਰੁਖ ਕੀਤਾ ਅਤੇ 'ਮੈਰੀ ਕਾਮ' ਅਤੇ 'ਸਰਬਜੀਤ' ਵਰਗੀਆਂ ਫਿਲਮਾਂ ਬਣਾਈਆਂ। ਹੁਣ ਓਮੰਗ ਕੁਮਾਰ ਸੰਜੇ ਦੱਤ ਦੇ ਨਾਲ 'ਭੂਮੀ' ਫਿਲਮ ਲੈ ਕੇ ਆਏ ਹਨ। ਇਸ ਫਿਲਮ ਤੋਂ ਸੰਜੇ ਦੱਤ ਦੇ ਪ੍ਰਸ਼ੰਸਕਾਂ ਅਤੇ ਮੇਕਰਜ਼ ਨੂੰ ਕਾਫੀ ਉਮੀਦਾਂ ਹਨ। 
ਕਹਾਣੀ
ਇਹ ਕਹਾਣੀ ਉੱਤਰ ਪ੍ਰਦੇਸ਼ ਦੇ ਆਗਰਾ ਦੀ ਹੈ। 'ਅਰੁਣ ਸਚਦੇਵ' (ਸੰਜੇ ਦੱਤ) ਇੱਕ ਜੁੱਤੀਆਂ ਦੀ ਦੁਕਾਨ ਦੇ ਮਾਲਕ ਹਨ। ਉਹ ਆਪਣੀ ਬੇਟੀ 'ਭੂਮੀ' ਦੇ ਨਾਲ ਰਹਿੰਦੇ ਹਨ। ਭੂਮੀ, ਨੀਰਜ ਦੇ ਨਾਲ ਪਿਆਰ ਕਰਦੀ ਹੈ। ਦੋਹਾਂ ਦਾ ਵਿਆਹ ਵੀ ਤੈਅ ਹੋ ਜਾਂਦਾ ਹੈ ਪਰ ਕਾਲੋਨੀ ਦਾ ਇੱਕ ਹੋਰ ਲੜਕਾ ਭੂਮੀ ਨੂੰ ਇੱਕ ਤਰਫਾ ਮੁਹੱਬਤ ਕਰਦਾ ਹੈ। ਉਹ ਆਪਣੇ ਦਬੰਗ ਕਜ਼ਨ ਨਾਲ ਮਿਲ ਕੇ ਭੂਮੀ ਨੂੰ ਵਿਆਹ ਤੋਂ ਠੀਕ ਇੱਕ ਰਾਤ ਪਹਿਲਾਂ ਕਿਡਨੈਪ ਕਰ ਕੇ ਗਲਤ ਕੰਮ ਕਰਦਾ ਹੈ। ਹੁਣ ਕੀ ਅਰੁਣ ਅਤੇ ਉਸ ਦੀ ਬੇਟੀ ਨੂੰ ਨਿਆਂ ਮਿਲ ਪਾਉਂਦਾ ਹੈ? ਕਹਾਣੀ ਦਾ ਅੰਤ ਕੀ ਹੁੰਦਾ ਹੈ, ਇਹ ਜਾਨਣ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਕਿਉਂ ਦੇਖੋ ਫਿਲਮ
ਫਿਲਮ ਦਾ ਡਾਇਰੈਕਸ਼ਨ, ਆਰਟ ਵਰਕ, ਸਿਨੇਮਾਟੋਗ੍ਰਾਫੀ ਅਤੇ ਲੋਕੇਸ਼ਨਜ਼ ਕਮਾਲ ਦੇ ਹਨ। ਸੰਜੇ ਦੱਤ ਦੇ ਇੱਕ ਅਰਸੇ ਤੋਂ ਬਾਅਦ ਪਰਦੇ ਤੇ ਆਉਣਾ ਅਤੇ ਉਸੇ ਹੀ ਗਰਮਜੋਸ਼ੀ ਦੇ ਨਾਲ ਵਧੀਆ ਪ੍ਰਦਰਸ਼ਨ ਕਰਨਾ ਕਾਬਿਲ-ਏ-ਤਾਰੀਫ ਹੈ। ਇਹ ਕਾਫੀ ਇਮੋਸ਼ਨਲ ਫਿਲਮ ਹੈ। ਸੰਜੇ ਦੱਤ ਨੇ ਵਧੀਆ ਅਭਿਨੈ ਕੀਤਾ ਹੈ ਤੇ ਇਸ ਦੇ ਨਾਲ ਹੀ ਅਦਿੱਤੀ ਰਾਓ ਹੈਦਰੀ ਨੇ ਵੀ ਵਧੀਆ ਕੰਮ ਕੀਤਾ ਹੈ। ਸੰਜੇ ਦੱਤ ਦੇ ਦੋਸਤ ਦੇ ਰੂਪ ਵਿੱਚ ਸ਼ੇਖਰ ਸੁਮਨ ਨੇ ਠੀਕ-ਠਾਕ ਅਭਿਨੈ ਕੀਤਾ ਹੈ।
ਉੱਥੇ ਵਿਲੇਨ ਦੇ ਰੂਪ ਸ਼ਰਦ ਕੇਲਕਰ ਨੇ ਜ਼ਬਰਦਸਤ ਰੋਲ ਅਦਾ ਕੀਤਾ ਹੈ। ਫਿਲਮ ਦਾ ਫਸਟ ਹਾਫ ਚੰਗਾ ਹੈ ਪਰ ਸੈਕੇਂਡ ਹਾਫ ਕੁੱਝ ਕਮਾਲ ਨਹੀਂ ਦਿਖਾ ਪਾਉਂਦਾ। ਮੁੱਦੇ 'ਤੇ ਅਧਾਰਿਤ ਫਿਲਮ ਸੋਚਣ 'ਤੇ ਮਜ਼ਬੂਰ ਕਰਦੀ ਹੈ।
ਕਮਜ਼ੋਰ ਕੜੀਆਂ
ਇਸ ਫਿਲਮ ਦੀ ਕਹਾਣੀ ਕਮਜ਼ੋਰ ਹੈ। ਤੁਹਾਨੂੰ ਪਤਾ ਰਹਿੰਦਾ ਹੈ ਕਿ ਅਗਲੇ ਸੀਨ ਵਿੱਚ ਕੀ ਹੋਣ ਵਾਲਾ ਹੈ। ਸਰਪਰਾਈਜ਼ ਐਲੀਮੈਂਟ ਬਹੁਤ ਹੀ ਘੱਟ ਹੈ। ਫਿਲਮ ਦੇ ਸੰਵਾਦ ਵੀ ਠੀਕ-ਠਾਕ ਹਨ। ਸਕ੍ਰੀਨਪਲੇਅ ਨੂੰ ਹੋਰ ਵੀ ਵਧੀਆ ਕੀਤਾ ਜਾ ਸਕਦਾ ਸੀ। ਫਿਲਮ ਦਾ ਕੋਈ ਵੀ ਗੀਤ ਹਿੱਟ ਨਹੀਂ ਹੋਇਆ। ਉਸ ਤੇ ਹੋਰ ਮਿਹਨਤ ਕਰਨੀ ਚਾਹੀਦੀ ਸੀ।
ਬਾਕਸ ਅਫਿਸ
ਫਿਲਮ ਦਾ ਪ੍ਰੋਡਕਸ਼ਨ ਕੋਸਟ 22 ਕਰੋੜ ਅਤੇ ਪ੍ਰੋਮੋਸ਼ਨਲ ਕੋਸਟ 8 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਫਿਲਮ ਦਾ ਕੁਲ ਬਜਟ 30 ਕਰੋੜ ਰੁਪਏ ਦਾ ਹੈ। ਫਿਲਮ ਨੂੰ ਭਾਰਤ ਵਿੱਚ 1894 ਸਕੀ੍ਰਨਜ਼ ਵਿੱਚ 5627 ਸ਼ੋਅ ਦੇ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ। ਉੱਥੇ ਓਵਰਸੀਜ਼ 240 ਪ੍ਰਿੰਟ ਭੇਜੇ ਗਏ ਹਨ। ਵੀਕੈਂਡ ਦੇ ਵਧੀਆ ਜਾਣ ਦੀ ਉਮੀਦ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News