Movie Review : ''ਧੜਕ'' ਦਾ ਆਗਾਜ਼ ''ਸੈਰਾਟ'' ਵਰਗਾ ਪਰ ਅੰਜਾਮ ਹੈ ਬਿਲਕੁਲ ਵੱਖਰਾ

Friday, July 20, 2018 10:28 AM
Movie Review : ''ਧੜਕ'' ਦਾ ਆਗਾਜ਼ ''ਸੈਰਾਟ'' ਵਰਗਾ ਪਰ ਅੰਜਾਮ ਹੈ ਬਿਲਕੁਲ ਵੱਖਰਾ

ਮੁੰਬਈ(ਬਿਊਰੋ)— ਨਿਰਦੇਸ਼ਕ ਸ਼ਸ਼ਾਂਕ ਖੇਤਾਨ ਨੇ 'ਹਮਪਟੀ ਸ਼ਰਮਾ ਕੀ ਦੁਲਹਨੀਆ' ਅਤੇ 'ਬਦਰੀਥਾਨ ਕੀ ਦੁਲਹਨੀਆ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਵਾਰ ਸ਼ਸ਼ਾਂਕ ਨੇ ਨਵੇਂ ਕਲਾਕਾਰ ਈਸ਼ਾਨ ਖੱਟੜ ਤੇ ਜਾਨਹਵੀ ਕਪੂਰ ਨਾਲ 'ਧੜਕ' ਫਿਲਮ ਬਣਾਈ ਹੈ, ਜੋ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਦੱਸ ਦੇਈਏ ਕਿ ਇਹ ਫਿਲਮ ਬਲਾਕਬਸਟਰ ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ।
ਕਹਾਣੀ
ਫਿਲਮ ਦੀ ਕਹਾਣੀ ਉਦੈਪੁਰ ਤੋਂ ਸ਼ੁਰੂ ਹੁੰਦੀ ਹੈ, ਜਿਥੇ ਰਹਿਣ ਵਾਲੇ ਰਤਨ ਸਿੰਘ (ਅੰਸ਼ੁਤੋਸ਼ਾ ਰਾਣਾ) ਬਹੁਤ ਹੀ ਦਬੰਗ ਇਨਸਾਨ ਹੈ ਤੇ ਉਸ ਦੀ ਧੀ ਪਾਰਥਵੀ ਸਿੰਘ (ਜਾਨਹਵੀ ਕਪੂਰ) ਹੈ। ਉਦੈਪੁਰ 'ਚ ਇਕ ਹੋਟਲ ਚਲਾਉਣ ਵਾਲੇ ਪਰਿਵਾਰ ਦਾ ਲੜਕਾ ਮਧੁਕਰ ਬਾਗਲਾ (ਈਸ਼ਾਨ ਖੱਟੜ) ਹੈ, ਜੋ ਟੂਰਿਸਟ ਗਾਈਡ ਦਾ ਕੰਮ ਕਰਦਾ ਹੈ। ਮਧੁਕਰ ਤੇ ਪਾਰਥਵੀ ਮਿਲਦੇ ਹਨ ਤੇ ਦੋਵਾਂ 'ਚ ਪਿਆਰ ਹੋ ਜਾਂਦਾ ਹੈ ਪਰ ਇਹ ਗੱਲ ਰਤਨ ਸਿੰਘ ਤੇ ਉਸ ਦੇ ਬੇਟੇ ਨੂੰ ਬਿਲਕੁਲ ਪਸੰਦ ਨਹੀਂ ਆਉਂਦੀ, ਜਿਸ ਕਾਰਨ ਕਹਾਣੀ 'ਚ ਕਾਫੀ ਟਵਿਸਟ ਆਉਂਦੇ ਹਨ। ਇਸ ਤੋਂ ਬਾਅਦ ਕਹਾਣੀ ਉਦੈਪੁਰ ਤੇ ਨਾਗਪੁਰ ਤੋਂ ਹੁੰਦੇ ਹੋਏ ਕੋਲਕਾਤਾ ਪਹੁੰਚ ਜਾਂਦੀ ਹੈ। ਆਖੀਰ 'ਚ ਕੀ ਹੁੰਦਾ ਹੈ ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣ ਥੀਏਟਰ 'ਚ ਜਾਣਾ ਪਵੇਗਾ।
ਕਮਜ਼ੋਰ ਘੜੀਆਂ
ਫਿਲਮ ਦੀ ਕਹਾਣੀ ਦੀ ਤੁਲਨਾ ਜੇਕਰ ਤੁਸੀਂ ਮਰਾਠੀ ਫਿਲਮ 'ਸੈਰਾਟ' ਨਾਲ ਕਰਾਂਗੇ ਤਾਂ ਸ਼ਾਇਦ ਇਹ ਫਿਲਮ ਤੁਹਾਡੀਆਂ ਉਮੀਦਾਂ 'ਤੇ ਖਰੀ ਉਤਰੇ। ਸ਼ਸ਼ਾਂਕ ਖੇਤਾਨ ਨੇ ਸਕ੍ਰੀਨਪਲੇਅ 'ਚ ਸਮੇਂ ਦੇ ਹਿਸਾਬ ਨਾਲ ਬਦਲਾਅ ਕੀਤੇ ਹਨ। ਫਿਲਮ ਦਾ ਟਾਈਟਲ ਟਰੈਕ ਜ਼ਬਰਦਸਤ ਹੈ ਪਰ ਜਿਹੜੇ ਲੋਕਾਂ ਨੇ 'ਝਿੰਗਾਟ' ਨੂੰ ਮਰਾਠੀ 'ਚ ਸੁਣਿਆ ਹੈ ਸ਼ਾਇਦ ਫਿਲਮਾਂਕਣ ਦੌਰਾਨ ਉਨ੍ਹਾਂ ਨੂੰ ਹਿੰਦੀ ਪਸੰਦ ਨਾ ਆਉਣ।
ਬਾਕਸ ਆਫਿਸ
ਮਰਾਠੀ ਫਿਲਮ 'ਸੈਰਾਟ' ਨੂੰ ਲਗਭਗ 4 ਕਰੋੜ ਦੇ ਬਜਟ 'ਚ ਬਣਾਇਆ ਗਿਆ ਸੀ। ਖਬਰਾਂ ਮੁਤਬਾਕ 'ਧੜਕ' ਫਿਲਮ ਦੀ ਲਾਗਤ 55 ਕਰੋੜ ਦੱਸੀ ਜਾ ਰਹੀ ਹੈ ਤੇ ਜੇਕਰ ਪ੍ਰੋਮੋਸ਼ਨ ਦਾ ਬਜਟ ਜੋੜ ਦਿੱਤਾ ਜਾਵੇ ਤਾਂ 70 ਕਰੋੜ ਦੀ ਫਿਲਮ ਦੱਸੀ ਜਾ ਰਹੀ ਹੈ। ਫਿਲਮ ਨੂੰ ਵੱਡੇ ਪੈਮਾਨੇ 'ਤੇ ਰਿਲੀਜ਼ ਕੀਤਾ ਗਿਆ ਹੈ। ਦੇਖਣਾ ਕਾਫੀ ਦਿਲਚਸਪ ਹੋਵੇਗਾ ਕੀ ਵੀਕੈਂਡ ਦੀ ਕਮਾਈ ਕਿੰਨੀ ਹੁੰਦੀ ਹੈ। 


Edited By

Sunita

Sunita is news editor at Jagbani

Read More