Movie Review: ਦਰਸ਼ਕਾਂ ਨੂੰ ''ਦੂਰਬੀਨ'' ''ਚੋਂ ਕੁਝ ਨਹੀਂ ਦਿਸਿਆ!

9/30/2019 3:00:30 PM

ਫਿਲਮ — ਦੂਰਬੀਨ
ਸਟਾਰ ਕਾਸਟ — ਨਿੰਜਾ, ਵਾਮਿਕਾ ਗਾਬੀ, ਜੱਸ ਬਾਜਵਾ, ਜੈਸਮੀਨ ਬਾਜਵਾ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਹਾਰਬੀ ਸੰਘਾ, ਰੁਪਿੰਦਰ ਰੂਪੀ
ਨਿਰਮਾਤਾ — ਜੁਗਰਾਜ ਬੱਲ, ਯਾਦਵਿੰਦਰ ਵਿਰਕ ਤੇ ਸੁੱਖਰਾਜ ਰੰਧਾਵਾ
ਡਾਇਰੈਕਟਰ — ਈਸ਼ਾਨ ਚੋਪੜਾ
ਲੇਖਕ — ਸੁਖਰਾਜ ਸਿੰਘ
ਪ੍ਰੋਡਕਸ਼ਨ ਹਾਊਸ — ਆਜ਼ਾਦ ਪਰਿੰਦੇ ਫਿਲਮਸ

ਕਹਾਣੀ
ਫਿਲਮ ਦੂਰਬੀਨ ਦਾ ਟਾਈਟਲ ਦੇਖ ਕੇ ਲੱਗਦਾ ਸੀ ਕਿ ਫਿਲਮ ਵੀ ਪੰਜਾਬੀ ਸਿਨੇਮਾ ਦੀ ਕੋਈ ਦੂਰਸੰਦੇਸ਼ ਦੀ ਗੱਲ ਕਰੇਗੀ ਪਰ 'ਪੁੱਟਿਆ ਪਹਾੜ ਤੇ ਨਿਕਲਿਆ ਚੂਆ' ਵਾਲੀ ਕਹਾਵਤ ਸਿੱਧ ਹੋਈ। ਫਿਲਮ 'ਚ ਵਿਖਾਇਆ ਗਿਆ ਹੈ ਕਿ ਪੰਜਾਬ ਦਾ ਇਕ ਪੂਰੇ ਦਾ ਪੂਰਾ ਪਿੰਡ ਸ਼ਰਾਬ ਘਰੇ ਕੱਢ ਕੇ ਵੇਚਣ ਦੇ ਕਾਰੋਬਾਰ 'ਚ ਰੁੱਝਾ ਹੋਇਆ ਹੈ। ਪਿੰਡ ਦਾ ਸਰਪੰਚ-ਸਰਪੰਚਣੀ ਇਸ ਕਾਰੋਬਾਰ ਦੇ ਮੁੱਖ ਕਰਤਾ ਧਰਤਾ ਹਨ। ਫਿਲਮ ਦਾ ਇਕ ਹੀਰੋ ਨਿੰਜਾ ਵੀ ਇਹੀ ਕਾਰੋਬਾਰ ਕਰਦਾ ਹੈ, ਇੱਥੋਂ ਤੱਕ ਕੇ ਪਿੰਡ ਦੇ ਸਾਰੇ ਬੱਚੇ ਬੁੱਢੇ, ਮਹਿਲਾਵਾਂ ਅਤੇ ਨੌਜਵਾਨ ਸਭ ਝੂਠ ਬੋਲਣ 'ਚ ਕਾਫੀ ਮਾਹਿਰ ਹਨ ਅਤੇ ਪੁਲਸ ਦੇ ਪਿੰਡ 'ਚ ਵਾਰ-ਵਾਰ ਛਾਪੇਮਾਰੀ ਮਾਰਨ ਤੋਂ ਬਾਅਦ ਵੀ ਸਬੂਤ ਨਾ ਮਿਲਣ ਕਾਰਨ ਪੁਲਸ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਪਾਉਂਦੀ। ਜੱਸ ਬਾਜਵਾ ਪੁਲਸ ਇੰਸਪੈਕਟਰ ਹੁੰਦਿਆਂ ਹੋਇਆਂ ਸਕੂਲ ਮਾਸਟਰ ਦੇ ਭੇਸ 'ਚ ਪਿੰਡ 'ਚ ਇਕ ਗੁਪਤ ਮਿਸ਼ਨ 'ਤੇ ਆਉਂਦਾ ਹੈ ਤਾਂ ਜੋ ਸ਼ਰਾਬ ਦੇ ਕਾਰੋਬਾਰੀਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਜਾ ਸਕੇ ਪਰ ਉਹ ਆਪ ਹੀ ਪਿੰਡ ਦੀ ਇਕ ਕੁੜੀ ਦੇ ਇਸ਼ਕ 'ਚ ਗ੍ਰਿਫਤਾਰ ਹੋ ਜਾਂਦਾ ਹੈ।

ਐਕਟਿੰਗ ਤੇ ਡਾਇਰੈਕਸ਼ਨ
'ਦੂਰਬੀਨ' ਫਿਲਮ 'ਚ ਸਾਰੀ ਸਟਾਰ ਕਾਸਟ ਵਲੋਂ ਠੀਕ-ਠਾਕ ਐਕਟਿੰਗ ਹੀ ਕੀਤੀ ਗਈ ਪਰ ਇਹ ਫਿਲਮ ਕਹਾਣੀ ਤੇ ਸਬਜੈਕਟ ਪੂਰੀ ਫਿਲਮ ਨੂੰ ਲੈ ਡੁੱਬਿਆ ਹੈ। ਜਿਵੇਂ ਕਿ ਫਿਲਮ ਦਾ ਟਾਈਟਲ 'ਦੂਰਬੀਨ' ਹੈ, ਜਦੋਂਕਿ ਇਸ ਟਾਈਟਲ ਦੀ ਵਰਤੋਂ ਸਿਰਫ ਪੁਲਸ ਦੀ ਛਾਪੇਮਾਰੀ ਦੌਰਾਨ ਹੀ ਕੀਤੀ ਗਈ ਨਜ਼ਰ ਆਈ। ਉਥੇ ਹੀ ਡਾਇਰੈਕਸ਼ਨ ਪੱਖੋ ਵੀ ਇਹ ਫਿਲਮ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News