Movie Review : ਜ਼ਬਰਦਸਤੀ ਦੇ ਸੀਨਜ਼ ਨਾਲ ਖਿੱਚੀ ਗਈ ਫਿਲਮ 'ਜੱਦੀ ਸਰਦਾਰ'

9/6/2019 5:23:31 PM

ਫਿਲਮ — ਜੱਦੀ ਸਰਦਾਰ
ਨਿਰਮਾਤਾ — ਬਲਜੀਤ ਸਿੰਘ ਜੌਹਲ
ਡਾਇਰੈਕਟਰ — ਮਨਭਾਵਨ ਸਿੰਘ
ਕਹਾਣੀ — ਧੀਰਜ ਕੁਮਾਰ ਤੇ ਕਰਨ ਸੰਧੂ
ਸਟਾਰ ਕਾਸਟ —ਦਿਲਪ੍ਰੀਤ ਢਿੱਲੋਂ, ਸਿੱਪੀ ਗਿੱਲ, ਸਾਵਨ ਰੂਪੋਵਾਲੀ ਅਤੇ ਗੱਗੂ ਗਿੱਲ

ਕਹਾਣੀ
ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਜੱਦੀ ਸਰਦਾਰ' ਪਿੰਡਾਂ ਦੀ ਜ਼ਿੰਦਗੀ ਅਤੇ ਰਿਸ਼ਤਿਆਂ 'ਚ ਪੈਂਦੀਆਂ ਦਰਾਰਾਂ ਦੀ ਕਹਾਣੀ ਹੈ, ਜਿਸ ਨੂੰ ਦਰਸ਼ਕਾਂ ਦਾ ਮਿਲਦਾ-ਜੁਲਦਾ ਹੁੰਗਾਰਾ ਹੀ ਮਿਲ ਸਕਿਆ ਹੈ। 'ਸੌਫਟ ਦਿਲ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਨਿਰਮਾਤਾ ਬਲਜੀਤ ਸਿੰਘ ਜੌਹਲ ਦੀ ਇਸ ਫਿਲਮ ਨੂੰ ਮਨਭਾਵਨ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਕਹਾਣੀ ਨੂੰ ਧੀਰਜ ਕੁਮਾਰ ਤੇ ਕਰਨ ਸੰਧੂ ਨੇ ਸਾਂਝੇ ਤੌਰ 'ਤੇ ਲਿਖਿਆ ਹੈ। ਇਸ ਫਿਲਮ 'ਚ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਨਾਲ ਅਦਾਕਾਰਾ ਸਾਵਨ ਰੂਪੋਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਸੰਸਾਰ ਸੰਧੂ, ਯਾਦ ਗਰੇਵਾਲ, ਅਮਨ ਕੌਤਿਸ਼, ਅਨੀਤਾ ਦੇਵਗਨ ਅਤੇ ਸਤਵੰਤ ਕੌਰ ਸਮੇਤ ਕਈ ਚਰਚਿਤ ਚਿਹਰੇ ਨਜ਼ਰ ਆ ਰਹੇ ਹਨ।

ਕਹਾਣੀ ਦੇ ਨਾਲ ਡਾਇਰੈਕਸ਼ਨ 'ਚ ਵੀ ਹੈ ਕਮੀ
ਦਿਲਪ੍ਰੀਤ ਢਿੱਲੋਂ, ਸਿੱਪੀ ਗਿੱਲ, ਸਾਵਨ ਰੂਪੋਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ ਸਿਤਾਰਿਆਂ ਨੇ ਠੀਕ-ਠਾਕ ਐਕਟਿੰਗ ਕੀਤੀ ਹੈ, ਜੋ ਕਿ ਫਿਲਮ 'ਚ ਸਾਫ ਨਜ਼ਰ ਆ ਰਹੀ ਹੈ। ਹਾਲਾਂਕਿ ਫਿਲਮ ਦਾ ਮਿਊਜ਼ਿਕ ਬਹੁਤ ਵਧੀਆ ਹੈ। ਡਾਇਰੈਕਸ਼ਨ ਠੀਕ ਠਾਕ ਹੈ ਪਰ ਕਿਤੇ ਨਾ ਕਿਤੇ ਫਿਲਮ ਥੋੜ੍ਹੀ ਡਰੈਗ ਵੀ ਕਰਦੀ ਹੈ।

ਕਹਾਣੀ ਨੂੰ ਖਿੱਚਣ ਦੇ ਚੱਕਰ 'ਚ ਪਾਏ ਗਏ ਵਾਧੂ ਸੀਨਜ਼
ਫਿਲਮ ਦੇ ਸੈਕਿੰਡ ਸੀਨ 'ਚ ਅਚਾਨਕ ਲੜਾਈ ਦਾ ਸੀਨ ਆਉਂਦਾ ਹੈ, ਜੋ ਲੱਗਦਾ ਹੈ ਕਿ ਫਿਲਮ 'ਚ ਜ਼ਬਰਦਸਤੀ ਪਾਇਆ ਗਿਆ ਹੈ। ਇਸ ਸੀਨ ਫਿਲਮ ਨੂੰ ਬਹੁਤ ਲੰਬਾ ਬਣਾ ਦਿੰਦਾ ਹੈ। ਕੁਝ ਸੀਨਜ਼ ਫਿਲਮ 'ਚ ਬਹੁਤ ਜਲਦੀ-ਜਲਦੀ ਕੱਢ ਦਿੱਤੇ ਜਾਂਦੇ ਹਨ। ਫਿਲਮ ਦੀ ਕਹਾਣੀ ਕਾਫੀ ਲੰਬੀ ਹੈ, ਉਸ ਨੂੰ ਘੱਟ ਕੀਤਾ ਜਾ ਸਕਦਾ ਹੈ। ਕੁਝ ਸੀਨਜ਼ ਅਜਿਹੇ ਵੀ ਹਨ, ਜਿਨ੍ਹਾਂ ਨੂੰ ਫਿਲਮ 'ਚ ਪਾਉਣ ਦੀ ਬਿਲਕੁਲ ਲੋੜ ਨਹੀਂ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News