ਫਿਲਮ ਰਿਵਿਊ : ''ਕੁੰਗ ਫੂ ਯੋਗਾ''

Friday, February 03, 2017 3:55 PM
ਫਿਲਮ ਰਿਵਿਊ : ''ਕੁੰਗ ਫੂ ਯੋਗਾ''
ਮੁੰਬਈ— ਅਭਿਨੇਤਾ ਜੈਕੀ ਚੈਨ, ਸੋਨੂੰ ਸੂਦ, ਅਮਾਇਰਾ ਦਸਤੂਰ ਅਤੇ ਦਿਸ਼ਾ ਪਟਾਨੀ ਦੀ ਸਟਾਰਰ ਫਿਲਮ ''ਕੁੰਗ ਫੂ ਯੋਗਾ'' ਅਮਰੀਕਾ ''ਚ 27 ਜਨਵਰੀ ਨੂੰ ਰਿਲੀਜ਼ ਹੋ ਚੁੱਕੀ ਸੀ। ਇਹ ਫਿਲਮ ਭਾਰਤ ''ਚ ਅੱਜ ਅਰਥਾਤ 3 ਫਰਵਰੀ ਨੂੰ ਰਿਲੀਜ਼ ਕੀਤੀ ਗਈ ਹੈ। ਅੱਜ ਜੈਕੀ ਚੈਨ ਦੀ ਇਹ ਫਿਲਮ ਬਾਕਸ ਆਫਿਸ ''ਤੇ ਰਿਲੀਜ਼ ਹੋ ਚੁੱਕੀ ਹੈ। ਸਟੇਨਲੇ ਟੌਗ ਦੇ ਨਿਰਦੇਸ਼ਨ ''ਚ ਬਣੀ ਇਹ ਫਿਲਮ ਇਕ ਐਕਸ਼ਨ ਕਾਮੇਡੀ ਫਿਲਮ ਹੈ। ਇਸ ਫਿਲਮ ''ਚ ਜੈਕੀ ਚੈਨ ਨੇ ਚੀਨੀ ਆਰਕੌਲੌਜੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ''ਚ ਜੈਕੀ ਇਕ ਭਾਰਤੀ ਪ੍ਰੋਫਸਰ ਦਿਸ਼ਾ ਪਟਾਨੀ ਨਾਲ ਮਿਲ ਕੇ ਇਕ ਟੀਮ ਬਣਾਉਂਦੇ ਹਨ। ਇਹ ਟੀਮ ਤਿੱਬਤ ''ਚ ਗੁਆਚੇ ਭਾਰਤੀ ਮਗਧ ਖਜ਼ਾਨੇ ਦੀ ਭਾਲ ''ਚ ਨਿਕਲਦੇ ਹਨ। ਇਹ ਹਿੰਦੀ-ਚੀਨੀ ਫਿਲਮ ਕ੍ਰਿਟਿਕਸ ਨੂੰ ਇੰਪ੍ਰੋਸ ਕਰਨ ''ਚ ਕਾਮਯਾਬ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਗਜਰੀ ਕਾਰ ਰੇਸ ਅਤੇ ਜੈਕੀ ਚੈਨ ਦਾ ਬਾਲੀਵੁੱਡ ਡਾਂਸ ਫਿਲਮ ਦਾ ਹਾਈਲਾਈਟ ਹੈ। ਜੈਕੀ ਚੈਨ ਅਤੇ ਸੋਨੂੰ ਸੂਦ ਦੀ ''ਕੁੰਗ ਫੂ ਯੋਗਾ'' ਥ੍ਰੀ ਫਿਲਮ ਐਗਰੀਮੈਂਟ ਦਾ ਹਿੱਸਾ ਹੈ। ਇਹ ਐਗਰੀਮੈਂਟ 2 ਸਾਲ ਪਹਿਲਾਂ ਸ਼ੀ ਜਿਨਪਿੰਗ ਭਾਰਤ ਦੇ ਦੌਰੇ ਦੌਰਾਨ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ ''ਚ ਜੈਕੀ ਚੈਨ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਭਾਰਤ ਆਇਆ ਸੀ। ਮੁੰਬਈ ''ਚ ਕਾਫੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਇਥੇ ਆ ਕੇ ਜੈਕੀ ਨੇ ਇਕ ਇੰਟਰਵਿਊ ''ਚ ਆਪਣੀ ਟ੍ਰਿਪ ''ਤੇ ਬਾਲੀਵੁੱਡ ਦੇ ''ਦਬੰਗ'' ਸਲਮਾਨ ਖਾਨ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਜੈਕੀ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਗਏ ਸੀ। ਇਸ ਸ਼ੋਅ ''ਚ ਉਨ੍ਹਾਂ ਦੀ ਪੂਰੀ ਟੀਮ ਨੇ ਖੂਬ ਮਸਤੀ ਕੀਤੀ ਸੀ।