Movie Review: ਪਿਆਰ, ਲੜਾਈ ਤੇ ਬ੍ਰੋਮਾਂਸ ਦਾ ਸੁਮੇਲ ਹੈ 'ਸੋਨੂੰ ਕੇ ਟੀਟੂ ਕੀ ਸਵੀਟੀ'

2/23/2018 2:44:47 PM

ਨਵੀਂ ਦਿੱਲੀ— ਡਾਇਰੈਕਟਰ ਲਵ ਰੰਜਨ ਦੇ ਨਿਰਦੇਸ਼ਣ 'ਚ ਬਣੀ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਸਿਨੇਮਾਘਰਾਂ 'ਚ ਰੀਲੀਜ ਹੋ ਗਈ ਹੈ ਇਹ ਫਿਲਮ ਪਿਆਰ, ਕਾਮੇਡੀ ਅਤੇ ਦੋਸਤੀ ਨਾਲ ਭਰਪੂਰ ਹੈ। 
ਕਹਾਣੀ
ਫਿਲਮ ਦੀ ਕਹਾਣੀ ਟੀਟੂ(ਸਨੀ ਸਿੰਘ) ਤੋਂ ਸ਼ੁਰੂ ਹੁੰਦੀ ਹੈ। ਟੀਟੂ ਇਕ ਅਜਿਹਾ ਲੜਕਾ ਹੈ ਜੋ ਵਾਰ-ਵਾਰ ਪਿਆਰ 'ਚ ਪੈਂਦਾ ਹੈ ਪਰ ਉਸ ਨੂੰ ਹਰ ਵਾਰ ਧੋਖਾ ਮਿਲਦਾ ਹੈ। ਦਿਲ ਟੁੱਟਣ 'ਤੇ ਉਸ ਦਾ ਦੋਸਤ ਸੋਨੂੰ(ਕਾਰਤਿਕ ਆਰਯਨ) ਉਸ ਨੂੰ ਸਹਾਰਾ ਹੀ ਨਹੀਂ ਦਿੰਦੇ ਸਗੋਂ ਗਲਤ ਲੜਕੀ ਦੇ ਝਾਂਸੇ 'ਚੋਂ ਬਚਾਉਂਦਾ ਵੀ ਹੈ। ਲਵ-ਬ੍ਰੇਕਅੱਪ ਦੇ ਝੰਝਟ ਤੋਂ ਤੰਗ ਆ ਕੇ ਟੀਟੂ ਵਿਆਹ ਕਰਨ ਦਾ ਫੈਂਸਲਾ ਕਰਦਾ ਹੈ। ਅਰੇਂਜ ਮੈਰਿਜ ਦੇ ਤਹਿਤ ਉਸ ਨੂੰ ਸਵੀਟੀ ਦਾ ਰਿਸ਼ਤਾ ਆਉਂਦਾ ਹੈ। ਟੀਟੂ ਅਤੇ ਪੂਰੀ ਫੈਮਿਲੀ ਨੂੰ ਸਵੀਟੀ ਵਿਆਹ ਲਈ ਬਿਲਕੁਲ ਪਰਫੈਕਟ ਲੱਗਦੀ ਹੈ। ਉਸ 'ਚ ਇਕ ਆਦਰਸ਼ ਨੂੰਹ ਬਣਨ ਦੇ ਸਾਰੇ ਗੁਣ ਫੈਮਿਲੀ ਨੂੰ ਨਜ਼ਰ ਆਉਂਦੇ ਹਨ ਪਰ ਸੋਨੂੰ ਨੂੰ ਕੁੱਝ ਗੜਬੜ ਲੱਗਦੀ ਹੈ। ਉਸ ਨੂੰ ਲੱਗਦਾ ਹੈ ਕਿ ਸਵੀਟੀ ਇਕ ਪਰਫੈਕਟ ਲੜਕੀ, ਚੰਗੀ ਨੂੰਹ, ਬੇਟੀ ਕਿਵੇਂ ਹੋ ਸਕਦੀ ਹੈ? ਉਹ ਨਹੀਂ ਚਾਹੁੰਦਾ ਕਿ ਟੀਟੂ ਸਵੀਟੀ ਨਾਲ ਵਿਆਹ ਕਰੇ। ਸਵੀਟੀ ਨੂੰ ਗਲਤ ਸਾਬਤ ਕਰਨ ਦੀ ਉਹ ਹਰ ਕੋਸ਼ਿਸ਼ ਕਰਦਾ ਹੈ ਪਰ ਸਵੀਟੀ ਉਸ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੰਦੀ। ਕੀ ਸਵੀਟੀ ਸੱਚਮੁਚ ਝੂਠੀ ਲੜਕੀ ਹੈ? ਕੀ ਸੋਨੂੰ ਸਵੀਟੀ ਦੀ ਅਸਲਿਅਤ ਸਭ ਦੇ ਸਾਹਮਣੇ ਲਿਆ ਪਾਉਂਦਾ ਹੈ? ਅਖੀਰ ਸਵੀਟੀ ਕਿਸ ਨੂੰ ਮਿਲਦੀ ਹੈ? ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਹੋਵੇਗੀ।
ਡਾਇਰੈਕਸ਼ਨ
ਫਿਲਮ ਦਾ ਡਾਇਰੈਕਸ਼ਨ ਬਿਹਤਰੀਨ ਹੈ। ਫਿਲਮ ਦੇ ਡਾਇਲਾਗਸ ਹੱਸਾ-ਹੱਸਾ ਕੇ ਪਾਗਲ ਕਰਨ ਵਾਲੇ ਹਨ। ਫਿਲਮ ਦੀ ਕਹਾਣੀ 'ਚ ਜੋੜੇ ਗਏ ਸਾਰੇ ਕਿਰਦਾਰ ਮਜੇਦਾਰ ਹਨ। ਫਿਲਮ ਆਖਿਰੀ ਤਕ ਦਰਸ਼ਕਾਂ ਨੂੰ ਬੰਨੇ ਰੱਖਦੀ ਹੈ। ਫਿਲਮ ਲਵ, ਟਵਿਸਟ, ਰੋਮਾਂਸ ਅਤੇ ਬ੍ਰੋਮਾਂਸ ਨਾਲ ਭਰਪੂਰ ਹੈ। 
ਐਕਟਿੰਗ
ਕਾਰਤਿਕ ਆਰਯਨ, ਸਨੀ ਸਿੰਘ ਅਤੇ ਨੁਸਰਤ ਭਰੂਚਾ ਨੇ ਬਿਹਤਰੀਨ ਐਕਟਿੰਗ ਕੀਤੀ ਹੈ। ਤਿੰਨੋਂ ਹੀ ਆਪਣੇ-ਆਪਣੇ ਕਿਰਦਾਰਾਂ 'ਚ ਇਕਦਮ ਫਿੱਟ ਬੈਠਦੇ ਹਨ। ਆਲੋਕ ਨਾਥ ਅਤੇ ਵੀਰੇਂਦਰ ਸਕਸੈਨਾ ਨੇ ਵੀ ਆਪਣੇ ਰੋਲ ਨਾਲ ਇੰਸਾਫ ਕੀਤਾ ਹੈ। 
ਮਿਊਜ਼ਿਕ
ਫਿਲਮ ਦਾ ਮਿਊਜ਼ਿਕ ਵੀ ਚੰਗਾ ਹੈ,'ਦਿਲ ਚੋਰੀ...','ਸਵੀਟੀ ਸਲੋਲੀ...', ਲਕ ਮੇਰਾ ਹਿੱਟ...','ਤੇਰਾ ਯਾਰ ਹੂੰ ਮੈਂ...' ਗਾਣੇ ਕਾਫੀ ਚੰਗੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News