MOVIE REVIEW: ਖ਼ਬਰ 'ਤੇ ਕਲਿੱਕ ਕਰ ਕੇ ਜਾਣੋ ਕਿ ਆਖਿਰ ਕਿਉਂ ਦੇਖੀ ਜਾਵੇ 'ਬਾਦਸ਼ਾਹੋ'

9/1/2017 4:14:28 PM

ਮੁੰਬਈ— ਬਾਲੀਵੁੱਡ ਫਿਲਮ 'ਬਾਦਸ਼ਾਹੋ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੀ ਕਹਾਣੀ ਸਾਲ 1975 ਦੇ ਐਂਮਰਜੈਂਸੀ ਦੇ ਉਸ ਦੌਰ ਦੀ ਹੈ, ਜਦੋਂ ਰਾਜਘਰਾਨਿਆਂ ਦੀ ਪੂਰੀ ਸੰਪਤੀ ਸਰਕਾਰ ਆਪਣੇ ਕਬਜ਼ੇ 'ਚ ਲੈ ਰਹੀ ਸੀ। ਉਸੇ ਸਮੇਂ ਮਹਾਰਾਣੀ ਗੀਤਾਂਜਲੀ (ਇਲਿਆਨਾ) ਦੇ ਰਾਜਮਹਿਲ ਤੋਂ ਵੀ ਪੁਲਸ ਸਾਰਾ ਸੋਨਾ ਜ਼ਬਤ ਕਰਨ ਦਾ ਹੁਕਮ ਦਿੰਦੀ ਹੈ ਪਰ ਰਾਣੀ ਦਾ ਵਫਾਦਾਰ ਭਵਾਨੀ ਸਿੰਘ (ਅਜੇ ਦੇਵਗਨ) ਆਪਣੇ ਸਾਥੀਆਂ ਗੁਰੂ ਜੀ (ਸੰਜੇ ਮਿਸ਼ਰਾ) ਦਲਿਆ (ਇਮਰਾਨ ਖਾਨ) ਅਤੇ ਗੀਤਾਂਜਲੀ ਦੀ ਖਾਸ ਸੰਜਣਾ ਦੇ ਨਾਲ ਸੋਨੇ ਨਾਲ ਭਰੇ ਟਰੱਕ ਦੀ ਚੋਰੀ ਕਰਨ ਦਾ ਫੈਸਲਾ ਕਰਦਾ ਹੈ। ਟਰੱਕ ਨੂੰ ਰਾਜਸਥਾਨ ਤੋਂ ਦਿੱਲੀ ਤੱਕ ਲਿਜਾਉਣ ਦੀ ਜ਼ਿੰਮੇਦਾਰੀ ਸਹਿਰ ਸਿੰਘ (ਵਿਧੁੱਤ ਜਾਮਪਾਲ) ਦੇ ਹਿੱਸੇ ਹੁੰਦੀ ਹੈ। ਕਹਾਣੀ 'ਚ ਕਈ ਟਵਿੱਸਟ ਆਉਂਦੇ ਹਨ। ਹਾਲਾਂਕਿ ਸੋਨੇ ਦੇ ਟਰੱਕ ਦਾ ਕੀ ਹੁੰਦਾ ਹੈ, ਇਸ ਦਾ ਪਤਾ ਫਿਲਮ ਦੇਖ ਕੇ ਹੀ ਲੱਗੇਗਾ।
ਜ਼ਿਕਰਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਅਤੇ ਸੀਨਜ਼ ਚੰਗੇ ਹਨ। ਜਿਵੇਂ ਕਿ ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਹੋਈ ਹੈ, ਅਜਿਹੇ 'ਚ ਇੱਥੋਂ ਦੇ ਰਾਜਮਹਿਲਾਂ ਅਤੇ ਲੋਕੇਸ਼ਨਾਂ ਦਾ ਬਿਹਤਰੀਨ ਇਸਤੇਮਾਲ ਕੀਤਾ ਗਿਆ ਹੈ। ਫਿਲਮ ਕਹਾਣੀ ਕਮਜ਼ੋਰ ਹੈ, ਇਸ 'ਤੇ ਹੋਰ ਕੰਮ ਕੀਤਾ ਜਾ ਸਕਦਾ ਸੀ। ਅਸਲ 'ਚ ਇਹ ਕਾਫੀ ਹੌਲੀ-ਹੌਲੀ ਚੱਲਦੀ ਹੈ, ਜਿਸ ਨੂੰ ਦੇਖ ਕੇ ਵਿਅਕਤੀ ਬੋਰ ਹੁੰਦਾ ਹੈ। ਅਜਿਹੇ 'ਚ ਅੱਜ ਦੇ ਨੌਜਵਾਨ ਵਰਗ ਦਾ ਇਸ ਨੂੰ ਧਿਆਨ ਲਾ ਕੇ ਦੇਖਣਾ ਥੋੜ੍ਹਾ ਮੁਸ਼ਕਿਲ ਹੈ। ਨਾਲ ਹੀ ਕਾਫੀ ਕੈਰੇਕਟਰ ਅਜਿਹੇ ਹਨ, ਜਿਨ੍ਹਾਂ ਦੀ ਅਤੇ ਡਿਟੇਲਿੰਗ ਕੀਤੀ ਜਾ ਸਕਦੀ ਸੀ। 
ਗੱਲ ਜੇਕਰ ਐਕਟਿੰਗ ਦੀ ਕਰੀਏ ਤਾਂ ਅਜੇ ਦੇਵਗਨ ਅਤੇ ਈਸ਼ਾ ਗੁਪਤਾ ਨੇ ਕਾਫੀ ਦਮਦਾਰ ਪਰਫਾਰਮੈਂਸ ਦਿੱਤੀ ਹੈ। ਫਿਲਮ 'ਚ ਇਮਰਾਨ ਹਾਸ਼ਮੀ ਇਕ ਵੱਖਰੇ ਅੰਦਾਜ਼ 'ਚ ਦਿਖੇ ਹਨ ਤਾਂ ਉੱਥੇ ਸੰਨੀ ਲਿਓਨ ਦੇ ਆਈਟਮ ਸਾਂਗ 'ਟ੍ਰਿਪੀ-ਟ੍ਰਿਪੀ' ਨਾਲ ਉਨ੍ਹਾਂ ਦੀ ਐਂਟਰੀ ਕਾਫੀ ਬਿਹਤਰੀਨ ਤਰੀਕੇ ਨਾਲ ਹੋਈ ਹੈ। ਉੱਥੇ ਈਸ਼ਾ ਗੁਪਤਾ, ਵਿਧੁੱਤ ਜਾਮਪਾਲ ਅਤੇ ਸੰਜੇ ਮਿਸ਼ਰਾ ਦਾ ਕੰਮ ਵੀ ਚੰਗਾ ਹੈ। ਫਿਲਮ ਦਾ ਗੀਤ 'ਮੇਰੇ ਰਸ਼ਕੇ ਕਮਰ' ਕਾਫੀ ਹਿੱਟ ਹੋ ਚੁੱਕਾ ਹੈ। ਉੱਥੇ ਸੰਨੀ ਨੇ ਆਪਣੇ ਆਈਟਮ ਗੀਤ ਨਾਲ ਫਿਲਮ 'ਚ ਚਾਰ-ਚੰਨ ਲਾ ਦਿੱਤੇ ਹਨ। ਇਸ ਦੇ ਨਾਲ ਹੀ ਬੈਕਗ੍ਰਾਊਂਡ ਸਕੋਰ ਕਾਫੀ ਚੰਗਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News