ਫਿਲਮ ਰਿਵਿਊ : ''ਵਜ੍ਹਾ ਤੁਮ ਹੋ''

12/16/2016 2:08:55 PM

ਮੁੰਬਈ— ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਪਾਂਡੇ ਦੀ ਫਿਲਮ ''ਵਜ੍ਹਾ ਤੁਮ ਹੋ'' ਅੱਜ ਬਾਕਸ ਆਫਿਸ ''ਤੇ ਰਿਲੀਜ਼ ਹੋ ਚੁੱਕੀ ਹੈ। ਇਹ ਕਹਾਣੀ ਇਕ ਲਾਈਵ ਕਤਲ ਤੋਂ ਸ਼ੁਰੂ ਹੁੰਦੀ ਹੈ। ਜੀ. ਟੀ. ਵੀ. ਨਿਊਜ ਚੈਨਲ ''ਤੇ ਮੁੰਬਈ ਪੁਲਿਸ ਦੇ ਇਕ ਏ. ਸੀ. ਪੀ. ਰਾਮੇਸ਼ ਦਾ ਤਕਲ ਦਿਖਾਇਆ ਜਾ ਰਿਹਾ ਹੈ। ਇਸ ਚੈਨਲ ਦਾ ਮਾਲਿਕ ਰਾਹੁਲ ਓਬਰਾਏ (ਰਜਨੀਸ਼ ਦੁੱਗਲ) ਹੈ। ਇਸ ਲਾਈਵ ਕਤਲ ਟੈਲੀਕਾਸਟ ਨੂੰ ਰੋਕਣ ''ਚ ਸਫਲ ਨਹੀਂ ਹੁੰਦਾ। ਇਸ ਕੇਸ ਦੀ ਜਾਂਚ ਏ. ਸੀ. ਪੀ. ਕਬੀਰ ਦੇਸ਼ਮੁੱਖ (ਸ਼ਰਮਨ ਜੋਸ਼ੀ) ਨੂੰ ਦੇ ਦਿੱਤੀ ਹੈ, ਜੋ ਸ਼ੱਕ ਦੀ ਨਜ਼ਰ ''ਚ ਰਾਹੁਲ ਨੂੰ ਗ੍ਰਿਫਤਾਰ ਕਰ ਲੈਂਦਾ ਹੈ। ਰਾਹੁਲ ਦੀ ਕੰਪਨੀ ਦੀ ਲੀਗਲ ਅਡਵਾਈਜ਼ਰ ਸਿਆ (ਸਨਾ ਖਾਨ) ਰਾਹੁਲ ਨੂੰ ਪੁਲਿਸ ਤੋਂ ਬਚਾ ਲੈਂਦੀ ਹੈ। ਸਿਆ, ਰਣਵੀਰ (ਗੁਰਮੀਤ ਚੌਧਰੀ) ਨਾਲ ਪਿਆਰ ਕਰਦੀ ਹੈ, ਜੋ ਮੁੰਬਈ ਪੁਲਿਸ ਦਾ ਵਕੀਲ ਹੈ। ਕਬੀਰ ਨੂੰ ਇਸ ਕੇਸ ਦੀ ਜਾਂਚ ''ਚ ਕਿਸੇ ਕਾਰਨ ਪਾਰਿਖ ਬਾਰੇ ਪਤਾ ਲੱਗਦਾ ਹੈ, ਜਿਸ ਦਾ ਏ. ਸੀ. ਪੀ. ਰਾਮੇਸ਼ ਨਾਲ ਸੰਬੰਧ ਸੀ।
ਕਬੀਰ, ਕਰਨ ਨੂੰ ਗ੍ਰਿਫਤਾਰ ਕਰਨ ਲਈ ਜਾਂਦਾ ਹੈ ਪਰ ਉਹ ਫਰਾਰ ਹੋ (ਭੱਜ) ਜਾਂਦਾ ਹੈ। ਜੀ. ਟੀ. ਵੀ. ਚੈਨਲ ''ਤੇ ਕਰਨ ਦਾ ਵੀ ਲਾਈਵ ਕਤਲ ਟੈਲੀਕਾਸਟ ਹੋਣ ਲੱਗਦਾ ਹੈ। ਕਬੀਰ ਦਾ ਦਿਮਾਗ ਖਰਾਬ ਹੋ ਜਾਂਦਾ ਹੈ, ਇਹ ਸੋਚ ਕੇ ਕਿ ਇਹ ਸਭ ਕੌਣ ਅਤੇ ਕਿਉਂ ਕਰ ਰਿਹਾ ਹੈ। ਤਾਂ ਉਸ ਸਮੇਂ ਇਕ ਸੀਨ ''ਚ ਲੜਕੀ ਦਾ ਚਿਹਰਾ ਸਾਹਮਣੇ ਆਉਂਦਾ ਹੈ। ਕਿਤੇ ਇਸ ਲਾਈਵ ਕਤਲ ਦੇ ਪਿੱਛੇ ਉਹ ਲੜਕੀ ਤਾਂ ਨਹੀਂ। ਹੁਣ ਇਸ ਕਤਲ ਪਿੱਛੇ ਉਹ ਲੜਕੀ ਹੈ ਜਾਂ ਕੋਈ ਹੋਰ ਇਹ ਦੇਖਣ ਲਈ ਤੁਹਾਨੂੰ ਥੀਏਟਰ ਜਾਣਾ ਪਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News