Pataakha Review : ਸੁਨੀਲ ਗਰੋਵਰ ਨੇ ਆਪਣੇ ਜੁਗਲਬੰਦੀ ਨਾਲ ਦੋ ਭੈਣਾਂ 'ਚ ਪਾਈ ਤਕਰਾਰ

9/29/2018 12:21:59 PM

ਨਵੀਂ ਦਿੱਲੀ(ਬਿਊਰੋ)— ਵਿਸ਼ਾਲ ਭਾਰਦਵਾਜ ਅਜਿਹੇ ਨਿਰਮਾਤਾ ਨਿਦੇਸ਼ਕ ਹਨ, ਜੋ ਵੱਖਰੇ ਅੰਦਾਜ਼ 'ਚ ਕਹਾਣੀਆਂ ਸੁਣਾਉਣ ਲਈ ਮਸ਼ਹੂਰ ਹਨ। 'ਓਮਕਰਾ', 'ਮਕਬੂਲ', 'ਕਮੀਨੇ', 'ਹੈਦਰ ਯਾ ਰੰਗੂਨ' ਅਤੇ 'ਅਕਸਰ' ਉਨ੍ਹਾਂ ਦੀਆਂ ਫਿਲਮਾਂ ਸ਼ੇਕਸਪੀਅਰ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹੁੰਦੀਆਂ ਹਨ ਪਰ ਇਸ ਵਾਰ ਵਿਸ਼ਾਨ ਨੇ ਮਸ਼ਹੂਰ ਲੇਖਕ ਚਰਣ ਸਿੰਘ ਪਥਿਕ ਦੀ 6 ਪੇਜ਼ ਦੀ ਸ਼ਰਟ ਸਟੋਰੀ 'ਦੋ ਭੈਣਾਂ' 'ਤੇ ਫਿਲਮ ਬਣਾਈ ਹੈ, ਜਿਸ ਦਾ ਨਾਂ 'ਪਟਾਖਾ' ਰੱਖਿਆ ਗਿਆ ਹੈ।
ਕਹਾਣੀ 
ਫਿਲਮ ਦੀ ਕਹਾਣੀ ਰਾਜਸਥਾਨ ਦੇ ਇਕ ਪਿੰਡ ਦੀ ਹੈ, ਜਿਥੇ ਸ਼ਸ਼ੀ ਭੂਸ਼ਣ (ਵਿਜੈ ਰਾਜ) ਆਪਣੀਆਂ ਦੋ ਬੇਟੀਆਂ(ਰਾਧਿਕਾ ਮਦਾਨ) ਅਤੇ ਛੁਟਕੀ (ਸਾਨਯਾ ਮਲਹੋਤਰਾ) ਨਾਲ ਰਹਿੰਦਾ ਹੈ। ,ਦੋਵੇਂ ਹਮੇਸ਼ਾ ਆਪਸ 'ਚ ਲੜਦੀਆਂ ਰਹਿੰਦੀਆਂ ਹਨ। ਗਾਲੀ-ਗਲੌਚ ਦੌਰਾਨ ਕਦੇ ਮਿੱਟੀ ਤਾਂ ਕਦੇ ਗੋਬਰ ਨਾਲ ਲੜਾਈ ਹੁੰਦੀ। ਅਕਸਰ ਇਨ੍ਹਾਂ ਦੋਵਾਂ ਦੀ ਲੜਾਈ ਦਾ ਕਾਰਨ ਡਿੱਪਰ (ਸੁਨੀਲ ਗਰੋਵਰ) ਹੀ ਹੁੰਦਾ ਹੈ, ਜੋ ਦੋਵਾਂ ਨੂੰ ਇਕ-ਦੂਜੇ ਖਿਲਾਫ ਭੜਕਾਉਂਦਾ ਹੈ। ਕਹਾਣੀ 'ਚ ਟਵਿਸਟ ਉਦੋਂ ਆਉਂਦਾ ਹੈ, ਜਦੋਂ ਬੜਕੀ ਆਪਣੇ ਪ੍ਰੇਮੀ ਜਗਨ (ਨਮਿਤ ਦਾਸ) ਅਤੇ ਛੁਟਕੀ ਆਪਣੇ ਪ੍ਰੇਮੀ ਵਿਸ਼ਣੂ (ਅਭਿਸ਼ੇਕ ਦੁਹਾਨ) ਨਾਲ ਭੱਜ ਜਾਂਦੀ ਹੈ ਪਰ ਦੋਵੇਂ ਇਕ ਹੀ ਘਰ 'ਚ ਵਿਆਹ ਕਰਵਾ ਕੇ ਪਹੁੰਚ ਜਾਂਦੀਆਂ ਹਨ ਕਿਉਂਕਿ ਵਿਸ਼ਣੂ ਤੇ ਜਗਨ ਭਰਾ ਹੁੰਦੇ ਹਨ। ਹੁਣ ਅੱਗ ਕਹਾਣੀ ਕਿੱਥੇ ਜਾਂਦੀ ਹੈ ਅਤੇ ਇਸ ਦਾ ਅੰਤ ਕੀ ਹੁੰਦਾ ਹੈ? ਅਹ ਜਾਣਨ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਜਾ ਕੇ ਫਿਲਮ ਦੇਖਣੀ ਪਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਇਸ ਦਾ ਐਂਟਰਵਲ ਤੋਂ ਬਾਅਦ ਹਿੱਸਾ ਹੈ, ਜਿਸ ਦੀ ਰਫਤਾਰ ਹੋਲੀ ਹੈ। ਇਸ ਦੀ ਵਜ੍ਹਾ ਨਾਲ ਲਗਭਗ ਸਵਾ ਦੋ ਘੰਟੇ ਦੀ ਫਿਲਮ ਵੀ ਲੰਬੀ ਲੱਗਣ ਲੱਗ ਜਾਂਦੀ ਹੈ ਅਤੇ ਨਾਲ ਹੀ ਫਿਲਮ 'ਚ ਜਿਸ ਅੰਦਾਜ਼ ਦੇ ਕਿਰਦਾਰ ਦੀਆਂ ਗੱਲਾਂ ਕਰਦੇ ਹਨ ਉਹ ਸ਼ਾਇਦ ਇਕ ਤਰ੍ਹਾਂ ਨਾਲ ਲੋਕਾਂ ਨੂੰ ਬੋਰ ਹੀ ਲੱਗਣਗੀਆਂ। ਫਿਲਮ ਰਿਲੀਜ਼ ਤੋਂ ਪਹਿਲਾਂ ਕੋਈ ਵੀ ਗੀਤ ਹਿੱਟ ਨਹੀਂ ਹੋਇਆ, ਜੋ ਸ਼ਾਇਦ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਨੂੰ ਥਿਏਟਰ ਤੱਕ ਲੈ ਜਾਣ 'ਚ ਸਹਾਇਕ ਸਿੱਧ ਹੁੰਦਾ ਹੈ।
ਬਾਕਸ ਆਫਿਸ 
ਫਿਲਮ ਦਾ ਬਜਟ ਲਗਭਗ 12 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਰਿਲੀਜ਼ ਤੋਂ ਪਹਿਲਾਂ ਹੀ ਡਿਜ਼ੀਟਲ, ਮਿਊਜ਼ਿਕ ਅਤੇ ਸੈਟੇਲਾਈਟ ਨਾਲ ਇਸ ਫਿਲਮ ਨੇ ਆਪਣੀ ਕਾਸਟ ਰਿਕਵਰ ਕਰ ਲਈ ਹੈ ਅਤੇ ਜੋ ਵੀ ਵੀਕੈਂਡ ਦੀ ਕਮਾਈ ਹੋਵੇਗੀ, ਉਹ ਪ੍ਰੋਫਿਟ (ਲਾਭ) ਸਾਬਿਤ ਹੋਣ ਵਾਲਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News