ਮੂਵੀ ਰਿਵਿਊ : ਜਾਣੋ ਕਿੰਨੀ ਵਧੀਆ ਤੇ ਕਿੰਨੀ ਮਾੜੀ ਹੈ ਸ਼ਾਹਰੁਖ ਖਾਨ ਦੀ ''ਰਈਸ''

Wednesday, January 25, 2017 8:58 PM
ਮੂਵੀ ਰਿਵਿਊ : ਜਾਣੋ ਕਿੰਨੀ ਵਧੀਆ ਤੇ ਕਿੰਨੀ ਮਾੜੀ ਹੈ ਸ਼ਾਹਰੁਖ ਖਾਨ ਦੀ ''ਰਈਸ''
ਨਵੀਂ ਦਿੱਲੀ— ਅੱਜ ਇਸ ਸਾਲ ਦੀਆਂ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। ਸ਼ਾਹਰੁਖ ਖਾਨ ਦੀ ''ਰਈਸ'' ਤੇ ਰਿਤਿਕ ਰੌਸ਼ਨ ਦੀ ''ਕਾਬਿਲ''। ਇਕੋ ਦਿਨ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਣ ਨਾਲ ਦੋਵੇਂ ਅਭਿਨੇਤਾ ਪ੍ਰੇਸ਼ਾਨ ਹਨ ਕਿ ਕਿਤੇ ਇਕ ਫਿਲਮ ਦੀ ਵਜ੍ਹਾ ਕਾਰਨ ਦੂਜੇ ਦੇ ਕਾਰੋਬਾਰ ਨੂੰ ਨੁਕਸਾਨ ਨਾ ਪਹੁੰਚੇ। ਅਜਿਹੇ ''ਚ ਸਾਰਾ ਦਾਰੋਮਦਾਰ ਫਿਲਮ ਦੀ ਕਹਾਣੀ ਤੇ ਉਸ ਦੇ ਕੰਸੈਪਟ ''ਤੇ ਹੈ।
ਸਾਲ ਦੀ ਸ਼ੁਰੂਆਤ ''ਚ ਬਾਲੀਵੁੱਡ ਦੇ ਦੋ ਦਿੱਗਜਾਂ ਦੀ ਫਿਲਮ ਇਕ ਹੀ ਦਿਨ ਰਿਲੀਜ਼ ਹੋਣ ਕਾਰਨ ਦਰਸ਼ਕਾਂ ਦੇ ਸਾਹਮਣੇ ਵੱਡੀ ਉਲਝਣ ਹੈ। ਜੇਕਰ ਕਿਸੇ ਨੇ ਇਕ ਹੀ ਫਿਲਮ ਦੇਖਣੀ ਹੈ ਤਾਂ ਉਹ ਕਿਹੜੀ ਦੇਖੇ, ਇਸ ਦੀ ਚੋਣ ਬਹੁਤ ਹੀ ਮੁਸ਼ਕਿਲ ਹੈ ਜਾਂ ਫਿਰ ਦੋਵਾਂ ਦੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਹਨ, ਇਸ ਨੂੰ ਲੈ ਕੇ ਦਰਸ਼ਕ ਜਵਾਬ ਲੱਭ ਰਹੇ ਹਨ।
ਇਹ ਫਿਲਮ ਸ਼ਾਹਰੁਖ ਖਾਨ ਲਈ ਬਹੁਤ ਅਹਿਮ ਹੈ ਕਿਉਂਕਿ ਸ਼ਾਹਰੁਖ ਦੀਆਂ ਪਿਛਲੀਆਂ ਕੁਝ ਫਿਲਮਾਂ ''ਦਿਲਵਾਲੇ'' ਤੇ ''ਫੈਨ'' ਬਾਕਸ ਆਫਿਸ ''ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀਆਂ ਹਨ। ''ਰਈਸ'' ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਸ਼ਾਹਰੁਖ ਖਾਨ ਦੀ ਪਹਿਲੀ ਪੂਰੀ ਐਕਸ਼ਨ ਫਿਲਮ ਹੈ। ਸ਼ਾਹਰੁਖ ਖਾਨ ਨੇ ਅਭਿਨੈ ਦੀ ਤਾਰੀਫ ਕਰਨੀ ਬਣਦੀ ਹੈ। ਗੈਂਗਸਟਰ ਦੀ ਭੂਮਿਕਾ ਨੂੰ ਉਨ੍ਹਾਂ ਨੇ ਇੰਨੀ ਬਾਖੂਬੀ ਨਾਲ ਨਿਭਾਇਆ ਹੈ। ਅਭਿਨੈ ਦੇ ਮਾਮਲੇ ''ਚ ਨਵਾਜ਼ੂਦੀਨ ਸਿੱਦਿਕੀ ਵੀ ਇਸ ਫਿਲਮ ''ਚ ਬਰਾਬਰ ਦੀ ਟੱਕਰ ਸ਼ਾਹਰੁਖ ਨੂੰ ਦੇ ਰਹੇ ਹਨ। ਫਿਲਮ ਐਕਸ਼ਨ ਭਰਪੂਰ ਹੈ। ਕਈ ਥਾਵਾਂ ''ਤੇ ਫਿਲਮ ਕਾਫੀ ਸ਼ਾਨਦਾਰ ਲੱਗਦੀ ਹੈ। ਫਿਲਮ ''ਚ 80 ਦੇ ਦਹਾਕੇ ਦਾ ਸ਼ਾਨਦਾਰ ਗੁਜਰਾਤ ਦਿਖਾਇਆ ਗਿਆ ਹੈ। ਫਿਲਮ ਦੇ ਨਿਰਦੇਸ਼ਕ ਰਾਹੁਲ ਢੋਲਕੀਆ ਦਾ ਨਿਰਦੇਸ਼ਨ ਵਧੀਆ ਹੈ ਤੇ ਫਿਲਮ ਦਾ ਸਕ੍ਰੀਨਪਲੇਅ ਕਾਫੀ ਕੱਸਿਆ ਹੋਇਆ ਹੈ।
ਹਾਲਾਂਕਿ ਫਿਲਮ ਦੇ ਕੁਝ ਕਮਜ਼ੋਰ ਪਹਿਲੂ ਵੀ ਹਨ। ਫਿਲਮ ਦੀ ਕਹਾਣੀ ''ਚ ਕੁਝ ਵੀ ਨਵਾਂ ਨਹੀਂ ਲੱਗਦਾ। ਇਸ ਤਰ੍ਹਾਂ ਦੀਆਂ ਗੈਂਗਸਟਰਾਂ ''ਤੇ ਆਧਾਰਿਤ ਫਿਲਮਾਂ ਪਹਿਲਾਂ ਵੀ ਕਈ ਵਾਰ ਬਣ ਚੁੱਕੀਆਂ ਹਨ। ਇਸ ਫਿਲਮ ''ਚ ਤੁਹਾਨੂੰ ਅਮਿਤਾਭ ਦੀ ''ਅਗਨੀਪੱਥ'', ''ਅਜੇ ਦੇਵਗਨ ਦੀ ''ਵੰਸ ਅਪਾਨ ਏ ਟਾਈਮ ਇਨ ਮੁੰਬਈ'' ਵਰਗੀਆਂ ਫਿਲਮਾਂ ਦੀ ਝਲਕ ਨਜ਼ਰ ਆਉਂਦੀ ਹੈ। ਲੱਗਦਾ ਹੈ ਕਿ ਉਨ੍ਹਾਂ ਨੂੰ ਮਿਲਾ ਕੇ ਹੀ ਇਕ ਫਿਲਮ ਬਣਾ ਦਿੱਤੀ ਗਈ ਹੈ। ਪੌਣੇ 3 ਘੰਟੇ ਲੰਮੀ ਫਿਲਮ ਬੋਝ ਲੱਗਦੀ ਹੈ। ਆਈਟਮ ਨੰਬਰ ਤੇ ਰੋਮਾਂਟਿਕ ਗੀਤ ਢਿੱਲੇ ਜਿਹੇ ਲੱਗਦੇ ਹਨ। ਫਿਲਮ ਦਾ ਕਲਾਈਮੈਕਸ ਤੁਹਾਨੂੰ ਹੈਰਾਨ ਕਰ ਸਕਦਾ ਹੈ। ਸ਼ਾਹਰੁਖ ਦੇ ਫੈਨਜ਼ ਨੂੰ ਹੋ ਸਕਦਾ ਹੈ ਕਿ ਇਹ ਕਲਾਈਮੈਕਸ ਰਾਸ ਨਾ ਆਵੇ।