Movie Review : ਰੋਮੀਓ ਅਕਬਰ ਵਾਲਟਰ

4/5/2019 12:03:10 PM

ਫਿਲਮ — ਰੋਮੀਓ ਅਕਬਰ ਵਾਲਟਰ
ਸਟਾਰ ਕਾਸਟ — ਜਾਨ ਅਬ੍ਰਾਹਮ, ਜੈਕੀ ਸ਼ਰਾਫ, ਸਿੰਕਦਰ ਖੇਰ ਅਤੇ ਮੌਨੀ ਰਾਏ
ਡਾਇਰੈਕਟਰ — ਰੌਬੀ ਗਰੇਵਾਲ
ਪ੍ਰੋਡਿਊਸਰ — ਅਜੇ ਕਪੂਰ, ਗੇਰੀ ਗਰੇਵਾਲ, ਵਿਵੇਕ ਭਟਨਾਗਰ, ਧੀਰਜ ਵਾਧਵਨ ਤੇ ਵੇਨੇਸਾ ਵਾਲੀਆ
'ਕਾਬੁਲ ਐਕਸਪ੍ਰੈੱਸ', 'ਮਦਰਾਸ ਕੈਫੇ', 'ਪਰਮਾਣੂ' ਫਿਲਮਾਂ ਰਾਹੀਂ ਜਾਨ ਅਬ੍ਰਾਹਮ ਨੇ ਦਿਖਾ ਚੁੱਕੇ ਹਨ ਕਿ ਉਹ ਵੱਖਰੇ ਤਰ੍ਹਾਂ ਦੇ ਵਿਸ਼ਿਆਂ ਵਾਲੀਆਂ ਫਿਲਮਾਂ ਕਰਨ 'ਚ ਜ਼ਿਆਦਾ ਰੁੱਚੀ ਰੱਖਦੇ ਹਨ। ਇਹ ਉਸੇ ਦਿਲਚਸਪੀ ਦਾ ਨਤੀਜਾ ਹੈ ਕਿ ਹੁਣ ਉਹ 'ਰੋਮਿਓ ਅਕਬਰ ਵਾਲਟਰ' 'ਚ ਜਾਸੂਸ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਇਹ ਫਿਲਮ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।

ਕਹਾਣੀ
ਜਾਸੂਸੀ ਸੰਸਥਾ ਰਾਅ ਵਲੋਂ ਇਕ ਜਾਸੂਸ ਨੂੰ ਪਾਕਿਸਤਾਨ ਖਿਲਾਫ ਜਾਸੂਸੀ ਕਰਨ ਲਈ ਪਾਕਿਸਤਾਨ ਭੇਜਿਆ ਜਾਂਦਾ ਹੈ ਅਤੇ ਇਹ ਜਾਸੂਸ ਆਪਣੀ ਮਾਂ ਨੂੰ ਇਹ ਆਖ ਕੇ ਜਾਂਦਾ ਹੈ ਕਿ ਉਹ ਟ੍ਰੇਨਿੰਗ ਲਈ ਜਾ ਰਿਹਾ ਹੈ। ਆਪਣੇ ਮਿਸ਼ਨ 'ਚ ਉਸ ਨੂੰ ਕਈ ਵਾਰ ਆਪਣਾ ਨਾਂ ਅਤੇ ਭੇਸ ਬਦਲਣਾ ਪੈਂਦਾ ਹੈ। ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਆਪਣੇ ਮਿਸ਼ਨ 'ਚ ਸਫਲ ਰਹਿੰਦਾ ਹੈ ਪਰ ਅਫਸੋਸ ਦੀ ਗੱਲ ਇਹ ਹੁੰਦੀ ਹੈ ਕਿ ਸਰਕਾਰ ਵਲੋਂ ਉਸ ਦਾ ਯੋਗਦਾਨ ਨੂੰ ਅਣਦੇਖਿਆ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜਾਨ ਅਬ੍ਰਾਹਮ ਕੀ ਕਰਦਾ ਹੈ ਇਹ ਦੇਖਣ ਲਈ ਤੁਹਾਨੂੰ ਨੇੜੇ ਦੇ ਸਿਨੇਮਾ ਘਰਾਂ 'ਚ ਫਿਲਮ ਦੇਖਣੀ ਪਵੇਗੀ।

ਐਕਟਿੰਗ
ਅਭਿਨੈ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਜਾਨ ਅਬ੍ਰਾਹਮ ਦੀ ਇਹ ਫਿਲਮ ਚਰਚਿਤ ਫਿਲਮਾਂ 'ਚੋਂ ਇਕ ਹੈ। ਸਿੰਕਰਦ ਖੇਰ ਨੇ ਵੀ ਆਪਣੇ ਕਰੀਅਰ ਦੇ ਸਭ ਤੋਂ ਬੇਹਿਤਰੀਨ ਕਿਰਦਾਰ 'ਚੋਂ ਇਕ ਹੈ।
ਦੱਸਣਯੋਗ ਹੈ ਕਿ 'ਰੋਮੀਓ ਅਕਬਰ ਵਾਲਟਰ' ਫਿਲਮ 'ਚ ਜਾਨ ਅਬ੍ਰਾਹਮ ਨਾਲ ਜੈਕੀ ਸ਼ਰਾਫ, ਮੌਨੀ ਰਾਏ, ਸੁਚਿੱਤਰਾ ਕ੍ਰਿਸ਼ਨਾਮੂਰਤੀ ਤੇ ਰਘੂਵੀਰ ਯਾਦਵ ਮੁੱਖ ਭੂਮਿਕਾ 'ਚ ਹਨ।
 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News